OnePLus3 ਦਾ ਪਹਿਲਾ Teaser ਹੋਇਆ ਜਾਰੀ (ਵੀਡੀਓ)

Saturday, Jun 04, 2016 - 07:43 PM (IST)

ਜਲੰਧਰ-ਸੈਮਸੰਗ ਅਤੇ ਆਈਫੋਨ ਦੀਆਂ ਅਫਵਾਹਾਂ ਦੇ ਚੱਲਦਿਆਂ ਹੁਣ ਚੀਨੀ ਕੰਪਨੀ OnePlus ਨੇ ਆਪਣੇ ਜਲਦ ਆਉਣ ਵਾਲੇ ਸਮਾਰਟਫੋਨ ਵਨਪਲੱਸ 3 ਦਾ ਆਫਿਸ਼ੀਅਲ ਟੀਜ਼ਰ ਜਾਰੀ ਕੀਤਾ ਹੈ।ਹਾਲਾਂਕਿ ਵਨਪਲੱਸ ਦੇ ਇਸ ਟੀਜ਼ਰ ਨਾਲ ਸਮਾਰਟਫੋਨ ਦੇ ਡਿਜ਼ਾਈਨ ਤੇ ਲੁੱਕ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਮਿਲਦੀ ਹੈ। ਵਨਪਲੱਸ ਨੇ ਆਪਣੇ ਨਵੇਂ ਸਮਾਰਟਫੋਨ ਦੇ ਇਸ ਟੀਜ਼ਰ ਵੀਡੀਓ ਵਨਪਲੱਸ ਇੰਡੀਆ ਯੂ-ਟਿਊਬ ਚੈਨਲ ''ਤੇ ਪੋਸਟ ਕੀਤਾ ਹੈ। ਇਸ ਵੀਡੀਓ ''ਚ ਨਵੇਂ ਵਨਪਲੱਸ ਡਿਵਾਈਸ ਦੇ 14 ਜੂਨ ਨੂੰ ਆਫਿਸ਼ੀਅਲ ਤੌਰ ''ਤੇ ਲਾਂਚ ਹੋਣ ਦੀ ਪੁਸ਼ਟੀ ਕੀਤੀ ਗਈ ਹੈ।
 
ਟੀਜ਼ਰ ''ਚ ਦੱਸਿਆ ਗਿਆ ਹੈ ਕਿ ਨਵਾਂ ਵਨਪਲੱਸ ਐਕਸਕਲੂਜ਼ਿਵ ਤੌਰ ''ਤੇ ਅਮੇਜ਼ਨ ''ਤੇ ਮਿਲੇਗਾ।ਜ਼ਿਕਰਯੋਗ ਹੈ ਕਿ OnePlus 3 ਸਨੈਪਡ੍ਰੈਗਨ 820 ਕਵਾਰਡਕੋਰ ਚਿਪਸੈੱਟ ਦੇ ਨਾਲ ਲੈਸ ਹੋਵੇਗਾ। ਕੰਪਨੀ ਨੇ ਇਸ ਸਮਾਰਟ ਫ਼ੋਨ ''ਚ 5.5 ਇੰਚ ਦੀ AMOLED 1080p ਐਚ.ਡੀ. ਡਿਸਪਲੇ ਦਿੱਤੀ ਜਾਵੇਗੀ। ਦਾਅਵਾ ਹੈ ਕਿ ਇਸ ਫ਼ੋਨ ਦੀ ਕੈਮਰਾ ਕੁਆਲਿਟੀ ਬਹੁਤ ਵਧੀਆ ਹੋਵੇਗੀ। ਫ਼ੋਨ ''ਚ ਰਿਅਰ ਕੈਮਰਾ 16 ਮੈਗਾਪਿਕਸਲ ਹੋਵੇਗਾ। ਇਸ ਤੋਂ ਇਲਾਵਾ ਸੈਲਫੀ ਲਈ ਫ਼ਰੰਟ ਕੈਮਰਾ 8 ਮੈਗਾਪਿਕਸਲ ਦਿੱਤਾ ਜਾਵੇਗਾ। ਬੈਟਰੀ 3000 mAh ਦੀ ਹੋ ਸਕਦੀ ਹੈ।

Related News