ਚੀਨ ਦੀ ਅਖਬਾਰ ਨੇ ਛਾਪਿਆ ਰੋਬੋਟ ਪੱਤਰਕਾਰ ਦਾ ਪਹਿਲਾ ਲੇਖ

Friday, Jan 20, 2017 - 04:42 PM (IST)

ਚੀਨ ਦੀ ਅਖਬਾਰ ਨੇ ਛਾਪਿਆ ਰੋਬੋਟ ਪੱਤਰਕਾਰ ਦਾ ਪਹਿਲਾ ਲੇਖ
ਜਲੰਧਰ- ਚੀਨ ਦੇ ਇਕ ਅਖਬਾਰ ''ਚ ਪਹਿਲੀ ਵਾਰ ਇਕ ਰੋਬੋਟ ਪੱਤਰਕਾਰ ਦਾ 300 ਸ਼ਬਦਾਂ ਦਾ ਇਕ ਲੇਖ ਛਾਪਿਆ, ਜਿਸਨੂੰ ਉਸ ਨੇ ਸਿਰਫ ਇਕ ਸੈਕਿੰਡ ''ਚ ਲਿਖਿਆ ਸੀ। ਵਿਗਿਆਨਿਕਾਂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਗੁਅੰਗਝੋਓ ਦੇ ''ਸਦਰਨ ਮੇਟ੍ਰੋਪੋਲਿਸ ਡੇਲੀ'' ''ਚ ਪ੍ਰਕਾਸ਼ਿਤ ਹੋਇਆ ਲੇਖ ਬਸੰੰਤ ਤਿਉਹਾਰ ਦੌਰਾਨ ਯਾਤਰੀਆਂ ਦੀ ਜ਼ਿਆਦਾ ਭੀੜ ਨਾਲ ਸੰਬੰਧਿਤ ਹੈ। 
ਇਸ ਤਰ੍ਹਾਂ ਦੇ ਰੋਬੋਟ ਦਾ ਅਧਿਐਨ ਅਤੇ ਵਿਕਾਸ ਕਰਨ ਵਾਲੀ ਟੀਮ ਦੇ ਆਗੂ ਅਤੇ ਪੇਕਿੰਗ ਯੂਨੀਵਰਸਿਟੀ ਦੇ ਪ੍ਰੋਫੈਸਰ ਵਾਨ ਸ਼ਿਆਓਜ਼ੂਨ ਨੇ ਦੱਸਿਆ ਹੈ ਕਿ ਰੋਬੋਟ ਸ਼ਿਆਓ ਨਾਨ ਨੇ ਇਕ ਸੈਕਿੰਡ ''ਚ ਹੀ ਖਬਰ ਲਿਖ ਦਿੱਤੀ ਅਤੇ ਉਹ ਛੋਟੀ ਖਬਰ ਅਤੇ ਲੰਬੀ ਖਬਰ ਦੋਵੇਂ ਲਿਖ ਸਕਦਾ ਹੈ। 
ਉਨ੍ਹਾਂ ਨੇ ਕਿਹਾ ਹੈ ਕਿ ਪੱਤਰਕਾਰਾਂ ਨਾਲ ਤੁਲਨਾ ਕੀਤੀ ਜਾਵੇਂ ਤਾਂ ਸ਼ਿਆਓ ਨਾਨ ਦੇ ਆਂਕੜੇ ਦੇ ਵਿਸ਼ਲੇਸ਼ਣ ਦੀ ਸਮਰੱਥਾ ਬਿਹਤਰ ਹੈ ਅਤੇ ਉਹ ਜ਼ਿਆਦਾ ਤੇਜ਼ੀ ਨਾਲ ਖਬਰ ਲਿਖਦਾ ਹੈ। ਪ੍ਰੋਫੈਸਰ ਨੇ ਕਿਹਾ ਹੈ ਕਿ ਇਸ ਸਮੇਂ ਰੋਬੋਟ ਵਿਅਕਤੀਗਤ ਇੰਟਰਵਿਊ ਨਹੀਂ ਲੈ ਸਕਦੇ ਅਤੇ ਕਿਸੇ ਸਮਾਚਾਰ ਜਾਂ ਗੱਲਬਾਤ ''ਚ ਖਬਰ ਦਾ ਕੋਣ ਨਹੀਂ ਫੜ ਸਕਦੇ।

Related News