ਸੋਸ਼ਲ ਮੀਡੀਆ ਦੀ ਹੁਣ ਨਿਗਰਾਨੀ ਕਰੇਗੀ FBI
Monday, Jul 15, 2019 - 10:53 AM (IST)

ਗੈਜੇਟ ਡੈਸਕ– ਸੋਸ਼ਲ ਮੀਡੀਆ ਨੂੰ ਲੈ ਕੇ ਵਧ ਰਹੀਆਂ ਸਮੱਸਿਆਵਾਂ ਨੂੰ ਦੇਖਦਿਆਂ ਅਮਰੀਕੀ FBI (ਫੈੱਡਰਲ ਬਿਊਰੋ ਆਫ ਇਨਵੈਸਟੀਗੇਸ਼ਨ) ਨੇ ਵੱਡਾ ਕਦਮ ਚੁੱਕਿਆ ਹੈ। ਉਸ ਨੇ ਸੋਸ਼ਲ ਮੀਡੀਆ ਪਲੇਟਫਾਰਮਸ ਤੋਂ ਵੱਧ ਤੋਂ ਵੱਧ ਜਾਣਕਾਰੀ ਇਕੱਠੀ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਲਈ ਉਸ ਨੇ ਆਪਣੇ ਕੰਟਰੈਕਟਰਸ ਨੂੰ ਨਵੇਂ ਸੋਸ਼ਲ ਮੀਡੀਆ ਮਾਨੀਟਰਿੰਗ ਟੂਲ ਨੂੰ ਡਿਵੈਲਪ ਕਰਨ ਲਈ ਕਿਹਾ ਹੈ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਯੂਜ਼ਰਜ਼ ਦੀ ਨਿਗਰਾਨੀ ਕਰਨ 'ਚ ਅਮਰੀਕੀ ਸਰਕਾਰ ਨੂੰ ਮਦਦ ਮਿਲੇ।
ਇਸ ਤਰ੍ਹਾਂ ਦੀ ਜਾਣਕਾਰੀ ਇਕੱਠੀ ਕਰੇਗੀ FBI
ਨਵੇਂ ਟੂਲ ਤਿਆਰ ਕਰਨ ਤੋਂ ਬਾਅਦ FBI ਜਿਸ ਵਿਅਕਤੀ 'ਤੇ ਸ਼ੱਕ ਕਰੇਗੀ, ਉਸ ਦੀ ਫੁੱਲ ਸੋਸ਼ਲ ਮੀਡੀਆ ਪ੍ਰੋਫਾਈਲ ਤਕ ਪਹੁੰਚ ਬਣਾਈ ਜਾ ਸਕੇਗੀ। ਇਸ ਦੌਰਾਨ ਲੋੜ ਪੈਣ 'ਤੇ ਯੂਜ਼ਰ ਦੀ ਆਈ. ਡੀ., ਈ-ਮੇਲ ਤੇ ਆਈ. ਪੀ. ਐਡਰੈੱਸ ਦੀ ਵੀ ਜਾਂਚ ਕੀਤੀ ਜਾ ਸਕੇਗੀ।
ਘਰੇਲੂ ਖਤਰਿਆਂ ਦਾ ਪਤਾ ਲਾਇਆ ਜਾਵੇਗਾ
ਨਵੇਂ ਟੂਲ ਦੀ ਮਦਦ ਨਾਲ FBI ਅੱਤਵਾਦੀ ਸਮੂਹਾਂ, ਘਰੇਲੂ ਖਤਰਿਆਂ ਤੇ ਅਪਰਾਧਕ ਸਰਗਰਮੀਆਂ ਦਾ ਪਤਾ ਲਾਏਗੀ ਅਤੇ ਉਨ੍ਹਾਂ 'ਤੇ ਕਾਰਵਾਈ ਕਰੇਗੀ। ਇਸ ਤੋਂ ਇਲਾਵਾ ਲੋਕਾਂ ਨੂੰ ਲੋਕੇਸ਼ਨ ਦੇ ਹਿਸਾਬ ਨਾਲ ਟਰੈਕ ਕਰਨ ਵਿਚ ਵੀ FBI ਨੂੰ ਮਦਦ ਮਿਲੇਗੀ।