Youtube ਤੋਂ ਵੀਡੀਓ ਡਾਊਨਲੋਡ ਕਰਨ ਦਾ ਸਭ ਤੋਂ ਆਸਾਨ ਤਰੀਕਾ
Wednesday, May 04, 2016 - 05:05 PM (IST)

ਜਲੰਧਰ— ਵੀਡੀਓ-ਸ਼ੇਅਰਿੰਗ ਵੈੱਬਸਾਈਟ ਯੂਟਿਊਬ ''ਤੇ ਵੀਡੀਓ ਦੇਖਣਾ ਹਰ ਕਿਸੇ ਨੂੰ ਚੰਗਾ ਲਗਦਾ ਹੈ ਪਰ ਇਸ ਤੋਂ ਵੀਡੀਓ ਡਾਊਨਲੋਡ ਕਰਨ ਲਈ ਤੁਹਾਨੂੰ ਕਿਸੇ ਨਾ ਕਿਸੇ ਸਾਫਟਵੇਅਰ ਦੀ ਲੋੜ ਪੈਂਦੀ ਹੈ। ਅੱਜ ਅਸੀਂ ਤੁਹਾਡੇ ਲਈ ਅਜਿਹੀ ਟ੍ਰਿਕ ਲੈ ਕੇ ਆਏ ਹਾਂ ਜਿਸ ਨਾਲ ਤੁਸੀਂ ਯੂਟਿਊਬ ਤੋਂ ਕੋਈ ਵੀ ਵੀਡੀਓ ਬਿਨਾਂ ਕਿਸੇ ਸਾਫਟਵੇਅਰ ਦੇ ਆਸਾਨੀ ਨਾਲ ਡਾਊਨਲੋਡ ਕਰ ਸਕੋਗੇ।
ਵੀਡੀਓ ਡਾਊਨਲੋਡ ਕਰਨ ਦੇ ਕੁਝ ਆਸਾਨ ਸਟੈੱਪ-
ਸਟੈੱਪ 1
ਸਭ ਤੋਂ ਪਹਿਲਾਂ ਯੂਟਿਊਬ ਦੇ ਲਿੰਕ ''ਤੇ ਜਾ ਕੇ ਆਪਣੇ ਪਸੰਦੀਦਾ ਵੀਡੀਓ ਜਾਂ ਗਾਣੇ ਨੂੰ ਸਰਚ ਕਰਕੇ ਓਪਨ ਕਰ ਲਓ।
ਸਟੈੱਪ 2
ਵੀਡੀਓ ਨੂੰ ਪਲੇਅ ਕਰਦੇ ਹੀ ਯੂ.ਆਰ.ਐੱਲ. ''ਚ ਜਾ ਕੇ Youtube ਦੇ ਆਖਰੀ ਤਿੰਨ ਸ਼ਬਦ (ube) ਨੂੰ ਹਟਾ ਦਿਓ ਅਤੇ ਐਂਟਰ ''ਤੇ ਕਲਿੱਕ ਕਰੋ। ਅਜਿਹਾ ਕਰਨ ਨਾਲ ਇਹ ਲਿੰਕ ਤੁਹਾਨੂੰ ਸਿੱਧਾ Yout.com ਲਿੰਕ ''ਤੇ ਲਿਜਾਵੇਗਾ।
ਸਟੈੱਪ 3
ਇਸ ਤੋਂ ਬਾਅਦ ਇਕ ਨਵਾਂ ਪੇਜ ਖੁਲ੍ਹੇਗਾ ਜਿਥੇ ਤੁਹਾਨੂੰ ਵੀਡੀਓ ਫਾਰਮੇਟ ਆਪਸ਼ਨ ਮਿਲਣਗੀਆਂ, ਮਤਲਬ ਕਿ ਤੁਹਾਨੂੰ ਐੱਮ.ਪੀ. 3 ਜਾਂ ਐੱਮ.ਪੀ. 4 ਦੋਵਾਂ ''ਚੋਂ ਇਕ ਨੂੰ ਡਾਊਨਲੋਡ ਕਰਨ ਦਾ ਵਿਕਲਪ ਮਿਲੇਗਾ। ਇਸ ਦੇ ਹੇਠਾਂ ''ਰੈੱਡ ਡਾਟ'' ''ਚ ਰਿਕਾਰਡ ਆਪਸ਼ਨ ਦਿੱਤੀ ਹੋਵੇਗੀ ਜਿਸ ''ਤੇ ਕਲਿੱਕ ਕਰਦੇ ਹੀ ਵੀਡੀਓ ਆਸਾਨੀ ਨਾਲ ਡਾਊਨਲੋਡ ਹੋ ਕੇ ਤੁਹਾਡੇ ਡਿਵਾਈਸ ''ਚ ਸੇਵ ਹੋ ਜਾਵੇਗੀ।