ਮਾਈਕ੍ਰੋਸਾਫਟ ਤੋਂ ਬਾਅਦ ਟਿਕਟੌਕ ਖਰੀਦਣ ਦੀ ਦੌੜ 'ਚ ਸ਼ਾਮਲ ਹੋਈ ਇਹ ਕੰਪਨੀ

08/19/2020 2:32:11 AM

ਗੈਜੇਟ ਡੈਸਕ—ਮਾਈਕ੍ਰੋਸਾਫਟ ਤੋਂ ਬਾਅਦ ਹੁਣ ਅਮਰੀਕੀ ਕੰਪਨੀ Oracle ਨੇ ਟਿਕਟੌਕ ਦਾ ਬਿਜ਼ਨੈੱਸ ਖਰੀਦਣ 'ਚ ਦਿਲਚਸਪੀ ਦਿਖਾਈ ਹੈ। FT ਦੀ ਇਕ ਰਿਪੋਰਟ ਮੁਤਾਬਕ ਓਰੈਕਲ ਵੀ ਇਸ ਚੀਨੀ ਐਪ ਦਾ ਅਮਰੀਕੀ ਬਿਜ਼ਨੈੱਸ ਖਰੀਦ ਸਕਦੀ ਹੈ। ਰਿਪੋਰਟ ਮੁਤਾਬਕ ਸਾਫਟਵੇਅਰ ਕੰਪਨੀ ਓਰੈਕਲ ਟਿਕਟੌਕ ਦੀ ਪੇਰੈਂਟ ਕੰਪਨੀ ਬਾਈਟਡਾਂਸ ਨਾਲ ਗੱਲਬਾਤ ਕਰ ਰਹੀ ਹੈ। ਹਾਲਾਂਕਿ ਇਹ ਸ਼ੁਰੂਆਤ ਗੱਲਬਾਤ ਹੈ ਭਾਵ ਹੁਣ ਮਾਈਕ੍ਰੋਸਾਫਟ ਨੂੰ ਟਿਕਟੌਕ ਖਰੀਦਣ 'ਚ ਸ਼ਾਇਦ ਥੋੜੀ ਮੁਸ਼ਕਲ ਹੋ ਸਕਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਅਮਰੀਕੀ ਪ੍ਰੈਸੀਡੈਂਟ ਡੋਨਾਲਡ ਟਰੰਪ ਨੇ ਇਕ ਐਗਜੀਕਿਊਟੀਵ ਆਰਡਰ ਪਾਸ ਕੀਤਾ ਹੈ। ਇਸ 'ਚ ਬਾਈਟਡਾਂਸ ਨੂੰ ਇਹ ਆਦੇਸ਼ ਦਿੱਤਾ ਗਿਆ ਹੈ ਕਿ ਉਹ 90 ਦਿਨਾਂ ਦੇ ਅੰਦਰ ਆਪਣਾ ਅਮਰੀਕਾ 'ਚ ਬਿਜ਼ਨੈੱਸ ਵੇਚ ਦੇਵੇ। ਇਸ ਤੋਂ ਪਹਿਲਾਂ ਟਰੰਪ ਦੇ ਕਹਿਣ ਤੋਂ ਬਾਅਦ ਮਾਈਕ੍ਰੋੋਸਾਫਟ ਨੇ ਇਕ ਸਟੇਟਮੈਂਟ 'ਚ ਕਿਹਾ ਸੀ ਕਿ ਟਿਕਟੌਕ ਦੇ ਅਮਰੀਕਾ ਬਿਜ਼ਨੈੱਸ ਨੂੰ ਖਰੀਦਣ ਦੀ ਤਿਆਰੀ ਚੱਲ ਰਹੀ ਹੈ।
ਐੱਫ.ਟੀ. ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਓਰੈਕਲ ਦੇ ਅਰਬਪਤੀ ਨੂੰ ਕੋ-ਫਾਊਂਡਰ ਏਲਿਸਨ ਡੋਨਾਲਡ ਟਰੰਪ ਦੇ ਸਪੋਰਟ 'ਚ ਬੋਲਦੇ ਆਏ ਹਨ। ਹਾਲਾਂਕਿ ਇਸ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਓਰੈਕਲ ਅਮਰੀਕਾ ਵੱਲੋਂ ਟਿਕਟੌਕ ਖਰੀਦਣ ਲਈ ਆਫੀਸ਼ੀਅਲ ਬਿਡਰ ਹੋਵੇਗਾ ਜਾਂ ਨਹੀਂ।

ਭਾਰਤ ਦੀ ਗੱਲ ਕਰੀਏ ਤਾਂ ਇਥੇ ਟਿਕਟੌਕ ਬੈਨ ਹੈ। ਹਾਲ ਹੀ 'ਚ ਇਕ ਰਿਪੋਰਟ ਆਈ ਹੈ ਕਿ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਟਿਕਟੌਕ ਦੇ ਭਾਰਤੀ ਬਿਜ਼ਨੈੱਸ 'ਚ ਨਿਵੇਸ਼ ਕਰ ਸਕਦੀ ਹੈ। ਹਾਲਾਂਕਿ ਕੁਝ ਰਿਪੋਰਟਸ 'ਚ ਇਹ ਵੀ ਕਿਹਾ ਗਿਆ ਹੈ ਕਿ ਰਿਲਾਇੰਸ ਟਿਕਟੌਕ ਦਾ ਭਾਰਤੀ ਬਿਜ਼ਨੈੱਸ ਅਰਬਾਂ ਰੁਪਏ ਦੇ ਕੇ ਖਰੀਦ ਵੀ ਸਕਦੀ ਹੈ।

ਫਿਲਹਾਲ ਰਿਲਾਇੰਸ ਦੀ ਗੱਲ ਕਥਿਤ ਡੀਲ ਦੇ ਬਾਰੇ 'ਚ ਨਾ ਤਾਂ ਰਿਲਾਇੰਸ ਵੱਲੋਂ ਕੋਈ ਵੀ ਸਟੇਟਮੈਂਟ ਜਾਰੀ ਕੀਤਾ ਗਿਆ ਹੈ ਤਾਂ ਨਾ ਹੀ ਟਿਕਟੌਕ ਦੀ ਪੇਰੈਂਟ ਕੰਪਨੀ ਬਾਈਟਡਾਂਸ ਨੇ ਹੀ ਇਸ ਮਾਮਲੇ 'ਚ ਕੁਝ ਕਿਹਾ ਹੈ।ਭਾਰਤ 'ਚ ਟਿਕਟੌਕ ਸਮੇਤ ਕਈ ਚੀਨੀ ਐਪਸ 'ਤੇ ਬੈਨ ਹਨ। ਇਹ ਬੈਨ ਕਦੋਂ ਹਟੇਗਾ ਸਰਕਾਰ ਦਾ ਰੂਖ ਕੀ ਹੋਵੇਗਾ ਫਿਲਹਾਲ ਸਾਫ ਨਹੀਂ ਹੈ। ਟਿਕਟੌਕ ਨੇ ਵੀ ਸਾਫ ਕਰ ਦਿੱਤਾ ਹੈ ਕਿ ਉਹ ਭਾਰਤ ਸਰਕਾਰ ਦੇ ਇਸ ਫੈਸਲੇ ਵਿਰੁੱਧ ਚੈਲੇਂਜ ਨਹੀਂ ਕਰੇਗੀ।


Karan Kumar

Content Editor

Related News