ਈਦ ਦੇ ਮੌਕੇ ''ਤੇ BSNL ਦਾ ਧਮਾਕਾ, ਪੇਸ਼ ਕੀਤਾ ਨਵਾਂ Talktime Offer
Wednesday, Jun 21, 2017 - 09:06 PM (IST)

ਜਲੰਧਰ— BSNL ਨੇ ਈਦ ਦੇ ਮੌਕੇ ਨੂੰ ਖਾਸ ਬਣਾਉਣ ਲਈ ਇਕ ਨਵਾਂ ਆਫਰ ਪੇਸ਼ ਕੀਤਾ ਹੈ। ਕੰਪਨੀ ਨੇ ਆਪਣੇ ਪ੍ਰੀ-ਪੇਡ ਗਾਹਕਾਂ ਲਈ 786 ਰੁਪਏ ਅਤੇ 599 ਰੁਪਏ ਵਾਲਾ Combo Voucher ਪੇਸ਼ ਕੀਤਾ ਹੈ। 786 ਰੁਪਏ ਵਾਲੇ Voucher 'ਚ ਗਾਹਕਾਂ ਨੂੰ 90 ਦਿਨਾਂ ਲਈ ਵਾਇਸ ਕਾਲ ਨਾਲ 3ਜੀ.ਬੀ ਡਾਟਾ ਮਿਲੇਗਾ। 599 ਰੁਪਏ ਵਾਲੇ Voucher ਦੀ ਗੱਲ ਕਰੀਏ ਤਾਂ ਇਸ 'ਚ 786 ਰੁਪਏ ਦਾ ਟਾਕਟਾਈਮ ਮਿਲੇਗਾ। ਇਸ 'ਚ 507 ਰੁਪਏ ਦਾ Balance Main ਅਕਾਊਂਟ 'ਚ ਆਵੇਗਾ ਅਤੇ 279 ਰੁਪਏ ਦਾ ਬੈਂਲੇਸ ਡੇਡੀਕੇਟੇਡ ਅਕਾਊਂਟ 'ਚ ਆਵੇਗਾ, ਜਿਸ ਦੀ Validity 30 ਦਿਨਾਂ ਦੀ ਹੋਵੇਗੀ। ਇਸ ਨਾਲ ਇਸ 'ਚ 10 ਆਨ ਨੇਟ ਲੋਕਲ SMS ਵੀ ਮਿਲਣਗੇ, ਜਿਸ ਦੀ ਵੈਲਡਿਟੀ ਵੀ 30 ਦਿਨਾਂ ਦੀ ਹੀ ਹੋਵੇਗੀ। ਇਹ ਆਫਰ ਕੇਵਲ 30 ਜੂਨ ਤੱਕ ਵੀ ਉਪਲੱਬਧ ਹੋਵੇਗਾ।
ਰਿਪੋਰਟਸ ਮੁਤਾਬਕ BSNL ਆਪਣੇ 60,110,210 ਅਤੇ 290 ਰੁਪਏ ਦੇ Top-Up Voucher 'ਤੇ ਵੀ Extra Talktime ਦੇ ਰਿਹਾ ਹੈ। ਇਸ ਤੋਂ ਪਹਿਲਾਂ BSNL ਨੇ 444 ਰੁਪਏ ਵਾਲਾ ਪਲਾਨ ਲਾਂਚ ਕੀਤਾ ਸੀ। ਇਸ ਪ੍ਰੋਮੋਸ਼ਨਲ ਆਫਰ ਦੇ ਤਹਿਤ ਕਸਟਮਰਸ ਨੂੰ 1 ਰੁਪਏ ਤੋਂ ਵੀ ਘੱਟ 'ਚ 1 ਜੀ.ਬੀ ਡਾਟਾ ਮਿਲ ਰਿਹਾ ਹੈ। ਇਸ ਪਲਾਨ ਨੂੰ ਵੱਖ-ਵੱਖ ਕਰੀਏ ਤਾਂ ਇਸ ਪਲਾਨ 'ਚ ਕਸਟਮਰਸ ਨੂੰ 444 ਰੁਪਏ 'ਚ 360GB ਡਾਟਾ ਮਿਲ ਰਿਹਾ ਹੈ। ਇਸ ਪਲਾਨ 'ਚ ਯੂਜ਼ਰਸ ਨੂੰ ਅਨਲਿਮਟਿਡ ਡਾਟਾ ਮਿਲੇਗਾ। ਹਾਲਾਂਕਿ ਹਰ ਦਿਨ ਉਹ 4GB ਡਾਟਾ USE ਕਰ ਪਾਉਣਗੇ। ਇਸ ਨੂੰ ਪੁਰਾਣੇ ਪਲਾਨ ਦੇ ਐਕਸਟੈਂਸ਼ਨ ਦੇ ਤੌਰ 'ਤੇ ਵੀ ਦੇਖਿਆ ਜਾ ਸਕਦਾ ਹੈ। ਕਿਉਂਕਿ ਇਸ ਤੋਂ ਪਹਿਲਾਂ 333 ਰੁਪਏ 'ਚ ਹਰ ਰੋਜ਼ 3 ਜੀ.ਬੀ ਡਾਟਾ ਦਿੱਤਾ ਜਾਂਦਾ ਸੀ। ਕੰਪਨੀ ਦੇ ਮੁਤਾਬਕ 333 ਰੁਪਏ ਵਾਲੇ ਪਲਾਨ ਦਾ Response ਬਿਹਤਰ ਰਿਹਾ ਹੈ, ਇਸ ਲਈ ਚੌਕਾ 444 ਪਲਾਨ ਲਾਂਚ ਕੀਤਾ ਗਿਆ ਹੈ।