ਬਿਹਤਰੀਨ ਫੋਟੋਗਰਾਫੀ ਲਈ ਐਪਸ ਤੋਂ ਲੈ ਸਪੇਸ ਤੱਕ ਦੀਆਂ ਖਾਸ ਜਾਣਕਾਰੀਆਂ

Saturday, Apr 21, 2018 - 11:30 AM (IST)

ਬਿਹਤਰੀਨ ਫੋਟੋਗਰਾਫੀ ਲਈ ਐਪਸ ਤੋਂ ਲੈ ਸਪੇਸ ਤੱਕ ਦੀਆਂ ਖਾਸ ਜਾਣਕਾਰੀਆਂ

ਜਲੰਧਰ- ਅਜ ਦੇ ਦੌਰ 'ਚ ਕਾਫੀ ਅਜਿਹੇ ਲੋਕ ਹਨ ਜੋ ਫੋਟੋਗ੍ਰਾਫੀ ਦਾ ਸ਼ੌਕ ਰੱਖਦੇ ਹਨ। ਉਹ ਫੋਟੋਗਰਾਫੀ ਰਾਹੀਂ ਆਪਣੀ ਜਿੰਦਗੀ ਦੇ ਕੁੱਝ ਅਹਿਮ ਪਲਾਂ ਨੂੰ ਕੈਮਰੇ 'ਚ ਰਿਕਾਰਡ ਕਰਦੇ ਹਨ। ਇਸੇ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਤੁਹਾਨੂੰ ਕੁਝ ਐਪਸ ਅਤੇ ਤਰੀਕਿਆਂ ਬਾਰੇ 'ਚ ਦੱਸਾਂਗੇ, ਜਿਨ੍ਹਾਂ ਦੀ ਮਦਦ ਨਾਲ ਤੁਹਾਡੇ ਜਿੰਦਗੀ ਦੇ ਯਾਦਗਾਰ ਪਲ ਕਦੇ ਵੀ ਨਹੀਂ ਛੁੱਟਣਗੇ। 

Google Photo - ਐਪ ਨੂੰ ਤੁਸੀਂ ਗੂਗਲ ਪਲੇਅ ਸਟੋਰ 'ਤੇ ਜਾ ਕੇ ਫ੍ਰੀ 'ਚ ਡਾਉਨਲੋਡ ਕਰ ਸਕਦੇ ਹੋ। ਐਪ ਦਾ ਸਾਈਜ਼ 25 ਐੈੱਮ. ਬੀ ਹੈ। ਐਪ ਦੀ ਮਦਦ ਨਾਲ ਤੁਸੀਂ ਆਪਣੇ ਫੋਨ ਦੀ ਉਨ੍ਹਾਂ ਤਮਾਮ ਫੋਟੋ ਨੂੰ ਆਨ ਲਾਈਨ ਅਪਲੋਡ ਕਰ ਸਕਦੇ ਹੋ, ਜਿਨ੍ਹਾਂ ਨੂੰ ਤੁਸੀਂ ਸੁਰੱਖਿਅਤ ਰੱਖਣਾ ਚਾਹੁੰਦੇ ਹੋ। ਜਦੋਂ ਵੀ ਤੁਹਾਡੇ ਫੋਨ ਦੀ ਸਪੇਸ ਘੱਟ ਹੋਵੇ, ਤੁਸੀ ਆਪਣੀ ਫੋਟੋ ਨੂੰ ਇਸ ਐਪ ਦੀ ਮਦਦ ਨਾਲ ਕਲਾਊਡ ਸਰਵਰ 'ਤੇ ਅਪਲੋਡ ਕਰ ਸਕਦੇ ਹੋ।

Picasa - ਇਸ ਸਾਫਟਵੇਅਰ ਦੀ ਮਦਦ ਨਾਲ ਤੁਸੀਂ ਆਪਣੀ ਫੋਟੋ ਨੂੰ ਐਡਿਟ ਵੀ ਕਰ ਸਕਦੇ ਹੋ ਅਤੇ ਆਨ ਲਾਈਨ ਸਰਵਰ 'ਤੇ ਅਪਲੋਡ ਵੀ ਕਰ ਸਕਦੇ ਹੋ। ਸਾਫਟਵੇਅਰ ਨੂੰ ਇਸਤੇਮਾਲ ਕਰਣਾ ਕਾਫ਼ੀ ਆਸਾਨ ਹੈ। 

VSCO : ਇਸ ਐਪ ਦਾ ਸਾਈਜ਼ 49 ਐੈੱਮ. ਬੀ ਹੈ। ਐਪ ਤੁਹਾਡੇ ਫੋਟੋ ਦੀ ਕੁਆਲਿਟੀ ਨੂੰ ਵਧਾਉਂਦਾ ਹੈ। ਐਪ 'ਚ ਐਡੀਟਿੰਗ ਅਤੇ ਕਈ ਸਪੈਸ਼ਲ ਇਫੈਕਟਸ ਦਿੱਤੇ ਗਏ ਹਨ। ਇਸ ਦੇ ਨਾਲ ਹੀ ਇਸ'ਚ ਸੋਸ਼ਲ ਮੀਡੀਆ ਸ਼ੇਅਰਿੰਗ ਦੀ ਆਪਸ਼ਨ ਵੀ ਦਿੱਤੀ ਗਈ ਹੈ। ਜੇਕਰ ਤੁਹਾਨੂੰ ਫੋਟੋਗਰਾਫੀ ਦੀ ਸ਼ੌਕ ਹੈ ਤਾਂ ਇਹ ਐਪ ਤੁਹਾਡੇ ਕੰਮ ਦੀ ਸਾਬਿਤ ਹੋ ਸਕਦੀ ਹੈ। 

Camera Zoom FX : ਇਸ 5 ਐੈੱਮ. ਬੀ ਸਾਈਜ਼ ਦੀ ਐਪ 'ਚ ਡੀਪ ਜ਼ੂਮ, ਸਲਾਈਡਰ ਸ਼ਾਟ, ਐੱਚ. ਡੀ ਕੋਲਾਜ਼ ਜਿਹੇ ਕਈ ਫੀਚਰਸ ਸ਼ਾਮਿਲ ਹਨ। ਐਪ ਦੀ ਮਦਦ ਨਾਲ ਤੁਹਾਡੀ ਫੋਟੋ ਦੀ ਕੁਆਲਿਟੀ ਸ਼ਾਨਦਾਰ ਆਵੇਗੀ। 

Adobe Photoshop CC : ਸ਼ਾਇਦ ਹੀ ਅਜਿਹਾ ਕੋਈ ਯੂਜ਼ਰ ਹੋਵੇਗਾ ਜਿਸ ਦੇ ਲਈ ਫੋਟੋਸ਼ਾਪ ਇਕ ਅਨਜਾਨ ਸਾਫਟਵੇਅਰ ਜਾਂ ਐਪ ਹੋ। ਇਸ ਸਾਫਟਵੇਅਰ ਦੀ ਮਦਦ ਨਾਲ ਤੁਸੀਂ ਆਪਣੀ ਕਿਸੇ ਵੀ ਫੋਟੋ ਨੂੰ ਐਡਿਟ ਕਰਕੇ ਉਸਨੂੰ ਪ੍ਰੋਫੈਸ਼ਨਲ ਲੁੱਕ ਦੇ ਸਕਦੇ ਹੋ। Adobe Photoshop ਪੀ. ਸੀ. ਅਤੇ ਮੋਬਾਇਲ ਦੋਨਾਂ ਹੀ ਪਲੇਟਫਾਰਮ ਨੂੰ ਸਪੋਰਟ ਕਰਦੀ ਹੈ।


Related News