ਮਹਿੰਦਰਾ ਨੇ ਨਵੀਂ ਤੇ ਸ਼ਾਨਦਾਰ ‘ਦ’ ਐੱਸ. ਯੂ. ਵੀ. ਥਾਰ ਰੌਕਸ ਕੀਤੀ ਲਾਂਚ

Wednesday, Aug 21, 2024 - 12:43 AM (IST)

ਮਹਿੰਦਰਾ ਨੇ ਨਵੀਂ ਤੇ ਸ਼ਾਨਦਾਰ ‘ਦ’ ਐੱਸ. ਯੂ. ਵੀ. ਥਾਰ ਰੌਕਸ ਕੀਤੀ ਲਾਂਚ

ਆਟੋ ਡੈਸਕ- ਮਹਿੰਦਰਾ ਐਂਡ ਮਹਿੰਦਰਾ ਲਿਮਟਡ ਨੇ ਥਾਰ ਰੌਕਸ ਲਾਂਚ ਕੀਤੀ ਹੈ ਜੋ ਆਪਣੀ ਬੋਲਡ ਡਿਜ਼ਾਈਨ ਅਤੇ ਦਮਦਾਰ ਪਰਫਾਰਮੈਂਸ ਨਾਲ ਬਾਜ਼ਾਰ ਵਿਚ ਹਲਚਲ ਮਚਾਉਣ ਲਈ ਡਿਜ਼ਾਈਨ ਕੀਤੀ ਗਈ ਨਵੀਂ ਐੱਸ.ਯੂ.ਵੀ. ਹੈ। 12.99 ਲੱਖ ਤੋਂ ਸ਼ੁਰੂ ਹੋਣ ਵਾਲੀ ਕੀਮਤ ਵਾਲੀ ਥਾਰ ਰੌਕਸ ਨੂੰ ਆਲ-ਨਿਊ ਐੱਮ-ਗਲਾਈਡ 745 ਪਲੇਟਫਾਰਮ ’ਤੇ ਬਣਾਇਆ ਗਿਆ ਹੈ, ਜੋ ਇਕ ਆਰਾਮਦਾਇਕ ਸਵਾਰੀ ਅਤੇ ਸਟੀਕ ਹੈਂਡਲਿੰਗ ਪ੍ਰਦਾਨ ਕਰਦੀ ਹੈ।

PunjabKesari

ਥਾਰ ਰੌਕਸ ਦੀ ਬੁਕਿੰਗ 03 ਅਕਤੂਬਰ 2024 ਤੋਂ ਆਨਲਾਈਨ ਅਤੇ ਮਹਿੰਦਰਾ ਡੀਲਰਸ਼ਿਪ ’ਤੇ ਸ਼ੁਰੂ ਹੋਵੇਗੀ ਅਤੇ ਇਸਦੀ ਟੈਸਟ ਡਰਾਈਵ 14 ਸਤੰਬਰ 2024 ਤੋਂ ਸ਼ੁਰੂ ਹੋਵੇਗੀ। ਨਵੀਂ ਥਾਰ ਰੌਕਸ ਦੀ ਡਿਲੀਵਰੀ ਇਸ ਸਾਲ ਦੁਸਹਿਰਾ ਤੋਂ ਸ਼ੁਰੂ ਹੋਵੇਗੀ ਤਾਂ ਕਿ ਗਾਹਕ ਜਲਦੀ ਤੋਂ ਜਲਦੀ ਆਪਣੀ ਨਵੀਂ ਮਹਿੰਦਰਾ ਐੱਸ.ਯੂ.ਵੀ. ਦਾ ਆਨੰਦ ਲੈ ਸਕਣ।

PunjabKesari

ਥਾਰ ਰੌਕਸ ਵਿਚ ਐਡਵਾਂਸਡ ਸੁਰੱਖਿਆ ਅਤੇ ਪਰਫਾਰਮੈਂਸ ਤਕਨੀਕਾਂ ਸ਼ਾਮਲ ਹਨ ਜਿਨ੍ਹਾਂ ਵਿਚ ਜੀ20 ਟੀ.ਜੀ.ਡੀ.ਆਈ. ਐਮਸਟਾਲੀਅਨ ਅਤੇ ਡੀ23 ਐਮਹਾਕ ਸ਼ਾਮਲ ਹਨ ਜੋ ਮਜ਼ਬੂਤ ਵਿਸ਼ਵਾਸਯੋਗ ਪ੍ਰਦਰਸ਼ਨ ਦੇ ਲਈ ਕ੍ਰਮਵਾਰ: 380 ਐੱਨ.ਐੱਮ. ਅਤੇ 370 ਐੱਨ.ਐੱਮ. ਦਾ ਵਾਧੁ ਟਾਰਕ ਪੈਦਾ ਕਰਦੇ ਹਨ। ਇਸਦਾ ਬਹੁਮੁਖੀ ਅਤੇ ਸ਼ਕਤੀਸ਼ਾਲੀ ਟ੍ਰਾਂਸਮਿਸ਼ਨ ਬਦਲਾਂ ਵਿਚ 6-ਸਪੀਡ ਮੈਨੁਅਲ ਅਤੇ 6-ਸਪੀਡ ਏ.ਆਈ.ਐੱਸ.ਆਈ.ਐੱਨ. ਟਾਰਕ ਕਨਵਰਟਰ ਆਟੋਮੈਟਿਕ ਟ੍ਰਾਂਸਮਿਸ਼ਨ ਸ਼ਾਮਿਲ ਹਨ ਜੋ ਬਿਨਾਂ ਕਿਸੇ ਦਿੱਕਤ ਦੇ ਸ਼ਿਫਟਸ ਅਤੇ ਪ੍ਰਭਾਵਸ਼ਾਲੀ ਐਕਸੀਲਰੇਸ਼ਨ ਨੂੰ ਯਕੀਨੀ ਬਣਾਉਂਦੇ ਹਨ। ਸੁਰੱਖਿਆ ਸਰਵਉੱਚ ਹੈ ਕਿਉਂਕਿ ਥਾਰ ਰੌਕਸ ਨੂੰ ਉੱਚਤਮ ਬੀ-ਐੱਨ.ਸੀ.ਏ.ਪੀ. ਸੁਰੱਖਿਆ ਰੇਟਿੰਗ ਪ੍ਰਾਪਤ ਕਰਨ ਲਈ ਇੰਜੀਨੀਅਰਡ ਕੀਤਾ ਗਿਆ ਹੈ ਅਤੇ ਇਹ ਕੈਟੇਗਿਰੀ ਵਿਚ ਬੈਸਟ ਇਨ ਕਲਾਸ ਕ੍ਰੈਸ਼ ਪਰਫਾਰਮੈਂਸ ਪ੍ਰਦਾਨ ਕਰਦਾ ਹੈ।


author

Rakesh

Content Editor

Related News