Tesla Cybertruck ਨੂੰ 3 ਤਿੰਨਾਂ ’ਚ ਮਿਲੇ 2 ਲੱਖ ਆਰਡਰ, ਜਾਣੋ ਖੂਬੀਆਂ
Monday, Nov 25, 2019 - 05:36 PM (IST)

ਆਟੋ ਡੈਸਕ– ਟੈਸਲਾ ਨੇ ਬੀਤੇ ਦਿਨੀਂ ਅਮਰੀਕਾ ’ਚ ਇਲੈਕਟ੍ਰਿਕ ਪਿਕਅਪ ਟਰੱਕ Tesla Cybertruck ਨੂੰ ਲਾਂਚ ਕੀਤਾ ਸੀ। ਕੰਪਨੀ ਨੇ ਇਸ ਇਲੈਕਟ੍ਰਿਕ ਟਰੱਕ ਨੂੰ 39,900 ਡਾਲਰ (ਕਰੀਬ 2,800,000 ਰੁਪਏ) ਦੀ ਸ਼ੁਰੂਆਤੀ ਕੀਮਤ ’ਚ ਲਾਂਚ ਕੀਤਾ ਹੈ। ਟੈਸਲਾ ਦੇ ਫਾਊਂਡਰ ਅਤੇ ਸੀ.ਈ.ਓ. ਐਲਨ ਮਸਕ ਨੇ ਸੋਮਵਾਰ ਨੂੰ ਇਕ ਟਵੀਟਰ ’ਚ ਇਹ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ ਕੰਪਨੀ ਨੇ ਇਸ ਇਲੈਕਟ੍ਰਿਕ ਟਰੱਕ ਨੂੰ ਤਿੰਨ ਵੇਰੀਐਂਟ ’ਚ ਲਾਂਚ ਕੀਤਾ ਹੈ। Tesla Cybertruck ਦਾ ਪਹਿਲਾ ਵੇਰੀਐਂਟ ਸਿੰਗਲ ਮੋਟਰ ਰੀਅਰ ਵ੍ਹੀਲ ਡਰਾਈਵ, ਦੂਜਾ ਵੇਰੀਐਂਟ ਡਿਊਲ ਮੋਟਰ ਆਲ ਵ੍ਹੀਲ ਡਰਾਈਵ ਅਤੇ ਤੀਜਾ ਵੇਰੀਐਂਟ ਟ੍ਰਾਈ ਮੋਟਰ ਆਲ ਵ੍ਹੀਲ ਡਰਾਈਵ ਹੈ।
ਟੈਸਲਾ ਮੁੱਖੀ ਐਲਨ ਮਸਕ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਿਲੇ ਹੁਣ ਤਕ ਦੇ ਆਰਡਰ ਵਿਗਆਪਨ ’ਤੇ ਇਕ ਵੀ ਰੁਪਏ ਖਰਚ ਕੀਤੇ ਬਿਨਾਂ ਮਿਲੇ ਹਨ। ਉਨ੍ਹਾਂ ਅੱਗੇ ਦੱਸਿਆ ਕਿ Tesla Cybertruck ਨੂੰ ਲਾਂਚ ਕੀਤੇ ਜਾਣ ਦੇ ਮਾਰਤ ਦੋ ਦਿਨ ਬਾਅਦ ਤਕ ਹੀ ਉਨ੍ਹਾਂ ਨੂੰ 14.6 ਮਿਲੀਅਨ ਡਾਲਰ ਦੇ ਅਰਡਰ ਮਿਲ ਚੁੱਕੇ ਹਨ। ਇਹ ਤਿੰਨ ਟਰੱਕ ਲਗਭਗ 250 ਮੀਲ, 300 ਮੀਲ ਅਤੇ 500 ਮੀਲ ਦੀ ਰੇਂਜ ’ਚ ਆਉਂਦੇ ਹਨ।
200k
— Elon Musk (@elonmusk) November 25, 2019
Tesla Cybertruck ਡਿਜ਼ਾਈਨ ਅਤੇ ਫੀਚਰ
ਟੈਸਲਾ ਨੇ ‘Cybertruck’ ਨੂੰ ਬਣਾਉਣ ਲਈ ਅਲਟਰਾ ਹਾਰਡ 30X ਕੋਲਡ-ਰੋਲਡ ਸਟੇਨਲੈੱਸ ਸਟੀਲ ਸਕਿਨ ਦਾ ਇਸਤੇਮਾਲ ਕੀਤਾ ਹੈ। ਇਹ ਮਟੀਰੀਅਲ ਡੈਂਟ ਡੈਮੇਜ ਅਤੇ ਲਾਂਗ ਟਰਮ ਕੋਰਿਜਨ ਤੋਂ ਬਚਾਉਂਦਾ ਹੈ। ਕੰਪਨੀ ਇਸ ਸਾਈਬਰਟਰੱਕ ਦੀ ਮਾਰਕੀਟਿੰਗ “better utility” ਦੀ ਤਰ੍ਹਆੰ ਕਰ ਰਹੀ ਹੈ ਜੋ ਇਕ ਸਪੋਰਟ ਕਾਰ ਦੇ ਮੁਕਾਬਲੇ ਜ਼ਿਆਦਾ ਪਰਫਾਰਮੈਂਸ ਦੇਵੇਗਾ। ਇਹ “Vault-like” ਸਟੋਰੇਜ ਦੇ ਨਾਲ ਆਉਂਦਾ ਹੈ। ਕੰਪਨੀ ਨੇ ਇਸ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜੋ ਸਾਈਬਰਟਰੱਕ ਦੀ ਵਰਸੈਲਿਟੀ ਅਤੇ ਪਾਵਰ ਨੂੰ ਦੱਸਦੀਆਂ ਹਨ। ਇਸ ਵਿਚ ਕਿਸੇ ਵੀ ਟਾਈਮ ’ਤੇ 6 ਲੋਕ ਬੈਠ ਸਕਦੇ ਹਨ।
146k Cybertruck orders so far, with 42% choosing dual, 41% tri & 17% single motor
— Elon Musk (@elonmusk) November 23, 2019
17 ਇੰਚ ਦੀ ਹੈ ਟੱਚ ਸਕਰੀਨ
ਪਿਕਅਪ ਟਰੱਕ ਦੇ ਇੰਟੀਰੀਅਰ ਦੀ ਗੱਲ ਕਰੀਏ ਤਾਂ ਇਸ ਵਿਚ ਕੰਫਰਟੇਬਲ ਸੀਟ ਦੇ ਨਾਲ 17 ਇੰਚ ਟੱਚ ਸਕਰੀਨ ਹੈ ਜੋ ਕਸਟਮਰ ਯੂਜ਼ਰ ਇੰਟਰਫੇਸ ਦੇ ਨਾਲ ਆਉਂਦਾ ਹੈ। ਇਹ ਆਨਬੋਰਡ ਪਾਵਰ ਅਤੇ ਕੰਪ੍ਰੈਸਡ ਏਅਰ ਦੇ ਨਾਲ ਆਉਂਦਾ ਹੈ। ਜੋ ਲੋਕ ਇਸ ਨੂੰ ਖਰੀਦਣਾ ਚਾਹੁੰਦੇ ਹਨ ਉਹ ਇਸ ਨੂੰ Single Motor RWD, Dual Motor AWD ਅਤੇ Tri-Motor AWD ’ਚ ਖਰੀਦ ਸਕਦੇ ਹਨ। Tri-Motor AWD ’ਚ 2.9 ਸੈਕਿੰਡਸ ’ਚ ਤੁਹਾਨੂੰ 0 ਤੋਂ 96kmph ਦੀ ਸਪੀਡ ਮਿਲ ਜਾਵੇਗੀ। ਇਹ ਵਰਜ਼ਨ ਇੰਪ੍ਰੈਸਿਵ 804 ਕਿਲੋਮੀਟਰ ਰੇਂਜ ਦੇ ਨਾਲ ਆਉਂਦਾ ਹੈ ਜਿਸ ਦੀ ਕਪੈਸਿਟੀ 6,350kg ਹੈ।
ਇਸ ਵਿਚ ਅਡਾਪਟਿਵ ਏਅਰ ਸਸਪੈਂਸ਼ਨ ਹੈ ਜਿਸ ਨਾਲ ਸਾਈਬਰਟਰੱਕ ਗ੍ਰਾਊਂਡ ਕਲੀਅਰੈਂਸ ’ਚ ਮਦਦ ਕਰਦਾ ਹੈ। ਸਿੰਗਲ ਮੋਟਰ ਆਰ.ਡਬਲਯੂ.ਡੀ. ਦੀ ਸ਼ੁਰੂਆਤੀ ਕੀਮਤ $39,900 ਹੈ। ਇਸ ਵਿਚ ਕੋਈ ਵੀ ਟੈਕਸ ਇੰਸੈਂਟਿਵ ਅਤੇ ਬੈਨਿਫਿਟ ਨਹੀਂ ਮਿਲ ਰਿਹਾ। ਇਹ ਵੇਰੀਐਂਟ 6.5 ਸੈਕਿੰਡਸ ’ਚ 0-96kmph ਦੀ ਸਪੀਡ ਫੜ ਲੈਂਦਾ ਹੈ। ਇਸ ਦੀ ਰੇਂਜ 402 ਕਿਲੋਮੀਟਰ ਹੈ। ਟੈਸਲਾ ਨੇ ਇਸ ਤੋਂ ਇਲਾਵਾ Porsche 911 ਦਾ ਟਗ ਆਫ ਵਾਰ ਵੀਡੀਓ ਵੀ ਸ਼ੋਅਕੇਸ ਕੀਤੀ ਹੈ।