10 ਫ਼ੀਸਦੀ ਮਹਿੰਗੇ ਹੋ ਸਕਦੇ ਹਨ ਟੀਵੀ, ਨਾਨ-ਚਾਇਨੀਜ਼ ਬ੍ਰਾਂਡਸ ਦਾ ਵਧੇਗਾ ਦਬਦਬਾ

07/01/2020 12:51:08 PM

ਗੈਜੇਟ ਡੈਸਕ– ਅਗਲੇ ਮਹੀਨੇ ਤੋਂ ਟੀਵੀ ਮਹਿੰਗੇ ਹੋ ਸਕਦੇ ਹਨ। ਚੀਨ ਨਾਲ ਚੱਲ ਰਹੇ ਤਣਾਅ ਦਾ ਅਸਰ ਟੀਵੀ ਪੈਨਲ ਦੀ ਸਪਲਾਈ ’ਤੇ ਵੇਖਣ ਨੂੰ ਮਿਲ ਸਕਦਾ ਹੈ, ਜਿਸ ਨਾਲ ਟੀਵੀ ਦੀ ਕੀਮਤ 5 ਤੋਂ 10 ਫ਼ੀਸਦੀ ਤਕ ਵਧ ਸਕਦੀ ਹੈ। ਇਹ ਕਹਿਣਾ ਹੈ ਥਾਮਸਨ ਟੀਵੀ ਦੇ ਵਿਸ਼ੇਸ਼ ਬ੍ਰਾਂਡ ਲਾਈਸੰਸੀ SSPL (ਸੁਪਰ ਪਲਾਸਟ੍ਰੇਨਿਕਸ ਪ੍ਰਾਈਵੇਟ ਲਿਮਟਿਡ) ਦੇ ਸੀ.ਈ.ਓ. ਅਵਨੀਤ ਸਿੰਘ ਮਾਰਵਾਹ ਦਾ। ਉਨ੍ਹਾਂ ਦਾ ਕਹਿਣਾ ਹੈ ਕਿ 32 ਇੰਚ ਵਾਲੇ ਟੀਵੀ ਦੀ ਕੀਮਤ ’ਚ 500 ਰੁਪਏ ਤੋਂ 1000 ਰੁਪਏ ਤਕ ਦਾ ਵਾਧਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਨਾਨ-ਚਾਇਨੀਜ਼ ਬ੍ਰਾਂਡਸ ਦਾ ਦਬਦਬਾ ਵਧੇਗਾ। 

ਅਵਨੀਤ ਸਿੰਘ ਨੇ ਦੱਸਿਆ ਕਿ ‘ਮੇਕ ਇਨ ਇੰਡੀਆ ਪ੍ਰੋਗਰਾਮ ਤਹਿਤ ਹੁਣ ਕੰਪਨੀ 1,000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਹਾਲ ਹੀ ’ਚ ਕੰਪਨੀ ਨੇ ਵਾਸ਼ਿੰਗ ਮਸ਼ੀਨ ਸੈਗਮੈਂਟ ’ਚ ਐਂਟਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪ੍ਰੀਮੀਅਮ ਕਿਫਾਇਤੀ ਪ੍ਰੋਡਕਟਸ ਆਪਣੇ ਗਾਹਕਾਂ ਲਈ ਲਿਆ ਰਹੇ ਹਾਂ। ਅਸੀਂ 3 ਸਾਈਜ਼ ’ਚ ਸੈਮੀ-ਆਟੋਮੈਟਿਕ ਵਾਸ਼ਿੰਗ ਮਸ਼ੀਨਾਂ ਬਾਜ਼ਾਰ ’ਚ ਉਤਾਰੀਆਂ ਹਨ ਜਿਨ੍ਹਾਂ ਦੀ ਸ਼ੁਰੂਆਤੀ ਕੀਮਤ 6,999 ਰੁਪਏ ਹੈ। ਇਹ ਕੀਮਤ 6.5 ਕਿਲੋਗ੍ਰਾਮ ਦੀ ਸੈਮੀ ਆਟੋਮੈਟਿਕ ਵਾਸ਼ਿੰਗ ਮਸ਼ੀਨ ਦੀ ਦੱਸੀ ਗਈ ਹੈ। 

PunjabKesari

ਦੱਸ ਦੇਈਏ ਕਿ ਇਹ ਸਾਰੀਆਂ ਵਾਸ਼ਿੰਗ ਮਸ਼ੀਨਾਂ ਮੇਡ ਇਨ ਇੰਡੀਆ ਹੋਣਗੀਆਂ ਅਤੇ ਇਨ੍ਹਾਂ ਦਾ ਨਿਰਮਾਣ ਕੰਪਨੀ ਦੇ ਦੇਹਰਾਦੂਨ ਪਲਾਂਟ ’ਚ ਹੋਵੇਗਾ, ਉਥੇ ਹੀ ਅਗਲੇ ਦੋ ਸਾਲਾਂ ਅੰਦਰ ਕੰਪਨੀ ਦੀ ਉੱਤਰ-ਪ੍ਰਦੇਸ਼ ’ਚ ਪਲਾਂਟ ਦੇ ਸ਼ੁਰੂ ਹੋਣ ਦੀ ਪਲਾਨਿੰਗ ਹੈ। ਥਾਮਸਨ ਦੀ ਵਾਸ਼ਿੰਗ ਮਸ਼ੀਨ ਦੀ ਵਿਕਰੀ ਵਿਸ਼ੇਸ਼ ਰੂਪ ਨਾਲ ਫਲਿਪਕਾਰਟ ਰਾਹੀਂ ਕੀਤੀ ਜਾਵੇਗੀ। 


Rakesh

Content Editor

Related News