ਸਿਰਫ 73 ਰੁਪਏ ''ਚ ਅਨਲਿਮਟਿਡ 4G ਡਾਟਾ ਦੇ ਰਹੀ ਹੈ ਇਹ ਕੰਪਨੀ

04/18/2017 2:42:19 PM

ਜਲੰਧਰ- ਇਨੀਂ ਦਿਨੀਂ ਦੇਸ਼ ''ਚ ਟੈਲੀਕਾਮ ਕੰਪਨੀਆਂ ਸਸਤੇ ਤੋਂ ਸਸਤਾ 4ਜੀ ਪਲਾਨ ਲਾਂਚ ਕਰ ਰਹੀਆਂ ਹਨ। ਜਿਓ ਨੇ ਆਫਰਜ਼ ਦੀ ਝੜੀ ਲਗਾ ਦਿੱਤੀ ਹੈ ਜਿਸ ਤੋਂ ਬਾਅਦ ਟੈਰਿਫ ਵੀ ਸਸਤੇ ਹੋ ਗਏ ਹਨ ਪਰ ਹੁਣ ਅਨਲਿਮਟਿਡ 4ਜੀ ਪਲਾਨ ਦੀ ਸ਼ੁਰੂਆਤ ਹੁੰਦੀ ਦਿਖਾਈ ਦੇ ਰਹੀ ਹੈ। ਨਾਰਵੇ ਦੀ ਟੈਲੀਕਾਮ ਕੰਪਨੀ ਟੈਲੀਨਾਰ ਇੰਡੀਆ ਨੇ ਅਨਲਿਮਟਿਡ 4ਜੀ ਪੈਕ ਲਾਂਚ ਕੀਤਾ ਹੈ। ਹਾਲਾਂਕਿ ਕੰਪਨੀ ਅਜੇ ਦੇਸ਼ ਦੇ ਕੁਝ ਸਰਕਿਲ ''ਚ ਹੀ 4ਜੀ ਸਰਵਿਸ ਦਿੰਦੀ ਹੈ। ਟੈਲੀਨਾਰ ਨੇ FRC73 ਪਲਾਨ ਲਾਂਚ ਕੀਤਾ ਹੈ ਜੋ ਸਿਰਫ ਨਵੇਂ ਯੂਜ਼ਰਸ ਲਈ ਹੋਵੇਗਾ। 
ਟੈਲੀਕਾਮ ਟਾਕ ਦੀ ਰਿਪੋਰਟ ਮੁਤਾਬਕ ਇਸ ਪਲਾਨ ''ਚ 25 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਐੱਸ.ਟੀ.ਡੀ. ਵੌਇਸ ਕਾਲ ਕਾਲ ਹੈ। ਇਸ ਦੀ ਮਿਆਦ 90 ਦਿਨਾਂ ਦੀ ਹੋਵੇਗੀ। ਇਸ ਤੋਂ ਇਲਾਵਾ 25 ਰੁਪਏ ਦਾ ਫਰੀ ਟਾਕਟਾਈਮ ਵੀ ਮਿਲੇਗਾ। ਇਸ ਪਲਾਨ ''ਚ ਗਾਹਕਾਂ ਨੂੰ 28 ਦਿਨਾਂ ਲਈ ਅਨਲਿਮਟਿਡ 4ਜੀ ਡਾਟਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਗਾਹਕ ਦੂਜੇ ਮਹੀਨੇ ''ਚ 47 ਰੁਪਏ ਦਾ ਰੀਚਾਰਜ ਕਰਕੇ ਇਕ ਮਹੀਨੇ ਤੱਕ ਅਨਲਿਮਟਿਡ ਇੰਟਰਨੈੱਟ ਚਲਾ ਸਕਦੇ ਹਨ। ਹਾਲਾਂਕਿ 73 ਰੁਪਏ ਦੇ ਰੀਚਾਰਜ ਕਰਾਉਣ ਦੇ 120 ਦਿਨਾਂ ਤੱਕ ਹੀ ਦੂਜਾ ਰੀਚਾਰਜ ਕਰਾਉਣਾ ਹੋਵੇਗਾ। 120 ਦਿਨਾਂ ਦੇ ਬਾਅਦ ਰੀਚਾਰਜ ਕਰਾਉਣ ''ਤੇ ਸਿਰਪ 400 ਐੱਮ.ਬੀ. ਹੀ 4ਜੀ ਡਾਟਾ ਦਿੱਤਾ ਜਾਵੇਗਾ। 
ਫਿਲਹਾਲ ਇਹ ਆਫਰ ਸਿਰਫ ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ ਸਰਕਿਲ ਲਈ ਹੀ ਹੈ। ਟੈਲੀਨਾਰ ਦੇ ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ ਸਰਕਿਲ ਬਿਜ਼ਨੈੱਸ ਹੈੱਡ ਸ਼੍ਰੀਨਾਥ ਕੋਟੀਅਨ ਨੇ ਕਿਹਾ ਹੈ ਕਿ ਅੱਜ ਦੀ ਦੁਨੀਆ ''ਚ ਗਾਹਕ ਆਪਣੇ ਮੋਬਾਇਲ ''ਚ ਇੰਟਰਨੈੱਟ ਬਰਾਊਜ਼ ਕਰਨਾ ਚਾਹੁੰਦੇ ਹਨ। FRC73 ਇਕ ਕੰਪਲੀਟ ਵੈਲਿਊ ਪੈਕ ਹੈ ਜਿਸ ਵਿਚ ਅਨਲਿਮਟਿਡ ਇੰਟਰਨੈੱਟ, ਬੈਸਟ ਕਾਲਿੰਗ ਰੇਟਸ ਅਤੇ ਫਰੀ ਟਾਕਟਾਈਮ ਵੀ ਦਿੱਤਾ ਜਾ ਰਿਹਾ ਹੈ।

Related News