ਟੈਲੀਗ੍ਰਾਮ ’ਚ ਜੁੜੇ ਕਈ ਸ਼ਾਨਦਾਰ ਫੀਚਰਜ਼, ਵਟਸਐਪ ਨੂੰ ਮਿਲੇਗੀ ਟੱਕਰ

Wednesday, Jan 05, 2022 - 01:17 PM (IST)

ਟੈਲੀਗ੍ਰਾਮ ’ਚ ਜੁੜੇ ਕਈ ਸ਼ਾਨਦਾਰ ਫੀਚਰਜ਼, ਵਟਸਐਪ ਨੂੰ ਮਿਲੇਗੀ ਟੱਕਰ

ਗੈਜੇਟ ਡੈਸਕ– ਸਕਿਓਰਿਟੀ ਅਤੇ ਫੀਚਰਜ਼ ਦੇ ਮਾਮਲੇ ’ਚ ਟੈਲੀਗ੍ਰਾਮ ਦੀ ਚਰਚਾ ਹਮੇਸ਼ਾ ਹੁੰਦੀ ਆ ਰਹੀ ਹੈ। ਟੈਲੀਗ੍ਰਾਮ ਦਾ ਸਿੱਧਾ ਮੁਕਾਬਲਾ ਮੇਟਾ (ਫੇਸਬੁੱਕ) ਦੀ ਮਲਕੀਅਤ ਵਾਲੇ ਐਪ ਵਟਸਐਪ ਨਾਲ ਹੁੰਦਾ ਹੈ। ਦੋਵਾਂ ਐਪਸ ’ਚ ਹਰ ਮਹੀਨੇ ਕਈ ਫੀਚਰਜ਼ ਆਉਂਦੇ ਰਹਿੰਦੇ ਹਨ। ਇਸੇ ਲੜੀ ’ਚ ਹੁਣ ਟੈਲੀਗ੍ਰਾਮ ਨੇ ਇਕੱਠੇ ਕਈ ਫੀਚਰਜ਼ ਪੇਸ਼ ਕੀਤੇ ਹਨ ਜਿਨ੍ਹਾਂ ’ਚ ਮੈਸੇਜ ਦਾ ਅਨੁਵਾਦ, ਮੈਸੇਜ ’ਤੇ ਇਮੋਜੀ ਰਿਐਕਸ਼ਨ ਆਦਿ ਸ਼ਾਮਲ ਹਨ। ਆਓ ਜਾਣਦੇ ਹਾਂ ਟੈਲੀਗ੍ਰਾਮ ਦੇ ਕੁਝ ਨਵੇਂ ਫੀਚਰਜ਼ ਬਾਰੇ...

ਇਹ ਵੀ ਪੜ੍ਹੋ– WhatsApp ਯੂਜ਼ਰਸ ਸਾਵਧਾਨ! ਭੁੱਲ ਕੇ ਵੀ ਨਾ ਕਰੋ ਇਹ ਗਲਤੀ, ਨਹੀਂ ਤਾਂ ਲੀਕ ਹੋ ਜਾਵੇਗੀ ਚੈਟ

ਟੈਲੀਗ੍ਰਾਮ ਦੇ ਉਪਭੋਗਤਾ ਆਈਫੋਨ ਦੇ ਆਈ-ਮੈਸੰਜਰ ਦੀ ਤਰ੍ਹਾਂ ਕਿਸੇ ਮੈਸੇਜ ’ਤੇ ਇਮੋਜੀ ਰਾਹੀਂ ਰਿਐਕਸ਼ਨ ਦੇ ਸਕਣਗੇ। ਇਹ ਫੀਚਰ ਕੁਇੱਕ ਰਿਸਪਾਂਸ ਦਾ ਹੀ ਇਕ ਹਿੱਸਾ ਹੈ। ਕਿਸੇ ਮੈਸੇਜ ’ਤੇ ਰਿਐਕਸ਼ਨ ਦੇਣ ਦੀ ਸੁਵਿਧਾ ਪਹਿਲਾਂ ਤੋਂ ਹੀ ਇੰਸਟਾਗ੍ਰਾਮ ਅਤੇ ਫੇਸਬੁੱਕ ’ਚ ਹੈ। ਖਬਰ ਹੈ ਕਿ ਵਟਸਐਪ ਵੀ ਇਸ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ। ਇਸਦੀ ਸੈਟਿੰਗ ਤੁਸੀਂ Settings > Quick Reaction ’ਚ ਜਾ ਕੇ ਕਰ ਸਕੋਗੇ। 

ਇਸਤੋਂ ਇਲਾਵਾ ਟੈਲੀਗ੍ਰਾਮ ’ਚ QR ਕੋਡ ਦਾ ਵੀ ਆਪਸ਼ਨ ਆ ਗਿਆ ਹੈ ਯਾਨੀ ਹੁਣ ਤੁਸੀਂ ਆਪਣੀ ਪ੍ਰੋਫਾਈਲ ਜਾਂ ਗਰੁੱਪ ਦੀ ਪ੍ਰੋਫਾਈਲ ਫੋਟੋ ਦਾ QR ਕੋਡ ਬਣਾ ਸਕਦੇ ਹੋ ਅਤੇ ਕਿਸੇ ਦੇ ਨਾਲ ਸਾਂਝਾ ਕਰ ਸਕਦੇ ਹੋ। 

ਇਹ ਵੀ ਪੜ੍ਹੋ– Elon Musk ਦੀ ਟੱਕਰ ’ਚ ਉਤਰੀ Airtel, ਲਾਂਚ ਕਰੇਗੀ ਸੈਟੇਲਾਈਟ ਇੰਟਰਨੈੱਟ ਬ੍ਰਾਡਬੈਂਡ ਸੇਵਾ

ਟੈਲੀਗ੍ਰਾਮ ’ਚ ਇਕ ਵੱਡਾ ਫੀਚਰ ਇਨ-ਐਪ ਟ੍ਰਾਂਸਲੇਸ਼ਨ ਦਾ ਆਇਆ ਹੈ। ਇਹ ਫੀਚਰ ਕਿਸੇ ਵੀ ਮੈਸੇਜ ਦਾ ਤੁਹਾਡੀ ਭਾਸ਼ਾ ’ਚ ਅਨੁਵਾਦ ਕਰ ਸਕਦਾ ਹੈ। ਇਸਨੂੰ ਤੁਸੀਂ Settings>Language ’ਚ ਜਾ ਕੇ ਐਕਟਿਵ ਕਰ ਸਕਦੇ ਹੋ। ਅਨੁਵਾਦ ਲਈ ਤੁਹਾਨੂੰ ਕਈ ਭਾਸ਼ਾਵਾਂ ਦੇ ਆਪਸ਼ਨ ਮਿਲਣਗੇ। ਫਿਲਹਾਲ ਇਹ ਫੀਚਰ ਐਂਡਰਾਇਡ ਯੂਜ਼ਰਸ ਲਈ ਆਇਆ ਹੈ, ਜਲਦ ਹੀ ਇਸਨੂੰ ਆਈ.ਓ.ਐੱਸ. ਲਈ ਵੀ ਜਾਰੀ ਕੀਤਾ ਜਾਵੇਗਾ। 

ਟੈਲੀਗ੍ਰਾਮ ਨੇ ਇਕ ਹੋਰ ਫੀਚਰ ਜਾਰੀ ਕੀਤਾ ਹੈ ਜੋ ਕਿ ਸਪਵਾਈਲਰ ਫਾਰਮੇਟਿੰਗ ਦੇ ਨਾਮ ਨਾਲ ਆਇਆ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਕਿਸੇ ਮੈਸੇਜ ਦੇ ਕੁਝ ਹਿੱਸੇ ਨੂੰ ਲੁਕਾ ਸਕਣਗੇ। ਜੇਕਰ ਕੋਈ ਪੂਰਾ ਮੈਸੇਜ ਵੇਖਣਾ ਚਾਹੁੰਦਾ ਹੈ ਤਾਂ ਉਸ ਨੂੰ ਹੇਠਾਂ ਦਿੱਤੇ ਗਏ ਆਪਸ਼ਨ ’ਤੇ ਟੈਪ ਕਰਨਾ ਹੋਵੇਗਾ। 

ਇਹ ਵੀ ਪੜ੍ਹੋ– ਤੇਜੀ ਨਾਲ ਵਧ ਰਹੇ ਓਮੀਕਰੋਨ ਦੇ ਮਾਮਲੇ, ਘਰ ’ਚ ਜ਼ਰੂਰ ਰੱਖੋ ਇਹ ਸਸਤੇ ਮੈਡੀਕਲ ਗੈਜੇਟਸ


author

Rakesh

Content Editor

Related News