Telegram ’ਚ ਜੁੜੇ ਸ਼ਾਨਦਾਰ ਫੀਚਰ, ਹੁਣ ਭੇਜ ਸਕੋਗੇ 2GB ਤਕ ਦੀ ਫਾਈਲ
Tuesday, Jul 28, 2020 - 04:33 PM (IST)

ਗੈਜੇਟ ਡੈਸਕ– ਵਟਸਐਪ ਦੀ ਟੱਕਰ ’ਚ ਲਿਆਈ ਗਈ ਟੈਲੀਗ੍ਰਾਮ ਐਪ ’ਚ ਕਈ ਸ਼ਾਨਦਾਰ ਫੀਚਰਜ਼ ਜੋੜੇ ਗਏ ਹਨ। ਇਨ੍ਹਾਂ ’ਚੋਂ ਇਕ ਨਵਾਂ ਫੀਚਰ ਅਜਿਹਾ ਵੀ ਹੈ ਜਿਸ ਨਾਲੇ ਤੁਸੀਂ 2 ਜੀ.ਬੀ. ਤਕ ਦੀ ਫਾਈਲ ਭੇਜ ਸਕਦੇ ਹੋ। ਉਥੇ ਹੀ ਗੱਲ ਕੀਤੀ ਜਾਵੇ ਵਟਸਐਪ ਦੀ ਤਾਂ ਇਸ ਵਿਚ ਤੁਸੀਂ ਸਿਰਫ 16 ਐੱਮ.ਬੀ. ਦੀ ਫਾਈਲ ਹੀ ਭੇਜ ਸਕਦੇ ਹੋ। ਕੋਰੋਨਾ ਵਾਇਰਸ ਫੈਲਣ ਤੋਂ ਬਾਅਦ ਟੈਲੀਗ੍ਰਾਮ ਦੇ ਯੂਜ਼ਰਸ ਦੀ ਗਿਣਤੀ ’ਚ ਅਚਾਣਕ ਵਾਧਾ ਹੋਇਆ ਹੈ। ਇਸ ਦਾ ਵੱਡਾ ਕਾਰਨ ਹੈ ਕਿ ਟੈਲੀਗ੍ਰਾਮ ਗਰੁੱਪ ਨਾਲ ਲੱਖਾਂ ਲੋਕ ਜੁੜ ਸਕਦੇ ਹਨ ਪਰ ਵਟਸਐਪ ਨਾਲ ਅਜਿਹਾ ਨਹੀਂ ਹੈ।
ਟੈਲੀਗ੍ਰਾਮ ’ਚ ਸ਼ਾਮਲ ਹੋਇਆ ਮਿਊਜ਼ਿਕ ਪਲੇਅਰ
ਟੈਲੀਗ੍ਰਾਮ ਨੇ ਐਂਡਰਾਇਡ ਯੂਜ਼ਰਸ ਲਈ ਨਵੇਂ ਡਿਜ਼ਾਇਨ ਦਾ ਮਿਊਜ਼ਿਕ ਪਲੇਅਰ ਵੀ ਪੇਸ਼ ਕੀਤਾ ਹੈ। ਉਥੇ ਹੀ ਟੈਲੀਗ੍ਰਾਮ ਦੇ ਡੈਸਕਟਾਪ ਯੂਜ਼ਰ ਇਕੱਠੇ ਤਿੰਨ ਅਕਾਊਂਟਸ ’ਚ ਲਾਗ-ਇਨ ਵੀ ਕਰ ਸਕਦੇ ਹਨ। ਇਸ ਤੋਂ ਇਲਾਵਾ ਇਸ ਐਪ ਦੀ ਪ੍ਰੋਫਾਈਲ ’ਤੇ ਹੁਣ ਤੁਸੀਂ ਵੀਡੀਓ ਵੀ ਅਪਲੋਡ ਕਰ ਸਕਦੇ ਹੋ। ਵੀਡੀਓ ਐਡਿਟਿੰਗ ਦੀ ਵੀ ਸੁਵਿਧਾ ਇਸ ਐਪ ’ਚ ਦਿੱਤੀ ਗਈ ਹੈ। ਅਜਿਹੇ ’ਚ ਕਿਹਾ ਜਾ ਸਕਦਾ ਹੈ ਕਿ ਵਟਸਐਪ ਲਈ ਟੈਲੀਗ੍ਰਾਮ ਇਕ ਮੁਸੀਬਤ ਬਣਦੀ ਨਜ਼ਰ ਆ ਰਹੀ ਹੈ।