7000mAh ਦੀ ਬੈਟਰੀ ਤੇ ਸ਼ਾਨਦਾਰ ਡਿਸਪਲੇਅ ਨਾਲ ਲਾਂਚ ਹੋਇਆ Tecno Pova Neo 2

Tuesday, Sep 27, 2022 - 12:42 PM (IST)

7000mAh ਦੀ ਬੈਟਰੀ ਤੇ ਸ਼ਾਨਦਾਰ ਡਿਸਪਲੇਅ ਨਾਲ ਲਾਂਚ ਹੋਇਆ Tecno Pova Neo 2

ਗੈਜੇਟ ਡੈਸਕ– ਸਮਾਰਟਫੋਨ ਬ੍ਰਾਂਡ ਟੈਕਨੋ ਨੇ ਆਪਣੇ ਨਵੇਂ ਬਜਟ ਸਮਾਰਟਫੋਨ Tecno Pova Neo 2 ਨੂੰ ਲਾਂਚ ਕਰ ਦਿੱਤਾ ਹੈ। ਹਾਲਾਂਕਿ, ਫੋਨ ਨੂੰ ਰੂਸ ’ਚ ਲਾਂਚ ਕੀਤਾ ਗਿਆ ਹੈ। ਦੱਸ ਦੇਈਏ ਕਿ ਹਾਲ ਹੀ ’ਚ ਕੰਪਨੀ ਨੇ Tecno Pova ਸੀਰੀਜ਼ ਤਹਿਤ Tecno Pova Neo 5G ਸਮਾਰਟਫੋਨ ਨੂੰ ਭਾਰਤ ’ਚ ਲਾਂਚ ਕੀਤਾ ਹੈ। Tecno Pova Neo 2 ’ਚ ਮੀਡੀਆਟੈੱਕ ਹੀਲਿਓ ਜੀ85 ਪ੍ਰੋਸੈਸਰ ਹੈ।

Tecno Pova Neo 2 ਦੀ ਕੀਮਤ
Tecno Pova Neo 2 ਨੂੰ ਯੂਰੇਨੋਲਾਈਟ ਗ੍ਰੇਅ, ਵਰਚੁਅਲ ਬਲਿਊ ਅਤੇ ਓਰੇਂਜ ਮੈਗਮਾ ਰੰਗ ’ਚ ਪੇਸ਼ ਕੀਤਾ ਗਿਆ ਹੈ। ਫੋਨ ਦੀ ਕੀਮਤ RUB 11,900 ਰੁਪਏ (ਕਰੀਬ 16,764 ਰੁਪਏ) ਹੈ। 

Tecno Pova Neo 2 ਦੇ ਫੀਚਰਜ਼
Tecno Pova Neo 2 ’ਚ 6.82 ਇੰਚ ਦੀ ਐੱਚ.ਡੀ. ਪਲੱਸ IPS LCD ਡਿਸਪਲੇਅ ਮਿਲਦੀ ਹੈ। ਫੋਨ ’ਚ ਐਂਡਰਾਇਡ 12 ਐਂਡਰਾਇਡ ਆਧਾਰਿਤ HiOS ਹੈ। ਫੋਨ ’ਚ ਮੀਡੀਆਟੈੱਕ ਹੀਲਿਓ ਜੀ85 ਪ੍ਰੋਸੈਸਰ ਦੇ ਨਾਲ 6 ਜੀ.ਬੀ. ਤਕ ਰੈਮ ਅਤੇ 128 ਜੀ.ਬੀ. ਤਕ ਸਟੋਰੇਜ ਦਾ ਸਪੋਰਟ ਮਿਲਦਾ ਹੈ। ਸਟੋਰੇਜ ਨੂੰ ਮੈਮਰੀ ਕਾਰਡ ਦੀ ਮਦਦ ਨਾਲ ਵਧਾਇਆ ਵੀ ਜਾ ਸਕਦਾ ਹੈ। 

ਫੋਟੋਗ੍ਰਾਫੀ ਲਈ ਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਸ ਵਿਚ 16 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਮਿਲਦਾ ਹੈ। ਕੈਮਰੇ ਦੇ ਨਾਲ ਕਵਾਡ ਐੱਲ.ਈ.ਡੀ. ਫਲੈਸ਼ ਦਾ ਸਪੋਰਟ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ ’ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲਦਾ ਹੈ। 

ਕੁਨੈਕਟੀਵਿਟ ਲਈ ਫੋਨ ’ਚ ਵਾਈ-ਫਾਈ, ਬਲੂਟੁੱਥ, ਜੀ.ਪੀ.ਐੱਸ., ਯੂ.ਐੱਸ.ਬੀ. ਟਾਈਪ-ਸੀ ਪੋਰਟ ਅਤੇ 2.5mm ਆਡੀਓ ਜੈੱਕ ਦਾ ਸਪੋਰਟ ਮਿਲਦਾ ਹੈ। ਫੋਨ ’ਚ 7000mAh ਦੀ ਬੈਟਰੀ ਦਿੱਤੀ ਗਈ ਹੈ ਜੋ 18 ਵਾਟ ਚਾਰਜਿੰਗ ਸਪੋਰਟ ਨਾਲ ਆਉਂਦੀ ਹੈ। 


author

Rakesh

Content Editor

Related News