Tecno Phantom X ਭਾਰਤ ’ਚ ਲਾਂਚ, ਮਿਲੇਗੀ ਪ੍ਰੀਮੀਅਮ ਫੋਨ ਵਰਗੀ ਕਰਵ ਡਿਸਪਲੇਅ

04/29/2022 6:03:23 PM

ਗੈਜੇਟ ਡੈਸਕ– ਟੈਕਨੋ ਨੇ ਆਪਣੇ ਨਵੇਂ ਸਮਾਰਟਫੋਨ Tecno Phantom X ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਫੋਨ ’ਚ ਭਾਰਤ ’ਚ 90Hz ਦੀ ਕਰਵ ਅਮੋਲੇਡ ਡਿਸਪਲੇਅ ਅਤੇ ਡਿਊਲ ਸੈਲਫੀ ਕੈਮਰਾ ਨਾਲ ਪੇਸ਼ ਕੀਤਾ ਗਿਆ ਹੈ। ਫੋਨ ’ਚ 33 ਵਾਟ ਦੀ ਫਾਸਟ ਚਾਰਜਿੰਗ ਦਿੱਤੀ ਗਈ ਹੈ। ਇਸਤੋਂ ਇਲਾਵਾ ਇਸ ਵਿਚ 5 ਜੀ.ਬੀ. ਤਕ ਵਰਚੁਅਲ ਰੈਮ ਹੈ। 

Tecno Phantom X ਦੀ ਕੀਮਤ
Tecno Phantom X ਦੇ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 25,999 ਰੁਪਏ ਰੱਖੀ ਗਈ ਹੈ। ਫੋਨ ਆਈਸਲੈਂਡ ਬਲਿਊ ਅਤੇ ਸਮਰ ਸਨਸੈੱਟ ਰੰਗ ’ਚ ਖਰੀਦਿਆ ਜਾ ਸਕੇਗਾ। ਇਸਦੀ ਵਿਕਰੀ ਐਮਾਜ਼ੋਨ ’ਤੇ 4 ਮਈ ਤੋਂ ਹੋਵੇਗੀ। ਫੋਨ ਦੇ ਨਾਲ ਗਾਹਕਾਂ ਨੂੰ 2,999 ਰੁਪਏ ਦਾ ਬਲੂਟੁੱਥ ਸਪੀਕਰ ਅਤੇ ਵਨ ਟਾਈਮ ਸਕਰੀਨ ਰਿਪਲੇਸਮੈਂਟ ਦੀ ਸੁਵਿਧਾ ਮਿਲੇਗੀ। ਫੋਨ ਨੂੰ ਗਲੋਬਲ ਬਾਜ਼ਾਰ ’ਚ ਪਿਛਲੇ ਸਾਲ ਲਾਂਚ ਕੀਤਾ ਗਿਆ ਸੀ।

Tecno Phantom X ਦੇ ਫੀਚਰਜ਼
ਫੋਨ ’ਚ ਐਂਡਰਾਇਡ 11 ਆਧਾਰਿਤ HiOS 8.0 ਹੈ। ਇਸਤੋਂ ਇਲਾਵਾ ਇਸ ਵਿਚ 6.7 ਇੰਚਦੀ ਫੁਲ ਐੱਚ.ਡੀ. ਪਲੱਸ ਕਰਵ ਡਿਸਪਲੇਅ ਹੈ ਜਿਸਦਾ ਰਿਫ੍ਰੈਸ਼ ਰੇਟ 90Hz ਹੈ। ਡਿਸਪਲੇਅ ’ਤੇ ਗੋਰਿੱਲਾ ਗਲਾਸ 5 ਦਾ ਪ੍ਰੋਟੈਕਸ਼ਨ ਹੈ। Tecno Phantom X ’ਚ ਮੀਡੀਆਟੈੱਕ ਹੀਲਿਓ ਜੀ95 ਪ੍ਰੋਸੈਸਰ, ਗ੍ਰਾਫਿਕਸ ਲਈਮਾਲੀ-G76 GPU ਅਤੇ 8 ਜੀ.ਬੀ. LPDDR4X ਰੈਮ ਦੇ ਨਾਲ 256 ਜੀ.ਬੀ. ਤਕ ਦੀ ਸਟੋਰੇਜ ਹੈ।

ਫੋਨ ’ਚ ਤਿੰਨ ਰੀਅਰ ਕੈਮਰੇ ਹਨ ਜਿਨ੍ਹਾਂ ’ਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ ਜਿਸਦੇ ਨਾਲ ਲੇਜ਼ਰ ਫੋਕਸ ਹੈ। ਦੂਜਾ ਲੈੱਨਜ਼ 13 ਮੈਗਾਪਿਕਸਲ ਦਾ ਅਲਟਰਾ ਵਾਈਡ ਅਤੇ ਤੀਜਾ ਲੈੱਨਜ਼ 8 ਮੈਗਾਪਿਕਸਲ ਦਾ ਮੈਕ੍ਰੋ ਸ਼ੂਟਰ ਹੈ। ਰੀਅਰ ਕੈਮਰੇ ਦੇ ਨਾਲ 108MP ਅਲਟਰੀ ਐੱਚ.ਡੀ. ਮੋਡ, ਸੁਪਰ ਨਾਈਟ ਮੋਡ ਅਤੇ ਏ.ਆਈ. ਪੋਟਰੇਟ ਮੋਡ ਹੈ। ਕੈਮਰੇ ਨਾਲ ਤੁਸੀਂ 4ਕੇ ਵੀਡੀਓ ਰਿਕਾਰਡ ਕਰ ਸਕੋਗੇ। ਸੈਲਪੀ ਲਈ ਫੋਨ ’ਚ ਦੋ ਕੈਮਰੇ ਹਨ ਜਿਨ੍ਹਾਂ ’ਚ ਇਕ 48 ਮੈਗਾਪਿਕਸਲ ਦਾ ਅਤੇ ਦੂਜਾ 8 ਮੈਗਾਪਿਕਸਲ ਦਾ ਹੈ। ਫਰੰਟ ’ਚ ਡਿਊਲ ਫਲੈਸ਼ ਲਾਈਟ ਵੀ ਹੈ।

ਕੁਨੈਕਟੀਵਿਟੀ ਲਈ ਫੋਨ ’ਚ G VoLTE, ਡਿਊਲ ਬੈਂਡ Wi-Fi, ਬਲੂਟੁੱਥ v5.0, GPS/A-GPS ਅਤੇ USB ਟਾਈਪ-ਸੀ ਪੋਰਟ ਦੇ ਨਾਲ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਅਤੇ 4700mAh ਦੀ ਬੈਟਰੀ ਹੈ ਜਿਸਦੇ ਨਾਲ 33 ਵਾਟ ਦੀ ਫਾਸਟ ਚਾਰਜਿੰਗ ਹੈ। ਬੈਟਰੀ ਨੂੰ ਲੈ ਕੇ 20 ਮਿੰਟਾਂ ’ਚ 50 ਫੀਸਦੀ ਦੀ ਚਾਰਜਿੰਗ ਦਾ ਦਾਅਵਾੀ ਕੀਤਾ ਗਿਆ ਹੈ। ਫੋਨ ਦੇ ਨਾਲ ਬਾਕਸ ’ਚ 33 ਵਾਟ ਦਾ ਅਡਾਪਟਰ ਮਿਲੇਗਾ।


Rakesh

Content Editor

Related News