TECNO ਨੇ ਭਾਰਤ 'ਚ ਲਾਂਚ ਕੀਤਾ ਨਵਾਂ ਸਮਾਰਟਫੋਨ, ਜਾਣੋ ਕੀਮਤ

01/09/2020 6:58:14 PM

ਗੈਜੇਟ ਡੈਸਕ—ਟੈਕਨੋ ਮੋਬਾਇਲ ਨੇ ਅੱਜ ਭਾਰਤ 'ਚ ਆਪਣੇ ਨਵੇਂ ਸਮਾਰਟਫੋਨਸ ਟੈਕਨੋ ਸਪਾਰਕ ਗੋ ਪਲੱਸ ਨੂੰ ਲਾਂਚ ਕਰ ਦਿੱਤਾ ਹੈ। ਗੱਲ ਕਰੀਏ ਇਸ ਦੀਆਂ ਖਾਸੀਅਤਾਂ ਦੀ ਤਾਂ ਟੈਕਨੋ ਦੇ ਇਸ ਲੇਟੈਸਟ ਸਮਾਰਟਫੋਨ ਦੇ ਪਿੱਛਲੇ ਹਿੱਸੇ 'ਚ ਸਕਿਓਰਟੀ ਲਈ ਫਿਗਰਪ੍ਰਿੰਟ ਸੈਂਸਰ, ਫੇਸ ਅਨਲਾਕ 2.0, ਸੈਲਫੀ ਅਤੇ ਵੀਡੀਓ ਕਾਲਿੰਗ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਸੈਂਸਰ ਦਿੱਤਾ ਗਿਆ ਹੈ। 

ਕੀਮਤ
ਭਾਰਤ 'ਚ ਇਸ ਸਮਾਰਟਫੋਨ ਦੀ ਕੀਮਤ 6,299 ਰਪਏ ਹੈ। ਇਸ ਕੀਮਤ 'ਚ 2ਜੀ.ਬੀ. ਰੈਮ ਅਤੇ 32ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਮਿਲੇਗਾ। ਟੈਕਨੋ ਫੋਨ ਦੇ ਦੋ ਵੱਖ-ਵੱਖ ਗ੍ਰੇਡੀਐਂਟ ਫਿਨਿਸ਼ ਹੈ। Hillier Purple ਅਤੇ Vacation Blue। ਇਸ ਫੋਨ ਨੂੰ ਰਿਟੇਲ ਸਟੋਰ ਤੋਂ ਖਰੀਦਿਆਂ ਜਾ ਸਕਦਾ ਹੈ।

PunjabKesari

ਗੱਲ ਕਰੀਏ ਸਪੈਸੀਫਿਕੇਸ਼ਨਸ ਦੀ ਤਾਂ ਇਸ 'ਚ 6.52 ਇੰਚ ਦੀ ਐੱਚ.ਡੀ.+ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1600x720 ਪਿਕਸਲ ਹੈ। ਸਪੀਡ ਅਤੇ ਮਲਟੀਟਾਸਕਿੰਗ ਲਈ 2 ਗੀਗਾਹਰਟਜ਼ ਕਵਾਡ-ਕੋਰ ਮੀਡੀਆਟੇਕ ਹੀਲੀਓ ਏ22 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ। ਫੋਨ ਐਂਡ੍ਰਾਇਡ 9.0 ਪਾਈ 'ਤੇ ਆਧਾਰਿਤ HIOS 5.5.2 'ਤੇ ਚੱਲਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਏ.ਆਈ. ਬੇਸਡ ਪਾਵਰ ਸੇਵਿੰਗ ਅਤੇ ਸੇਫ ਚਾਰਜਿੰਗ ਫੀਚਰਸ ਨਾਲ ਆਉਂਦੀ ਹੈ।

ਕੈਮਰਾ ਸੈਟਅਪ ਦੀ ਗੱਲ ਕਰੀਏ ਤਾਂ ਟੈਕਨੋ ਸਪਾਰਕ ਗੋ ਪਲੱਸ 'ਚ 8 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਸੈਂਸਰ, ਅਪਰਚਰ ਐੱਫ/2.0 ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਸੈਂਸਰ ਮਿਲੇਗਾ।


Karan Kumar

Content Editor

Related News