TCL ਹੁਣ ਨਹੀਂ ਬਣਾਵੇਗੀ BlackBerry ਦੇ ਸਮਾਰਟਫੋਨਸ

Wednesday, Feb 05, 2020 - 12:22 AM (IST)

TCL ਹੁਣ ਨਹੀਂ ਬਣਾਵੇਗੀ BlackBerry ਦੇ ਸਮਾਰਟਫੋਨਸ

ਗੈਜੇਟ ਡੈਸਕ—ਬਲੈਕਬੇਰੀ ਸਮਾਰਟਫੋਨ ਇਕ ਸਮੇਂ ਸਭ ਤੋਂ ਸੁਰੱਖਿਅਤ ਅਤੇ ਫਾਸਟ ਸਮਾਰਟਫੋਨ ਮੰਨਿਆ ਜਾਂਦਾ ਸੀ। ਇਸ ਦੀ ਮੈਸੇਜਿੰਗ ਐਪ ਨੂੰ ਕਈ ਕੰਪਨੀਆਂ ਨੇ ਵੀ ਕਾਪੀ ਕੀਤਾ ਪਰ ਹੁਣ ਬਲੈਕਬੇਰੀ ਬੰਦ ਹੋ ਰਹੀ ਹੈ। ਪਿਛਲੇ ਸਾਲ ਤਕ ਟੀ.ਸੀ.ਐੱਲ. ਕੰਮਿਊਨੀਕੇਸ਼ਨ ਬਲੈਕਬੇਰੀ ਦੇ ਸਮਾਰਟਫੋਨ ਬਣਾਉਂਦੀ ਪਰ ਹੁਣ ਟੀ.ਸੀ.ਐੱਲ. ਬਲੈਕਬੇਰੀ ਦੇ ਸਮਾਰਟਫੋਨ ਨਹੀਂ ਬਣਾਵੇਗੀ ਅਤੇ ਨਾ ਹੀ ਡਿਜ਼ਾਈਨ ਕਰੇਗੀ।

ਟੀ.ਸੀ.ਐੱਲ. ਨੇ ਆਪਣੇ ਇਕ ਬਿਆਨ 'ਚ ਕਿਹਾ ਕਿ 31 ਅਗਸਤ 2020 ਤੋਂ ਬਾਅਦ ਉਹ ਬਲੈਕਬੇਰੀ ਨੂੰ ਕਿਸੇ ਤਰ੍ਹਾਂ ਦਾ ਕੋਈ ਸਪੋਰਟ ਨਹੀਂ ਦੇਵੇਗੀ ਹਾਲਾਂਕਿ ਜਿਨ੍ਹਾਂ ਲੋਕਾਂ ਕੋਲ ਬਲੈਕਬੇਰੀ ਦਾ ਸਮਾਰਟਫੋਨ ਹੈ ਉਨ੍ਹਾਂ ਨੂੰ 31 ਅਗਸਤ 2022 ਤਕ ਸਰਵਿਸ ਮਿਲੇਗੀ। ਟੀ.ਸੀ.ਐੱਲ. ਨੇ ਸਾਲ 2016 'ਚ ਬਲੈਕਬੇਰੀ ਦੇ ਫੋਨ ਨਿਰਮਾਣ ਦਾ ਲਾਈਸੈਂਸ ਲਿਆ ਸੀ ਜਿਸ ਤੋਂ ਬਾਅਦ ਬਲੈਕਬੇਰੀ ਕੀਵਨ, ਬਲੈਕਬੇਰੀ ਕੀ2 ਅਤੇ ਬਲੈਕਬੇਰੀ ਮੋਸ਼ਨ ਵਰਗੇ ਸਮਾਰਟਫੋਨ ਪੇਸ਼ ਕੀਤੇ ਗਏ।

ਦੱਸਣਯੋਗ ਹੈ ਕਿ ਬਲੈਕਬੇਰੀ ਦਾ ਆਖਿਰੀ ਫੋਨ ਬਲੈਕਬੇਰੀ ਮੋਸ਼ਨ ਹੈ ਜਿਸ 'ਚ ਡਿਊਲ ਸਿਮ ਸਪੋਰਟ, ਐਂਡ੍ਰਾਇਡ ਨੂਗਟ 7.1.1, 5.5 ਇੰਚ ਦੀ ਐੱਚ.ਡੀ. ਡਿਸਪਲੇਅ ਹੈ ਜਿਸ ਦੀ ਸਕਰੀਨ ਡਿਸਪਲੇਅ 720x1280 ਪਿਕਸਲ ਹੈ। ਇਸ ਤੋਂ ਇਲਾਵਾ ਸਕਰੀਨ 'ਤੇ ਡ੍ਰੈਗਨ ਟ੍ਰਾਇਲ ਗਲਾਸ ਪ੍ਰੋਟੈਕਸ਼ਨ (DragonTrail Glass) ਹੈ। ਫੋਨ ਦੇ ਹੋਮ 'ਤੇ ਫਿਜ਼ੀਕਲ ਬਟਨ ਦਿੱਤਾ ਗਿਆ ਹੈ। ਫੋਨ 'ਚ ਕੁਆਲਕਾਮ ਸਨੈਪਡਰੈਗਨ 625 ਪ੍ਰੋਸੈਸਰ, 4ਜੀ.ਬੀ. ਰੈਮ ਅਤੇ 32ਜੀ.ਬੀ. ਸਟੋਰੇਜ਼ ਹੈ ਜਿਸ ਨੂੰ 2ਟੀ.ਬੀ. ਤਕ ਵਧਾਇਆ ਜਾ ਸਕਦਾ ਹੈ।

ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ 12 ਮੈਗਾਪਿਕਸਲ ਦਾ ਐੱਫ/2.0 ਅਪਰਚਰ ਵਾਲਾ ਰੀਅਰ ਕੈਮਰਾ, ਨਾਲ ਡਿਊਲ ਟੋਨ ਐੱਲ.ਈ.ਡੀ. ਫਲੈਸ਼ ਲਾਈਟ, 4ਕੇ ਵੀਡੀਓ ਰਿਕਾਡਿੰਗ ਫੀਚਰ ਹੈ। ਉੱਥੇ ਫਰੰਟ ਕੈਮਰਾ 8 ਮੈਗਾਪਿਕਸਲ ਦਾ ਹੈ। ਫੋਨ ਦੇ ਹੋਮ ਬਟਨ 'ਚ ਫਿਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੋਨ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।


author

Karan Kumar

Content Editor

Related News