TCL ਲਿਆਏਗੀ ਫੋਲਡੇਬਲ ਫੋਨ, ਖੁੱਲ੍ਹਣ ’ਤੇ ਬਣ ਜਾਵੇਗਾ 10 ਇੰਚ ਦਾ ਟੈਬਲੇਟ

10/26/2019 2:22:06 PM

ਗੈਜੇਟ ਡੈਸਕ– ਆਉਣ ਵਾਲਾ ਸਮਾਂ ਫੋਲਡੇਬਲ ਸਮਾਰਟਫੋਨਜ਼ ਦਾ ਹੋਣ ਵਾਲਾ ਹੈ। ਸੈਮਸੰਗ ਅਤੇ ਹੁਵਾਵੇਈ ਦੇ ਫੋਲਡੇਬਲ ਸਮਾਰਟਫੋਨਜ਼ ਨੇ ਬਾਜ਼ਾਰ ’ਚ ਐਂਟਰੀ ਵੀ ਕਰ ਲਈ ਹੈ। ਇਸ ਵਿਚਕਾਰ ਚੀਨ ਦੀ ਇਕ ਕੰਪਨੀ ਟੀ.ਸੀ.ਐੱਲ. ਨੇ ਵੀ ਫੋਲਡੇਬਲ ਸਮਾਰਟਫੋਨ ਸੈਗਮੈਂਟ ’ਚ ਐਂਟਰੀ ਨੂੰ ਲੈ ਕੇ ਆਪਣੀ ਪਲਾਨਿੰਗ ਜ਼ਾਹਿਰ ਕਰ ਦਿੱਤੀ ਹੈ। ਹਾਲ ਹੀ ’ਚ ਟੀ.ਸੀ.ਐੱਲ. ਨੇ ਆਪਣੇ ਫੋਲਡੇਬਲ ਫੋਨ ਬਣਾਉਣ ਦੀ ਕਾਬਲੀਅਤ ਨੂੰ ਸ਼ੋਅਕੇਸ ਕੀਤਾ। ਚੀਨ ਦੀ ਇਸ ਟੈੱਕ ਕੰਪਨੀ ਨੇ Cnet ਨੂੰ ਆਪਣੇ ਫੋਲਡੇਬਲ ਫੋਨ ਦਾ ਇਕ ਪ੍ਰੋਟੋਟਾਈਪ ਦਿਖਾਇਆ। ਇਸ ਦੀ ਖਾਸੀਅਤ ਹੈ ਕਿ ਇਹ ਸੈਮਸੰਗ ਗਲੈਕਸੀ ਫੋਲਡ ਦੀ ਤਰ੍ਹਾਂ ਇਕ ਵਾਰ ਨਹੀਂ ਸਗੋਂ ਦੋ ਵਾਲ ਫੋਲਡ ਹੁੰਦਾ ਹੈ। ਇਹ ਡਿਵਾਈਸ ਪੂਰੀ ਤਰ੍ਹਾਂ ਖੁੱਲ੍ਹਣ ’ਤੇ 10 ਇੰਚ ਦਾ ਟੈਬਲੇਟ ਬਣ ਜਾਂਦਾ ਹੈ। ਇਹ ਡਿਊਲ ਹਿੰਜ ਸਮਾਰਟਫੋਨ ਇਕ ਹਿੰਜ ਨਾਲ ਗਲੈਕਸੀ ਫੋਲਡ ਦੀ ਤਰ੍ਹਾਂ ਖੁੱਲ੍ਹਦਾ ਹੈ। ਇਸ ਦੇ ਉਲਟੇ ਪਾਸੇ ਇਕ ਹੋਰ ਹਿੰਜ ਦਿੱਤਾ ਗਿਆ ਹੈ। ਇਥੋਂ ਇਸ ਨੂੰ ਖੋਲ੍ਹਣ ’ਤੇ ਇਹ ਕੁਝ-ਕੁਝ ‘Z’ ਦੇ ਆਕਾਰ ਦਾ ਬਣ ਜਾਂਦਾ ਹੈ। 

PunjabKesari

ਰਿਪੋਰਟ ’ਚ ਕਿਹਾ ਗਿਆ ਹੈ ਕਿ ਟੀ.ਸੀ.ਐੱਲ. ਦੇ ਇਸ ਪ੍ਰੋਟੋਟਾਈਪ ਦੀ ਕੀਮਤ ਅਤੇ ਨਾਂ ਬਾਰੇ ਕੰਪਨੀ ਨੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ। ਇੰਨਾ ਹੀ ਨਹੀਂ, ਫੋਨ ’ਚ ਦਿੱਤੀ ਗਈ ਤਿੰਨ ਵਾਰ ਮੁੜਨ ਵਾਲੀ ਡਿਸਪਲੇਅ ਵੀ ਅਜੇ ਕੰਮ ਨਹੀਂ ਕਰਦੀ। 

PunjabKesari

ਹਾਲਾਂਕਿ, ਇਸ ਵਿਚ ਦੇਖਿਆ ਜਾ ਸਕਦਾ ਹੈ ਕਿ ਮੁੜਨ ’ਤੇ ਇਸ ਵਿਚ ਦੋ ਕ੍ਰੀਜ਼ ਪੈ ਜਾਂਦੇ ਹਨ। ਇਹ ਕ੍ਰੀਜ਼ ਫੋਨ ਨੂੰ ਪੂਰਾ ਖੋਲ੍ਹਣ ’ਤੇ ਨਜ਼ਰ ਆਉਂਦੇ ਹਨ। ਇਹ ਸੈਮਸੰਗ ਗਲੈਕਸੀ ਫੋਲਡ ਦੇ ਕ੍ਰੀਜ਼ ਦੇ ਨਾਲ ਕਾਫੀ ਮਿਲਦਾ ਹੈ। ਸਕਰੀਨ ਦੀ ਪ੍ਰੋਟੈਕਸ਼ਨ ਨੂੰ ਲੈ ਕੇ ਸ਼ੱਕ ਅਜੇ ਬਣਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਫੋਨ ’ਚ ਇਸਤੇਮਾਲ ਕਰਨ ਲਈ ਸਹੀ ਮੁੜਨ ਵਾਲੇ ਗਲਾਸ ਮੌਜੂਦ ਨਹੀਂ ਹਨ। ਇਸੇ ਕਾਰਨ ਡਿਵਾਈਸ ਅਜੇ ਐਕਸਟਰਨਲ ਪ੍ਰੈਸ਼ਰ, ਬਾਰਸ਼ ਅਤੇ ਧੂੜ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੈ। 

 

ਫੋਨ ਦੇ ਫੀਚਰਜ਼ ਬਾਰੇ ਅਜੇ ਪੂਰੀ ਤਰ੍ਹਾਂ ਜਾਣਕਾਰੀ ਨਹੀਂ ਦਿੱਤੀ ਗਈ। ਹੁਣ ਮਿਲੀ ਜਾਣਕਾਰੀ ਮੁਤਾਬਕ, ਫੋਨ 10 ਇੰਚ ਦੀ ਸਕਰੀਨ, 4 ਰੀਅਰ ਕੈਮਰੇ, ਇਕ ਫਰੰਟ ਕੈਮਰਾ, ਯੂ.ਐੱਸ.ਬੀ. ਟਾਈਪ-ਸੀ ਪੋਰਟ ਅਤੇ ਬਿਨਾਂ ਕਿਸੇ ਹੈੱਡਫੋਨ ਜੈੱਕ ਦੇ ਆਏਗਾ। ਟੀ.ਸੀ.ਐੱਲ. ਅਜਿਹੀ ਪਹਿਲੀ ਕੰਪਨੀ ਨਹੀਂ ਹੈ ਜਿਸ ਨੇ ਆਪਣੇ ਫੋਲਡੇਬਲ ਫੋਨ ਦੇ ਪ੍ਰੋਟੋਟਾਈਪ ਨੂੰ ਸ਼ੋਅਕੇਸ ਕੀਤਾ ਹੈ। ਇਸ ਤੋਂ ਪਹਿਲਾਂ ਸ਼ਾਓਮੀ ਵੀ ਆਪਣਾ ਦੋ ਪਾਸੇ ਮੁੜਨ ਵਾਲਾ ਫੋਲਡੇਬਲ ਸਮਾਰਟਫੋਨ ਦਿਖਾ ਚੁੱਕੀ ਹੈ। ਦੋਵਾਂ ਫੋਨ ਨੂੰ ਲੈ ਕੇ ਯੂਜ਼ਰਜ਼ ’ਚ ਕਾਫੀ ਉਤਸ਼ਾਹ ਹੈ ਪਰ ਇਨ੍ਹਾਂ ਦੋਵਾਂ ਦੇ ਲਾਂਚ ’ਚ ਅਜੇ ਕਾਫੀ ਸਮਾਂ ਹੈ।


Related News