TCL ਨੇ ਭਾਰਤ ’ਚ ਲਾਂਚ ਕੀਤਾ ਐਂਡਰਾਇਡ 11 ’ਤੇ ਆਧਾਰਿਤ ਪਹਿਲਾ ‘ਸਮਾਰਟ ਟੀ.ਵੀ.’

03/11/2021 11:13:47 AM

ਗੈਜੇਟ ਡੈਸਕ– ਚੀਨ ਦੀ ਇਲੈਕਟ੍ਰੋਨਿਕ ਕੰਪਨੀ ਟੀ.ਸੀ.ਐੱਲ. ਨੇ ਭਾਰਤ ’ਚ ਪਹਿਲੇ ਐਂਡਰਾਇਡ 11 ’ਤੇ ਆਧਾਰਿਤ ਸਮਾਰਟ ਟੀ.ਵੀ. ਨੂੰ ਲਾਂਚ ਕਰ ਦਿੱਤਾ ਹੈ। ਇਸ 4ਕੇ ਐੱਚ.ਡੀ.ਆਰ. ਐੱਲ.ਈ.ਡੀ. ਟੀ.ਵੀ. ਨੂੰ ਟੀ.ਸੀ.ਐੱਲ. ਪੀ725 ਮਾਡਲ ਨੰਬਰ ਨਾਲ ਲਿਆਇਆ ਗਿਆ ਹੈ ਜਿਸ ਨੂੰ ਚਾਰ ਸਕਰੀਨ ਸਾਈਜ਼ ’ਚ ਮੁਹੱਈਆ ਕੀਤਾ ਜਾਵੇਗਾ। ਗਾਹਕ ਇਸ ਸਮਾਰਟ ਟੀ.ਵੀ. ਨੂੰ 43 ਇੰਚ, 50 ਇੰਚ, 55 ਇੰਚ ਅਤੇ 65 ਇੰਚ ਸਾਈਜ਼ ’ਚ ਖ਼ਰੀਦ ਸਕਣਗੇ। ਖ਼ਾਸ ਗੱਲ ਇਹ ਹੈ ਕਿ ਸਾਰੇ ਟੀ.ਵੀ. 4ਕੇ ਐੱਚ.ਡੀ. ਆਰ. ਅਤੇ ਡਾਲਬੀ ਵਿਜ਼ਨ ਦੇ ਨਾਲ ਡਾਲਬੀ ਐਟਮਾਸ ਆਡੀਓ ਨੂੰ ਸੁਪੋਰਟ ਕਰਦੇ ਹਨ। ਟੀ.ਸੀ.ਐੱਲ. ਦੇ ਟੀ.ਵੀ. ਦਾ ਮੁਕਾਬਲਾ ਐੱਮ.ਆਈ. ਟੀ.ਵੀ. ਸੈਮਸੰਗ ਅਤੇ ਹੋਰ ਕੰਪਨੀਆਂ ਨਾਲ ਹੋਵੇਗਾ। 

ਟੀ.ਸੀ.ਐੱਲ. ਪੀ725 ਦੀ ਕੀਮਤ
ਟੀ.ਸੀ.ਐੱਲ. ਪੀ725 ਦੇ 43 ਇੰਚ ਵਾਲੇ ਮਾਡਲ ਦੀ ਕੰਪਨੀ 41,990 ਰੁਪਏ, 50 ਇੰਚ ਦੀ ਕੀਮਤ 56,990 ਰੁਪਏ, 55 ਇੰਚ ਦੀ 62,990 ਰੁਪਏ ਅਤੇ 65 ਇੰਚ ਵਾਲੇ ਮਾਡਲ ਦੀ ਕੀਮਤ 89,990 ਰੁਪਏ ਰੱਖੀ ਗਈ ਹੈ। ਇਨ੍ਹਾਂ ’ਚੋਂ 65 ਇੰਚ ਵਾਲੇ ਮਾਡਲ ਦੀ ਵਿਕਰੀ ਐਮਾਜ਼ੋਨ ’ਤੇ ਹੀ ਹੋਵੇਗੀ, ਜਦਕਿ ਹੋਰ ਮਾਡਲ ਜਲਦ ਹੀ ਆਫਲਾਈਨ ਵੀ ਵਿਕਰੀ ਲਈ ਉਪਲੱਬਧ ਹੋਣਗੇ। 

ਟੀ.ਸੀ.ਐੱਲ. ਪੀ725 ਦੇ ਕੁਝ ਖ਼ਾਸ ਫੀਚਰਜ਼
- ਐਂਡਰਾਇਡ 11 ’ਤੇ ਆਧਾਰਿਤ ਓ.ਐੱਸ. ਵਾਲੇ ਇਨ੍ਹਾਂ ਸਮਾਰਟ ਟੀ.ਵੀ. ’ਚ ਚੈਨਲ 3.0 ਕਸਟਮ ਲਾਂਚਰ ਦਿੱਤਾ ਜਾ ਰਿਹਾ ਹੈ। 
- ਕੰਪਨੀ ਨੇ ਦੱਸਿਆ ਹੈ ਕਿ ਇਹ ਟੀ.ਵੀ. 7,000 ਐਪਸ ਅਤੇ ਗੇਮਜ਼ ਨੂੰ ਸਪੋਰਟ ਕਰਦੇ ਹਨ। 
- ਗੂਗਲ ਪਲੇਅ ਸਟੋਰ ਤੋਂ ਇਲਾਵਾ ਟੀ.ਵੀ. ’ਚ ਇਨਬਿਲਟ ਕ੍ਰੋਮਕਾਸਟ ਵੀ ਦਿੱਤਾ ਗਿਆ ਹੈ। 
- ਇਨ੍ਹਾਂ ਸਮਾਰਟ ਟੀ.ਵੀ. ’ਚ ਤੁਹਾਨੂੰ ਸਮੂਥ ਮੋਸ਼ਨ, ਵੀਡੀਓ ਕਾਲ ਕੈਮਰਾ ਅਤੇ ਹੈਂਡਸ ਫ੍ਰੀ ਗੂਗਲ ਅਸਿਸਟੈਂਟ ਦੀ ਸੁਪੋਰਟ ਮਿਲਦੀ ਹੈ। 


Rakesh

Content Editor

Related News