TCL ਨੇ ਭਾਰਤ ’ਚ ਲਾਂਚ ਕੀਤਾ 4K AI ਐਂਡਰਾਇਡ ਸਮਾਰਟ ਟੀਵੀ

Wednesday, Jul 17, 2019 - 04:11 PM (IST)

TCL ਨੇ ਭਾਰਤ ’ਚ ਲਾਂਚ ਕੀਤਾ 4K AI ਐਂਡਰਾਇਡ ਸਮਾਰਟ ਟੀਵੀ

ਗੈਜੇਟ  ਡੈਸਕ– ਚੀਨ ਦੀ ਮਲਟੀਨੈਸ਼ਨਲ ਇਲੈਕਟ੍ਰੋਨਿਕ ਕੰਪਨੀ TCL ਨੇ ਮੰਗਲਵਾਰ ਨੂੰ ਭਾਰਤ ’ਚ 4K AI ਪਾਵਰਡ ਐਂਡਰਾਇਡ 9 ਸਮਾਰਟ ਟੀਵੀ ਨੂੰ ਭਾਰਤ ’ਚ ਲਾਂਚ ਕੀਤਾ ਹੈ। ਹੈਂਡ ਫ੍ਰੀ ਵਾਇਸ ਸਰਚ ਟੈਕਨਾਲੋਜੀ ਵਾਲੇ ਇਸ ਟੀਵੀ ਨੂੰ TCL P8E ਨਾਂ ਦਿੱਤਾ ਗਿਆ ਹੈ, ਜਿਸ ਦੀ ਕੀਮਤ 40,990 ਰੁਪਏ ਹੈ। 

ਫੀਚਰਜ਼ ਦੀ ਗੱਲ ਕਰੀਏ ਤਾਂ TCL P8E ’ਚ 55-ਇੰਚ ਦਾ 4ਕੇ ਅਲਟਰਾ-ਹਾਈ-ਡੈਫਿਨੇਸ਼ਨ ਰੈਜ਼ੋਲਿਊਸ਼ਨ ਡਿਸਪਲੇਅ ਦਿੱਤੀ ਗਈ ਹੈ। ਸਾਊਂਡ ਕੁਆਲਿਟੀ ਨੂੰ ਆਪਟਿਮਾਈਜ਼ ਕਰਨ ਲਈ ਇਸ ਵਿਚ ਸਟੀਰੀਓ ਬਾਕਸ ਸਪੀਕਰ ਅਤੇ ਡਾਲਬੀ ਆਡੀਓ ਦਿੱਤੇ ਗਏ ਹਨ। ਇਸ ਦੇ ਨਾਲ ਹੀ ਇਹ ਟੀਵੀ HDMI 2.0, USB2.0, WIFI 2.4G ਸਪੋਰਟ ਅਤੇ ਬਲੂਟੁੱਥ ਕੁਨੈਕਸ਼ਨ ਨਾਲ ਲੈਸ ਹੈ। TCL P8E ਐਂਡਰਾਇਡ 9 ਪਾਈ ਓ.ਐੱਸ. ’ਤੇ ਰਨ ਕਰਦਾ ਹੈ ਅਤੇ ਇਸ ਵਿਚ 2 ਜੀ.ਬੀ. ਰੈਮ ਦੇ ਨਾਲ 16 ਜੀ.ਬੀ. ਇੰਟਰਨਲ ਸਟੋਰੇਜ ਹੈ। 

ਟੀ.ਸੀ.ਐੱਲ. ਇੰਡੀਆ ਕੰਟਰੀ ਮੈਨੇਜਰ ਮਾਈਕ ਚੇਹਨ ਨੇ ਕਿਹਾ ਕਿ ਟੀ.ਸੀ.ਐੱਲ. ’ਚ ਅਸੀਂ ਅਜਿਹੇ ਸਮਾਰਟ ਅਤੇ ਇਨੋਵੇਟਿਵ ਸਲੂਸ਼ਨ ਦੇਣ ਲਈ ਵਚਨਬੱਧ ਹਾਂ ਜੋ ਕਿਸੇ ਦੀ ਜੇਬ ’ਚ ਕਟੌਤੀ ਕੀਤੇ ਬਿਨਾਂ ਰੋਜ਼ਾਨਾ ਅਪਗ੍ਰੇਡ ਹੋਣ। 

ਮੈਨੇਜਰ ਨੇ ਕਿਹਾ ਕਿ ਦੂਜੇ ਪਾਸੇ ਭਾਰਤ ’ਚ ਪਹਿਲੀ ਵਾਰ ਹੈਂਡ ਫ੍ਰੀ ਵਾਇਸ ਸਰਚ ਟੈਕਨਾਲੋਜੀ ਦੇ ਨਾਲ ਅਸੀਂ 4ਕੇ ਏ.ਆਈ. ਐਂਡਰਾਇਡ 9 ਸਮਾਰਟ ਟੀਵੀ ਨੂੰ ਲਿਆਉਣ ਦੇ ਚੱਲਦੇ ਕਾਫੀ ਉਤਸ਼ਾਹਿਤ ਹਾਂ। 

ਉਨ੍ਹਾਂ ਅੱਗੇ ਕਿਹਾ ਕਿ ਲੇਟੈਸਟ ਲਾਂਚ ਸਾਡੇ 38 ਸਾਲ ਦੀ ਵਿਰਾਸਤ ਨੂੰ ਅੱਗੇ ਵਧਾਉਂਦਾ ਹੈ, ਜੋ ਦਰਸ਼ਕਾਂ ਨੂੰ ਇਕ ਸਹਿਜ ਅਨੁਭਵ ਪ੍ਰਦਾਨ ਕਰਨ ਲਈ ਏ.ਆਈ. ਅਤੇ ਆਈ.ਓ.ਟੀ. ’ਚ ਬਿਹਤਰ ਅਨੁਭਵ ਪ੍ਰਦਾਨ ਕਰਦਾ ਹੈ, ਜੋ ਕਿਫਾਇਤੀ ਕੀਮਤ ’ਚ ਉਪਲੱਬਧ ਹੈ। 


Related News