TCL ਨੇ ਭਾਰਤ 'ਚ ਲਾਂਚ ਕੀਤਾ 3-in-1 ਫਿਲਟਰੇਸ਼ਨ ਤਕਨੀਕ ਵਾਲਾ ਨਵਾਂ AC

06/23/2021 11:41:08 PM

ਗੈਜੇਟ ਡੈਸਕ- ਚੀਨ ਦੀ ਇਲੈਕਟ੍ਰੋਨਿਕਸ ਕੰਪਨੀ ਟੀ. ਹੀ. ਐੱਲ. ਨੇ ਭਾਰਤੀ ਬਾਜ਼ਾਰ ਵਿਚ ਆਪਣੇ ਨਵੇਂ ਅਤੇ ਅਨੋਖੇ AC ਨੂੰ ਲਾਂਚ ਕੀਤਾ ਹੈ। ਇਹ ਇਕ ਅਲਟ੍ਰਾ- ਇਨਵਰਟਰ AC ਹੈ ਜੋ 3-in-1 ਫਿਲਟਰੇਸ਼ਨ ਤਕਨੀਕ ਦੇ ਨਾਲ ਆਇਆ ਹੈ। ਇਸ 'ਚ ਵਿਟਾਮਿਨ-ਸੀ ਫਿਲਟਰ, ਸਿਲਵਰ ਆਇਨ ਅਤੇ ਡਸਟ ਫਿਲਟਰ ਆਦਿ ਲਗਾਇਆ ਗਿਆ ਹੈ, ਜੋ ਹਵਾ ਨਾਲ ਧੂੜ ਅਤੇ ਬੈਕਟੀਰੀਆ ਨੂੰ ਖਤਮ ਕਰਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਘਰ ਤੋਂ ਕੰਮ ਦੇ ਵੱਧ ਰਹੇ ਰੁਝਾਨ ਨੂੰ ਦੇਖਦੇ ਹੋਏ ਹੀ ਇਸ ਨੂੰ ਲਾਂਚ ਕੀਤਾ ਗਿਆ ਹੈ। ਇਸ AC ਦੀ ਸ਼ੁਰੂਆਤੀ ਕੀਮਤ 27,990 ਰੁਪਏ ਹੈ। 

ਇਹ ਖ਼ਬਰ ਪੜ੍ਹੋ- ਯੂਰੋ-2020 : ਇੰਗਲੈਂਡ ਨੇ ਚੈਕ ਗਣਰਾਜ ਨੂੰ ਹਰਾਇਆ


30 ਸੈਕੰਡ 'ਚ ਕਮਰੇ ਨੂੰ ਕਰ ਦਿੰਦਾ ਹੈ ਠੰਡਾ
ਇਸ AC ਨੂੰ ਲਾਂਚ ਕਰਦੇ ਹੋਏ ਟੀ. ਸੀ. ਐੱਲ. ਇੰਡੀਆ ਦੇ AC ਬਿਜਨੇਸ ਹੈੱਡ, ਵਿਜੇ ਕੁਮਾਰ ਮਿਕੀਲਿਨੇਨੀ ਨੇ ਕਿਹਾ ਕਿ ਜ਼ਿਆਦਾਤਰ ਕੰਪਨੀਆਂ ਨੇ ਕੋਰੋਨਾ ਮਹਾਮਾਰੀ ਦੇ ਚੱਲਦੇ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਦੇ ਲਈ ਪ੍ਰੇਰਿਤ ਕੀਤਾ ਹੈ। ਇਸਦੇ ਕੰਡੈਂਸਰ ਵਿਚ 100 ਫੀਸਦੀ ਕਾਪਰ ਟਯੂਬਿੰਗ ਲਗਾਈ ਗਈ ਹੈ, ਜੋ ਧੂੜ ਨੂੰ ਸਤ੍ਹਾ 'ਤੇ ਜਮਣ ਤੋਂ ਰੋਕਦੀ ਹੈ। ਇਹ ਲਗਭਗ 30 ਸੈਕੰਡ ਵਿਚ ਕਮਰੇ ਦੇ ਤਾਪਮਾਨ ਨੂੰ 18 ਡਿਗਰੀ ਸੈਲਸੀਅਸ ਤੱਕ ਘਟ ਕਰਕੇ ਤੇਜ਼ੀ ਨਾਲ ਕੂਲਿੰਗ ਵੀ ਪ੍ਰਦਾਨ ਕਰਦਾ ਹੈ।

ਇਹ ਖ਼ਬਰ ਪੜ੍ਹੋ- ਏਸ਼ੇਜ ’ਚ ਪਰਿਵਾਰ ਨਾਲ ਨਹੀਂ ਲਿਜਾਣ ਦੀ ਸੰਭਾਵਨਾ ’ਤੇ ਵਰ੍ਹੇ ਵਾਨ, ਪੀਟਰਸਨ


ਘੱਟ ਬਿਜਲੀ ਦਾ ਕਰਦਾ ਹੈ ਇਸਤੇਮਾਲ
ਕੰਪਨੀ ਨੇ ਦਾਅਵਾ ਕਰਦੇ ਹੋਏ ਦੱਸਿਆ ਕਿ ਇਹ AC 50 ਫੀਸਦੀ ਤੱਕ ਬਿਜਲੀ ਦੀ ਬੱਚਤ ਕਰਦਾ ਹੈ ਜਿਸ ਨਾਲ ਬਿਜਲੀ ਦਾ ਬਿੱਲ ਘੱਟ ਆਉਂਦਾ ਹੈ। ਹੋਰ ਫੀਚਰਸ ਦੀ ਗੱਲ ਕਰੀਏ ਤਾਂ ਇਸ ਵਿਚ R32 ਇਕੋ-ਫ੍ਰੇਂਡਲੀ ਫਰਿੱਜ, ਫੋਰ-ਵੇ ਏਅਰਫਲੋ, ਗੂਗਲ ਅਸਿਸਟੇਂਟ ਅਤੇ ਟੀ. ਸੀ. ਐੱਲ. ਹੋਮ ਐਪ ਦੀ ਸਪੋਰਟ ਦਿੱਤੀ ਗਈ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News