Tata Altroz ਦਾ ਪ੍ਰੋਡਕਸ਼ਨ ਭਾਰਤ ’ਚ ਸ਼ੁਰੂ, ਸਾਹਮਣੇ ਆਈ ਪਹਿਲੀ ਹੈਚਬੈਕ

11/28/2019 5:46:51 PM

ਆਟੋ ਡੈਸਕ– ਟਾਟਾ ਮੋਟਰਜ਼ 2020 ਦੀ ਦਮਦਾਰ ਸ਼ੁਰੂਆਤ ਕਰਨ ਦੀ ਤਿਆਰੀ ਕਰ ਰਹੀ ਹੈ। ਕਾਰਮੇਕਰ ਫਿਲਹਾਲ ਤਿੰਨ ਨਵੇਂ ਮਾਡਲਸ ਬਾਰੇ ਹਾਈਪ ਕ੍ਰਿਟੇ ਕਰ ਰਹੀ ਹੈ। ਪਹਿਲੀ ਹੈਰੀਅਰ ਬੇਸਡ 7-ਸੀਟਰ Tata Gravitas SUV, ਦੂਜੀ Tata Nexon EV ਅਤੇ ਤੀਜੀ Tata Altroz ਪ੍ਰੀਮੀਅਮ ਹੈਚਬੈਕ ਹੈ। ਆਪਣੀ ਅਪਕਮਿੰਗ ਫਲੈਗਸ਼ਿਪ ਦਾ ਨਾਂ ਹੇਠਾਂ ਮੰਗਲਵਾਰ ਨੂੰ ਕਨਫਰਮ ਕਰਨ ਤੋਂ ਬਾਅਦ ਅੱਜ ਟਾਟਾ ਨੇ ਪਹਿਲੀ Altroz ਇਸ ਦੇ ਪੁਣੇ ਪਲਾਂਟ ਤੋਂ ਰੋਲ ਆਊਟ ਕੀਤੀ ਹੈ, ਜਿਸ ਨੂੰ ਅਗਲੇ ਸਾਲ ਲਾਂਚ ਕੀਤਾ ਜਾਵੇਗਾ। 

PunjabKesari

ਟਾਟਾ ਆਪਣੀ ਹੈਚਬੈਕ Altroz ਨੂੰ ਪਹਿਲਾਂ ਹੀ ਪੇਸ਼ ਕਰਨ ਵਾਲੀ ਸੀ ਪਰ ਇਸ ਦੇ ਲਾਂਚ ਨੂੰ ਟਾਲ ਦਿੱਤਾ ਗਿਆ। ਹੁਣ ਮੰਨਿਆ ਜਾ ਰਿਹਾ ਹੈ ਕਿ ਇਸ ਹੈਚਬੈਕ ਨੂੰ ਕੰਪਨੀ BS-6 ਨਿਯਮਾਂ ਵਾਲੇ ਇੰਜਣ ਦੇ ਨਾਲ ਲਾਂਚ ਕੀਤਾ ਜਾਵੇਗਾ। ਕਾਰ ਮੇਕਰ ਵਲੋਂ ਕਨਫਰਮ ਕੀਤਾ ਗਿਆ ਹੈ ਕਿ ਇਸ ਹੈਚਬੈਕ ਨੂੰ ਜਨਵਰੀ, 2020 ’ਚ ਉਤਾਰਿਆ ਗਿਆ ਹੈ। ਟਾਟਾ ਦੇ ਨਵੇਂ ਇੰਪੈਕਟ 2.0 ਡਿਜ਼ਾਈਨ ਲੈਂਗਵੇਜ ਦੇ ਨਾਲ ਆਉਣ ਵਾਲੀ ਇਸ ਹੈਚਬੈਕ ਨੇ 2019 ਜਿਨੇਵਾ ਮੋਟਰ ਸ਼ੋਅ ’ਚ ਡੈਬਿਊ ਕੀਤਾ ਸੀ। ਦੱਸ ਦੇਈਏ ਕਿ ਟਾਟਾ ਅਲਟ੍ਰੋਜ਼ ਦੀ ਕੀਮਤ 5-8 ਲੱਖ ਰੁਪਏ ਦੇ ਵਿਚਕਾਰ ਰਹਿਣ ਦੀ ਉਮੀਦ ਹੈ। 

PunjabKesari

ਮਿਲ ਸਕਦੇ ਹਨ 3 ਆਪਸ਼ਨ
ਅਲਟ੍ਰੋਜ਼ ’ਚ ਬੀ.ਐੱਸ.-6 ਕੰਪਲਾਇੰਟ ਪੈਟਰੋਲ ਅਤੇ ਡੀਜ਼ਲ ਇੰਜਣ ਹੋਣਗੇ। ਕਾਰ ’ਚ ਇੰਜਣ ਦੇ ਤਿੰਨ ਆਪਸ਼ਨ ਮਿਲਣ ਦੀ ਉਮੀਦ ਹੈ। ਇਕ ਟਿਆਗੋ ’ਚ ਦਿੱਤਾ ਗਿਆ 85 ਐੱਚ.ਪੀ. ਪਾਵਰ ਵਾਰਾ 1.2 ਲੀਟਰ ਪੈਟਰੋਲ ਅਤੇ ਦੂਜਾ ਨੈਕਸਨ ’ਚ ਦਿੱਤਾ ਗਿਆ 102 ਐੱਚ.ਪੀ. ਪਾਵਰ ਵਾਲਾ 1.2 ਲੀਟਰ ਟਰਬੋ ਪੈਟਰੋਲ ਇੰਜਣ ਹੋਵੇਗਾ। ਤੀਜਾ 90 ਐੱਚ.ਪੀ. ਪਾਵਰ ਵਾਲਾ 1.5 ਲੀਟਰ ਟਰਬੋ ਡੀਜ਼ਲ ਇੰਜਣ ਹੋਵੇਗਾ। ਤਿੰਨਾਂ ਇੰਜਣਾਂ ਦੇ ਨਾਲ 5-ਸਪੀਡ ਮੈਨੁਅਲ ਗਿਅਰਬਾਕਸ ਸਟੈਂਡਰਡ ਹੋਵੇਗਾ। ਆਟੋਮੈਟਿਕ ਗਿਅਰਬਾਕਸ ਦਾ ਆਪਸ਼ਨ ਕੁਝ ਸਮੇਂ ਬਾਅਦ ਦਿੱਤੇ ਜਾਣ ਦੀ ਸੰਭਾਵਨਾ ਹੈ। 

PunjabKesari

ਮਿਲਣਗੇ ਖਾਸ ਸੇਫਟੀ ਫੀਚਰਜ਼
ਅਲਟ੍ਰੋਜ਼ ਟਾਟਾ ਮੋਟਰਜ਼ ਦੇ ਨਵੇਂ ALFA (ਏਜਲ, ਲਾਈਟ, ਫਲੈਕਸੀਬਲ ਅਤੇ ਐਡਵਾਂਸਡ) ਪਲੇਟਫਾਰਮ ’ਤੇ ਆਧਾਰਿਤ ਕੰਪਨੀ ਦੀ ਪਹਿਲੀ ਕਾਰ ਹੈ। ਨਾਲ ਹੀ ਇਹ ਟਾਟਾ ਦੀ ਨਵੀਂ ਇੰਪੈਕਟ 2.0 ਡਿਜ਼ਾਈਨ ਲੈਂਗਵੇਜ ਸਪੋਰਟ ਕਰਨ ਵਾਲੀ ਕਾਰ ਹੈ, ਜੋ ਇਸ ਨੂੰ ਕਾਫੀ ਆਕਰਸ਼ਿਤ ਬਣਾਉਂਦੀ ਹੈ। ਪ੍ਰੀਮੀਅਮ ਬੈਚਬੈਕ ਕਾਰ ’ਚ ਫ੍ਰੀ-ਸਟੈਂਡਿੰਗ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਨਵਾਂ ਸਟੀਅਰਿੰਗ ਵ੍ਹੀਲ, ਐਂਬੀਅੰਟ ਲਾਈਟਿੰਗ, ਗੂਗਲ ਅਸਿਸਟੈਂਟ,ਕਰੂਜ਼ ਕੰਟਰੋਲ, ਕਲਾਈਮੇਟਕੰਟਰੋਲ, ਸੈਗਮੈਂਟ ਫਰਸਟ ਪਾਰਟ-ਡਿਜੀਟਲ ਇੰਸਟਰੂਮੈਂਟ ਕਲੱਸਚਰ ਅਤੇ 12V ਚਾਰਜਿੰਗ ਪੋਰਟ ਵਰਗੇ ਫੀਚਰਜ਼ ਮਿਲਣਗੇ। ਨਵੇਂ ਨਿਯਮਾਂ ਅਨੁਸਾਰ ਕਾਰ ’ਚ ਈ.ਬੀ.ਡੀ. ਦੇ ਨਾਲ ਏ.ਬੀ.ਐੱਸ., ਰੀਅਰ ਪਾਰਕਿੰਗ ਸੈਂਸਰਜ਼, ਸੀਟ ਬੈਲਟ ਰਿਮਾਇੰਡਰ ਅਤੇ ਡਿਊਲ ਏਅਰਬੈਗਸ ਸਟੈਂਡਰਡ ਹੋਣਗੇ। 


Related News