ਜਲਦ ਹੀ ਪੇਸ਼ ਹੋਵੇਗੀ ਟਾਟਾ ਦੀ ਇਹ ਸਸਤੀ ਕਾਰ, ਸਾਹਮਣੇ ਆਇਆ ਤਸਵੀਰਾਂ
Tuesday, Apr 18, 2017 - 06:44 PM (IST)

ਜਲੰਧਰ- ਬਾਜ਼ਾਰ ''ਚ ਆਉਣ ਲਈ ਤਿਆਰ ਟਾਟਾ ਦੀ ਨਵੀਂ ਐੱਸ. ਯੂ. ਵੀ. ਨੈਕਸਨ ਨੂੰ ਰੋਡ ਟੈਸਟਿੰਗ ਦੇ ਦੌਰਾਨ ਵੇਖਿਆ ਗਿਆ ਹੈ। ਇਸ ਕਾਰ ਨੂੰ ਟਾਟਾ ਜਲਦ ਹੀ ਲਾਂਚ ਕਰ ਸਕਦੀ ਹੈ। ਇਸ ਕਾਰ ''ਚ ਫਲੋਟਿੰਗ ਰੂਫ ਦਾ ਫੀਚਰ ਦਿੱਤਾ ਗਿਆ ਹੈ। ਇਸ ਦੇ ਨਾਲ ਕਾਰ ''ਚ ਅਲੌਏ ਵ੍ਹੀਲ, ਸਾਈਡ ਬਾਡੀ ਕਲੈਡਿੰਗ, ਰੂਫ ਰੇਲ, ਰਿਅਰ ਵਾਇਪਰ ਅਤੇ ਓ. ਆਰ. ਵੀ. ਐੱਮ. ਟਰਨ ਇੰਡੀਕੇਟਰ ਦਿੱਤਾ ਗਿਆ ਹੈ।
ਇੰਜਣ
ਕਾਰ ਨੂੰ ਫ੍ਰੰਟ ਤੋਂ ਐਰੋਡਾਇਨੀਮਿਕਲੀ ਡਿਜ਼ਾਇਨ ਕੀਤਾ ਗਿਆ ਹੈ। ਨੈਕਸਨ ''ਚ ਐੱਲ. ਈ. ਡੀ. ਡੀ. ਆਰ. ਐੱਲ. ਐੱਸ. ਅਤੇ ਫਾਗ ਲੈਂਪ ਦਿੱਤਾ ਗਿਆ ਹੈ। ਟਾਟਾ ਨੇ ਆਪਣੀ ਇਸ ਐੱਸ. ਯੂ.ਵੀ. ''ਚ 1.2 ਲਿਟਰ ਦਾ ਟਰਬੋ-ਚਾਰਜਡ ਰੇਵੋਟਰਾਨ ਪਟਰੋਲ ਇੰਜਣ ਦਿੱਤਾ ਜਾ ਸਕਦਾ ਹੈ। ਉਥੇ ਹੀ ਕਾਰ ''ਚ 1.3 ਲਿਟਰ ਦਾ ਮਲਟੀ- ਜੈੱਟ ਡੀਜਲ ਇੰਜਣ ਦੀ ਵੀ ਆਪਸ਼ਨ ਦਿੱਤੀ ਜਾ ਸਕਦੀ ਹੈ । ਇਸ ਗੱਡੀ ''ਚ 5 ਸਪੀਡ ਵਾਲਾ ਮੈਨੂਅਲ ਗਿਅਰਬਾਕਸ ਲਗਾ ਹੋਵੇਗਾ। ਕੰਪਨੀ ਬਾਅਦ ''ਚ ਆਟੋਮੈਟਿਕ ਗਿਅਰਬਾਕਸ ਦਾ ਵੀ ਐਲਾਨ ਕਰ ਸਕਦੀ ਹੈ।
ਕੀਮਤ
ਟਾਟਾ ਮੋਟਰਸ ਨੇ ਆਪਣੀ ਇਸ ਕਾਰ ਨੂੰ ਜੇਨੇਵਾ ਮੋਟਰ ਸ਼ੋ ''ਚ 1.5 ਲਿਟਰ ਦਾ ਰੇਵੋਟਰੋਕ ਡੀਜਲ ਇੰਜਣ ਦੇ ਨਾਲ ਲਾਂਚ ਕੀਤਾ ਸੀ। ਟਾਟਾ ਦੀ ਇਸ ਕਾਰ ਦੀ ਅਨੁਮਾਨਿਤ ਕੀਮਤ 7 ਲੱਖ ਰੁਪਏ ਹੋਵੇਗੀ। ਇਸ ਕਾਰ ਦਾ ਬਾਜ਼ਾਰ ''ਚ ਮੁਕਾਬਲਾ ਮਾਰੂਤੀ ਸੁਜ਼ੂਕੀ ਵਿਟਾਰਾ ਬਰੇਜਾ, ਫੋਰਡ ਈਕੋ ਸਪੋਰਟ ਅਤੇ ਮਹਿੰਦਰਾ ਟੀ. ਯੂ. ਵੀ. 300 ਨਾਲ ਹੋਵੇਗਾ। ਇਸ ਦੇ ਨਾਲ ਹੀ ਐੱਸ. ਯੂ. ਵੀ. ''ਚ ਟੱਚ ਸਕ੍ਰੀਨ ਇੰਫੋਟੇਨਮੈਂਟ, ੈਨੈਵੀਗੇਸ਼ਨ, ਬਲੂਟੁੱਥ ਕੁਨੈਕਟੀਵਿਟੀ, ਸਟੀਅਰਿੰਗ ਮਾਊਂਟ ਕੰਟਰੋਲ, ਆਟੋਮੈਟਿਕ ਕਲਾਇਮੇਟ ਕੰਟਰੋਲ ਅਤੇ ਕੀ-ਲੈੱਸ ਐਂਟਰੀ ਜਿਵੇਂ ਫੀਚਰ ਦਿੱਤੇ ਜਾਣਗੇ। ਕਾਰ ''ਚ ਸੈਫਟੀ ਦਾ ਵੀ ਖਿਆਲ ਰੱਖਿਆ ਗਿਆ ਹੈ। ਕਾਰ ''ਚ ਏ. ਬੀ. ਐੱਸ. ਡਿਊਲ ਏਅਰਬੈਗ ਸੈਫਟੀ ਫੀਚਰ ਹੋਵੇਗਾ।