Tata Nexon EV ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ

01/28/2020 3:57:30 PM

ਆਟੋ ਡੈਸਕ– ਟਾਟਾ ਮੋਟਰਸ ਨੇ ਆਖਿਰਕਾਰ ਆਪਣੀ ਨਵੀਂ ਇਲੈਕਟ੍ਰਿਕ ਕਾਰ Tata Nexon EV ਨੂੰ ਭਾਰਤੀ ਬਾਜ਼ਾਰ ’ਚ ਲਾਂਚ ਕਰ ਦਿੱਤਾ ਹੈ। ਇਸ ਕਾਰ ਦੀ ਸ਼ੁਰੂਆਤੀ ਕੀਮਤ 13.99 ਲੱਖ ਰੁਪਏ ਹੈ। ਇਹ ਟਾਟਾ ਦੀ ਪਹਿਲੀ ਅਤੇ ਦੇਸ਼ ਦੀ ਸਭ ਤੋਂ ਸਸਤੀ ਇਲੈਕਟ੍ਰਿਕ ਐੱਸ.ਯੂ.ਵੀ. ਹੈ। ਟਾਟਾ ਨੈਕਸਨ ਇਲੈਕਟ੍ਰਿਕ ਤਿੰਨ ਵੇਰੀਐਂਟ ( XM, XZ+ और XZ+ LUX) ’ਚ ਬਾਜ਼ਾਰ ’ਚ ਇਸ ਦਾ ਮੁਕਾਬਲਾ ਐਮ.ਜੀ. ਮੋਟਰ ਦੀ ZS EV ਅਤੇ ਹੁੰਡਈ ਦੀ ਕੋਨਾ ਇਲੈਕਟ੍ਰਿਕ ਐੱਸ.ਯੂ.ਵੀ. ਨਾਲ ਹੋਵੇਗਾ। ਟਾਟਾ ਨੈਕਸਨ ਇਲੈਕਟ੍ਰਿਕ ’ਚ 30.2 kWh ਲੀਥੀਅਮ ਆਇਨ ਬੈਟਰੀ ਬੈਕ ਹੈ। ਬੈਟਰੀ ਪੈਕ ਨੂੰ ਫਲੋਰ ਦੇ ਹੇਠਾਂ ਦਿੱਤਾ ਗਿਆ ਹੈ, ਜੋ ਬਾਡੀ ਰੋਲ ਨੂੰ ਘੱਟ ਕਰਨ ’ਚ ਮਦਦ ਕਰੇਗਾ। ਇਸ ਇਲੈਕਟ੍ਰਿਕ ਐੱਸ.ਯੂ.ਵੀ. ’ਚ ਦਿੱਤੀ ਗਈ ਇਲੈਕਟ੍ਰਿਕ ਮੋਟਰ 129PS ਦੀ ਪਾਵਰ ਅਤੇ 245 ਐੱਨ.ਐੱਮ. ਦਾ ਪੀਕ ਟਾਰਕ ਪੈਦਾ ਕਰਦਾ ਹੈ। 

ਟਾਟਾ ਮੋਟਰਸ ਦਾ ਦਾਅਵਾ ਹੈ ਕਿ ਨੈਕਸਨ ਇਲੈਕਟ੍ਰਿਕ ਇਕ ਵਾਰ ਫੁਲ ਚਾਰਜ ਹੋਣ ’ਤੇ 312 ਕਿਲੋਮੀਟਰ ਤਕ ਚੱਲੇਗੀ। 0-100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜਨ ’ਚ ਇਸ ਇਲੈਕਟ੍ਰਿਕ ਐੱਸ.ਯੂ.ਵੀ. ਨੂੰ 9.9 ਸੈਕਿੰਡ ਦਾ ਸਮਾਂ ਲੱਗੇਗਾ। ਸਟੈਂਡਰਡ 15ਏ ਏਸੀ ਚਾਰਜਰ ਨਾਲ ਬੈਟਰੀ ਨੂੰ 20 ਫੀਸਦੀ ਤੋਂ 100 ਫੀਸਦੀ ਤਕ ਚਾਰਜ ਕਰਨ ’ਚ 8 ਘੰਟੇ ਦਾ ਸਮਾਂ ਲੱਗੇਗਾ। ਉਥੇ ਹੀ ਫਾਸਟ ਚਾਰਜਰ ਨਾਲ ਇਸ ਦੀ ਬੈਟਰੀ ਨੂੰ 60 ਮਿੰਟ ’ਚ 0 ਤੋਂ 80 ਫੀਸਦੀ ਤਕ ਚਾਰਜ ਕੀਤਾ ਜਾ ਸਕੇਗਾ। 

PunjabKesari

ਡਿਜ਼ਾਈਨ
ਨੈਕਸਨ ਇਲੈਕਟ੍ਰਿਕ ਸਟੈਂਡਰਡ ਨੈਕਸਨ (ਪੈਟਰੋਲ-ਡੀਜ਼ਲ ਮਾਡਲ) ਦੇ ਫੇਸਲਿਫਟ ਮਾਡਲ ’ਤੇ ਆਧਾਰਿਤ ਹੈ। ਇਸ ਇਲੈਕਟ੍ਰਿਕ ਐੱਸ.ਯੂ.ਵੀ. ’ਚ ਹਿਊਮਨਿਟੀ ਲਾਈਨ ਗਰਿੱਲ, ਪ੍ਰਾਜੈੱਕਟਰ ਲਾਈਟਸ ਦੇ ਨਾਲ ਸ਼ਾਰਪ ਹੈੱਡਲੈਂਪਸ ਅਤੇ ਐੱਲ.ਈ.ਡੀ. ਡੀ.ਆਰ.ਐੱਲ. ਦਿੱਤੇ ਗਏ ਹਨ। ਕਾਰ ’ਚ ਚੌੜਾ ਏਅਰਡੈਮ, ਕ੍ਰੋਮ ਬੇਜ਼ਲਸ ਦੇ ਨਾਲ ਫੌਗ ਲੈਂਪ, ਨਵੇਂ ਅਲੌਏ ਵ੍ਹੀਲਜ਼ ਅਤੇ ਟਰਨ ਇੰਡੀਕੇਟਰਸ ਦੇ ਨਾਲ ਆਊਟ ਸਾਈਡ ਰੀਅਰ ਵਿਊ ਮਿਰਰਸ ਹਨ। ਸਟੈਂਡਰਡ ਨੈਕਸਨ ਤੋਂ ਅਲੱਗ ਇਸ ਵਿਚ ਨੈਕਸਨ ਈ.ਵੀ. ਦੀ ਬੈਜ਼ਿੰਗ ਹੈ। ਇਹ ਇਲੈਕਟ੍ਰਿਕ ਐੱਸ.ਯੂ.ਵੀ. ਤਿੰਨ ਕਲਰ ਆਪਸ਼ਨ- ਸਿਗਨੇਚਰ ਟੀਲ ਬਲਿਊ, ਗਲੇਸ਼ੀਅਰ ਵਾਈਟ ਅਤੇ ਮੂਨਲਾਈਟ ਸਿਲਵਰ ’ਚ ਉਪਲੱਬਧ ਹੈ। 

PunjabKesari

35 ਅਡਵਾਂਸਡ ਕੁਨੈਕਟਿਡ ਕਾਰ ਫੀਚਰਜ਼
ਇਲੈਕਟ੍ਰਿਕ ਨੈਕਸਨ ਕੰਪਨੀ ਦੇ ਨਵੇਂ ZConnect ਐਪਲੀਕੇਸ਼ਨ ਦੇ ਨਾਲ ਆਈ ਹੈ। ਕੰਪਨੀ ਨੇ ਕਿਹਾ ਹੈ ਕਿ ਇਸ ਮੋਬਾਇਲ ਐਪ ’ਚ 35 ਅਡਵਾਂਸਡ ਕੁਨੈਕਟਿਡ ਫੀਚਰਜ਼ ਮਿਲਣਗੇ। ਇਨ੍ਹਾਂ ’ਚ ਐੱਸ.ਯੂ.ਵੀ. ਦੇ ਅੰਕੜੇ, ਰਿਮੋਟ ਐਕਸੈਸ, ਸੇਫਟੀ ਅਤੇ ਸੁੱਰਖਿਆ ਆਦਿ ਨਾਲ ਜੁੜੇ ਫੀਚਰ ਸ਼ਾਮਲ ਹਨ।

PunjabKesari

ਹੋਰ ਫੀਚਰਜ਼
ਟਾਟਾ ਨੈਕਸਨ ਈ.ਵੀ. ਦੇ ਬੇਸ ਵੇਰੀਐਂਟ XM ’ਚ ਫੁਲ ਆਟੋਮੈਟਿਕ ਕਲਾਈਮੇਟ ਕੰਟਰੋਲ, ਦੋ ਡਰਾਈਵ ਮੋਡ, ਕੀਅਲੈੱਸ ਐਂਟਰੀ ਅਤੇ ਪੁੱਸ਼ ਬਟਨ ਸਟਾਰਟ, ZConnect ਕੁਨੈਕਟਿਡ ਕਾਰ ਐਪ, ਫਰੰਟ-ਰੀਅਰ ਪਾਵਰ ਵਿੰਡੋ ਅਤੇ ਇਲੈਕਟ੍ਰਿਕ ਟੇਲਗੇਟ ਵਰਗੇ ਫੀਚਰਜ਼ ਹਨ। XZ+ ’ਚ ਡਿਊਲ ਟੋਨ ਕਲਰ ਆਪਸ਼ਨ, 16-ਇੰਚ ਡਾਇਮੰਡ-ਕੱਟ ਅਲੌਏ ਵ੍ਹੀਲਜ਼, 7-ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਰੀਅਰ ਕੈਮਰਾ ਅਤੇ ਲੈਦਰ ਫਿਨਿਸ਼ ਸਟੀਅਰਿੰਗ ਵ੍ਹੀਲ ਦਿੱਤੇ ਗਏ ਹਨ। ਇਲੈਕਟ੍ਰਿਕ ਨੈਕਸਨ ਦੇ ਟਾਪ ਵੇਰੀਐਂਟ XZ+ LUX ’ਚ ਸਨਰੂਫ, ਪ੍ਰੀਮੀਅਮ ਲੈਦਰ ਫਿਨਿਸ਼ ਸੀਟਾਂ ਅਤੇ ਆਟੋਮੈਟਿਕ ਰੇਨ ਸੈਂਸਿੰਗ ਵਾਈਪਰਸ ਅਤੇ ਆਟੋਮੈਟਿਕ ਹੈੱਡਲੈਂਪਸ ਹਨ। 


Related News