ਟਾਟਾ ਨੇ ਬੰਦ ਕੀਤੇ Nexon ਦੇ ਇਹ 6 ਵੇਰੀਐਂਟਸ, ਜਾਣੋ ਪੂਰੀ ਡਿਟੇਲ
Monday, Nov 07, 2022 - 04:20 PM (IST)
ਆਟੋ ਡੈਸਕ– ਟਾਟਾ ਮੋਟਰਸ ਦੀ ਨੈਕਸਨ ਗੱਡੀ ਦੀ ਭਾਰਤੀ ਬਾਜ਼ਾਰ ’ਚ ਕਾਫੀ ਮੰਗ ਹੈ। ਹਾਲ ਹੀ ’ਚ ਖਬਰ ਸਾਹਮਣੇ ਆਈ ਹੈ ਕਿ ਕੰਪਨੀ ਨੇ ਇਸਦੇ 6 ਵੇਰੀਐਂਟਸ ਨੂੰ ਬੰਦ ਕਰ ਦਿੱਤਾ ਹੈ ਅਤੇ ਇਨ੍ਹਾਂ ਨੂੰ ਅਧਿਕਾਰਤ ਸਾਈਟ ਤੋਂ ਵੀ ਹਟਾ ਦਿੱਤਾ ਗਿਆ ਹੈ। ਨੈਕਸਨ ਭਾਰਤ ’ਚ 1.2 ਲੀਟਰ ਟਰਬੋ ਪੈਟਰੋਲ ਇੰਜਣ ਅਤੇ 1.5 ਲੀਟਰ ਡੀਜ਼ਲ ਇੰਜਣ ਆਪਸ਼ਨ ਦੇ ਨਾਲ ਉਪਲੱਬਧ ਹੈ।
ਹਟਾਏ ਗਏ ਮਾਡਲਸ
ਜਾਣਕਾਰੀ ਮੁਤਾਬਕ, ਟਾਟਾ ਨੈਕਸ ’ਚੋਂ XZ, XZA, XZ+ (O), XZA+ (O), XZ+ (O) ਡਾਰਕ ਅਤੇ XZA+ (O) ਡਾਰਕ ਵੇਰੀਐਂਟਸ ਨੂੰ ਹਟਾ ਦਿੱਤਾ ਗਿਆ ਹੈ। ਇਨ੍ਹਾਂ ਵੇਰੀਐਂਟਸ ਨੂੰ ਹਟਾਉਣ ਤੋਂ ਬਾਅਦ ਹੁਣ ਨੈਕਸਨ ਸਿਰਫ XZ+ (HS), XZ+ (L) ਅਤੇ XZ+ (P) ਵੇਰੀਐਂਟ ਦੇ ਨਾਲ ਵਿਕਰੀ ਲਈ ਉਪਲੱਬਧ ਰਹੇਗੀ। ਇਸਦਾ ਬੇਸ ਮਾਡਲ, ਡਾਰਕ, ਕਾਜੀਰੰਗਾ ਅਤੇ ਜੈੱਟ ਐਡੀਸ਼ਨ ਵੀ ਵਿਕਰੀ ਲਈ ਮੌਜੂਦ ਹਨ।
ਇੰਜਣ
ਟਾਟਾ ਨੈਕਸਨ ’ਚ 1.2 ਲੀਟਰ ਟਰਬੋ ਪੈਟਰੋਲ ਇੰਜਣ ਅਤੇ 1.5 ਲੀਟਰ ਡੀਜ਼ਲ ਇੰਜਣ ਹੈ। ਪੈਟਰੋਲ ਇੰਜਣ 118bhp ਦੀ ਪਾਵਰ ਦਿੰਦਾ ਹੈ ਅਤੇ ਡੀਜ਼ਲ ਇੰਜਣ 108bhp ਦੀ ਪਾਵਰ ਅਤੇ 260Nm ਦਾ ਟਾਰਕ ਜਨਰੇਟ ਕਰਨ ’ਚ ਸਮਰੱਥ ਹੈ। ਇਨ੍ਹਾਂ ਦੋਵਾਂ ਹੀ ਇੰਜਣ ਨੂੰ ਨਾਲ 6 ਸਪੀਡ ਮੈਨੂਅਲ ਅਤੇ ਏ.ਐੱਮ.ਟੀ. ਗਿਅਰਬਾਕਸ ਦੇ ਨਾਲ ਜੋੜਿਆ ਗਿਆ ਹੈ। ਨੈਕਸਨ ਇਲੈਕਟ੍ਰਿਕ ਵਰਜ਼ਨ ’ਚ ਵੀ ਉਪਲੱਬਧ ਹੈ।
ਕੀਮਤ
ਟਾਟਾ ਨੈਕਸਨ ਪੈਟਰੋਲ ਵਰਜ਼ਨ ਦੀ ਕੀਮਤ 7.60 ਲੱਖ ਰੁਪਏ ਤੋਂ ਸ਼ੁਰੂ ਹੋ ਕੇ 13.75 ਲੱਖ ਰੁਪਏ ਤਕ ਜਾਂਦੀ ਹੈ। ਉੱਥੇ ਹੀ ਇਸਦੇ ਡੀਜ਼ਲ ਵਰਜ਼ਨ ਦੀ ਕੀਮਤ 9.90 ਲੱਖ ਰੁਪਏ ਤੋਂ ਸ਼ੁਰੂ ਹੋ ਕੇ 13.43 ਲੱਖ ਰੁਪਏ ਤਕ ਜਾਂਦੀ ਹੈ। ਇਹ ਸਾਰੀਆਂ ਕੀਮਤਾਂ ਐਕਸ-ਸ਼ੋਅਰੂਮ ਦੀਆਂ ਹਨ।