ਟਾਟਾ ਮੋਟਰਸ ਨੇ ਬਣਾਇਆ ਰਿਕਾਰਡ, 11 ਮਹੀਨਿਆਂ ''ਚ ਕੀਤੀ 5 ਲੱਖ ਇਕਾਈਆਂ ਦੀ ਵਿਕਰੀ

Tuesday, Dec 20, 2022 - 05:58 PM (IST)

ਟਾਟਾ ਮੋਟਰਸ ਨੇ ਬਣਾਇਆ ਰਿਕਾਰਡ, 11 ਮਹੀਨਿਆਂ ''ਚ ਕੀਤੀ 5 ਲੱਖ ਇਕਾਈਆਂ ਦੀ ਵਿਕਰੀ

ਆਟੋ ਡੈਸਕ- ਸਾਲ 2022 ਖਤਮ ਹੋਣ ਜਾ ਰਿਹਾ ਹੈ। ਇਸਦੇ ਖਤਮ ਹੋਣ ਤੋਂ ਪਹਿਲਾਂ ਹੀ ਟਾਟਾ ਮੋਟਰਸ ਨੇ 5 ਲੱਖ ਇਕਾਈਆਂ ਦੀ ਵਿਕਰੀ ਕਰ ਲਈ ਹੈ। ਕਿਹਾ ਜਾ ਰਿਹਾ ਹੈ ਕਿ ਸਾਲ ਦੇ ਖਤਮ ਹੋਣ ਤਕ ਕੰਪਨੀ 5.25 ਲੱਖ ਇਕਾਈਆਂ ਦੀ ਵਿਕਰੀ ਦਾ ਵੀ ਅੰਕੜਾ ਪਾਰ ਕਰ ਸਕਦੀ ਹੈ। ਸਾਲ 2021 'ਚ ਟਾਟਾ ਨੇ 3.31 ਲੱਖ ਇਕਾਈਆਂ ਵੇਚੀਆਂ ਸਨ। 

ਇਹ ਅੰਕੜਾ 1998 'ਚ ਬ੍ਰਾਂਡ ਦੀ ਸਥਾਪਨਾ ਤੋਂ ਬਾਅਦ ਇਕ ਸਾਲ 'ਚ ਹੁਣ ਤਕ ਦੀ ਸਭ ਤੋਂ ਜ਼ਿਆਦਾ ਵਿਕਰੀ ਨੂੰ ਦਰਸ਼ਾਉਂਦਾ ਹੈ। ਟਾਟਾ ਦੇ ਐੱਸ.ਯੂ.ਵੀ. ਪੋਰਟਫੋਲੀਓ ਨੇ ਇਸ ਵਿਚ ਕਾਫੀ ਮਦਦ ਕੀਤੀ ਹੈ। ਕੰਪਨੀ ਨੇ ਐੱਸ.ਯੂ.ਵੀ. ਪੋਰਟਫੋਲੀਓ 'ਚ ਹੁੰਡਈ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਹੁੰਡਈ ਦੀ ਵਿਕਰੀ ਸਾਲਾਨਾ ਆਧਾਰ 'ਤੇ 30 ਹਜ਼ਾਰ ਤੋਂ 40 ਹਜ਼ਾਰ ਇਕਾਈਆਂ ਤੋਂ ਜ਼ਿਆਦਾ ਦੀ ਹੈ। ਟਾਟਾ ਨੋ ਇਸ ਕਲੰਡਰ ਈਅਰ ਦੇ 11 ਮਹੀਨਿਆਂ 'ਚ 3.25 ਲੱਖ ਤੋਂ ਜ਼ਿਆਦਾ ਐੱਸ.ਯੂ.ਵੀ. ਦੀ ਵਿਕਰੀ ਕੀਤੀ ਹੈ ਅਤੇ ਹੁੰਡਈ ਦੀਆਂ 3 ਲੱਖ ਇਕਾਈਆਂ ਤੋਂ ਘੱਟ ਦੀ ਵਿਕਰੀ ਕਰ ਰਹੀ ਹੈ। 

ਚਾਚਾ ਦਾ ਵੱਡਾ ਐੱਸ.ਯੂ.ਵੀ. ਪੋਰਟਫੋਲੀਓ ਪੰਚ ਤੋਂ ਸ਼ੁਰੂ ਹੋ ਕੇ ਸਫਾਰੀ ਤਕ ਜਾਂਦਾ ਹੈ। ਇਸ ਵਿਚ ਨੈਕਸਨ, ਪੰਚ, ਟਿਆਗੋ, ਟਿਗੋਰ, ਹੈਰੀਅਰ, ਸਫਾਰੀ, ਅਲਟਰੋਜ ਅਤੇ ਈ.ਵੀ. ਵਰਗੀਆਂ ਕਾਰਾਂ ਸ਼ਾਮਲ ਹਨ। ਕੰਪਨੀ ਦੋ ਤਿਹਾਈ ਤੋਂ ਜ਼ਿਆਦਾ ਐੱਸ.ਯੂ.ਵੀ. ਦੀ ਵਿਕਰੀ ਕਰਦੀ ਹੈ। ਉਥੇ ਹੀ ਇਲੈਕਟ੍ਰਿਕ, ਸੀ.ਐੱਨ.ਜੀ., ਹੈਚਬੈਕ ਅਤੇ ਸੇਡਾਨ ਕਾਰਾਂ ਨੇ ਵੀ ਟਾਟਾ ਦੀ ਵਿਕਰੀ ਵਧਾਉਣ 'ਚ ਯੋਗਦਾਨ ਕਰਦੀਆਂ ਹਨ। ਟਾਟਾ ਨੈਕਸਨ ਅਤੇ ਪੰਚ ਪੂਰੇ ਸਾਲ ਭਾਰਤ 'ਚ ਵਿਕਣ ਵਾਲੀਆਂ ਟਾਪ-10 ਕਾਰਾਂ 'ਚ ਸ਼ਾਮਲ ਹੁੰਦੀਆਂ ਪਬੀਆਂ ਹਨ। 


author

Rakesh

Content Editor

Related News