ਕੋਰੋਨਾ ਤੋਂ ਬਚਾਅ ਲਈ ‘ਬਬਲ ਰੈਪ’ ’ਚ ਮਿਲ ਰਹੀਆਂ ਹਨ ਟਾਟਾ ਮੋਟਰਸ ਦੀਆਂ ਗੱਡੀਆਂ

Monday, Nov 30, 2020 - 02:53 PM (IST)

ਆਟੋ ਡੈਸਕ– ਕੋਰੋਨਾ ਵਾਇਰਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਕਾਰ ਨਿਰਮਾਤਾ ਕੰਪਨੀਆਂ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਹੁਣ ਤਕ ਗਾਹਕਾਂ ਨੂੰ ਕਾਰ ਡਿਲੀਵਰੀ ਕਰਨ ਤੋਂ ਪਹਿਲਾਂ ਇਸ ਨੂੰ ਪੂਰੀ ਤਰ੍ਹਾਂ ਸੈਨੀਟਾਈਜ਼ ਕੀਤਾ ਜਾ ਰਿਹਾ ਸੀ ਪਰ ਹੁਣ ਟਾਟਾ ਮੋਟਰਸ ਨੇ ਇਕ ਨਵਾਂ ਕਦਮ ਚੁੱਕਿਆ ਹੈ। ਟਾਟਾ ਮੋਟਰਸ ਹੁਣ ਸੇਫਟੀ ਬਬਲ ਲੈ ਕੇ ਆਈ ਹੈ ਜਿਸ ਨੂੰ ਕਾਰ ਅਤੇ ਐੱਸ.ਯੂ.ਵੀ. ਨੂੰ ਕੀਟਾਣੂਆਂ ਤੋਂ ਬਚਾਉਣ ਲਈ ਡੀਲਰਸ਼ਿਪ ’ਤੇ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ ਕੰਪਨੀ ਇਨ੍ਹਾਂ ’ਚ ਹੀ ਕਾਰ ਨੂੰ ਡਿਲੀਵਰ ਵੀ ਕਰ ਰਹੀ ਹੈ। 

 

ਦੱਸ ਦੇਈਏ ਕਿ ਤਾਲਾਬੰਦੀ ਤੋਂ ਬਾਅਦ ਕਾਰਾਂ ਦੀ ਵਿਕਰੀ ਹੌਲੀ-ਹੌਲੀ ਵਧੀ ਹੈ ਅਤੇ ਨਾਲ ਹੀ ਕੋਰੋਨਾ ਦਾ ਖ਼ਤਰਾ ਵੀ ਵਧ ਰਿਹਾ ਹੈ। ਅਜਿਹੇ ’ਚ ਕਾਰ ਖ਼ਰੀਦਣ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਕਾਨਟੈਕਟਲੈੱਸ ਬਣਾਉਣ ਲਈ ਕੰਪਨੀਆਂ ਕਾਫੀ ਕੰਮ ਕਰ ਰਹੀਆਂ ਹਨ। ਇਸ ਲਈ ਕੰਪਨੀਆਂ ਨੇ ਆਪਣੇ-ਆਪਣੇ ਆਨਲਾਈਨ ਪਲੇਟਪਾਰਮ ਵੀ ਸ਼ੁਰੂ ਕਰ ਦਿੱਤੇ ਹਨ ਤਾਂ ਜੋ ਘਰ ਬੈਠੇ ਕਾਰ ਖ਼ਰੀਦੀ ਜਾ ਸਕੇ। 

PunjabKesari


Rakesh

Content Editor

Related News