ਸਸਤੀ ਹੋਈ ਟਾਟਾ ਦੀ ਇਹ ਮਾਈਕ੍ਰੋ-SUV! ਇੰਨੀ ਘਟੀ ਕੀਮਤ
Friday, Nov 21, 2025 - 05:57 PM (IST)
ਆਟੋ ਡੈਸਕ- ਤੁਸੀਂ ਵੀ ਇਸ ਮਹੀਨੇ ਕਾਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਖਾਸ ਹੈ। ਇਸ ਸਮੇਂ ਟਾਟਾ ਆਪਣੀ ਮਾਈਕ੍ਰੋ ਐੱਸ.ਯੂ.ਵੀ. ਟਾਟਾ ਪੰਚ 'ਤੇ ਸ਼ਾਨਦਾਰ ਡਿਸਕਾਊਂਟ ਦੇ ਰਹੀ ਹੈ। ਭਾਰਤ ਸਕਰਾ ਵੱਲੋਂ ਜੀ.ਐੱਸ.ਟੀ. 2.0 ਸਲੈਬ ਲਾਗੂ ਕੀਤੇ ਜਾਣ ਤੋਂ ਬਾਅਦ ਟਾਟਾ ਪੰਚ ਦੀ ਐਕਸ-ਸ਼ੋਅਰੂਮ ਕੀਮਤ 'ਚ ਭਾਰੀ ਕਟੌਤੀ ਹੋਈ ਹੈ। ਇਸ ਕਟੌਤੀ ਦੇ ਅਨੁਸਾਰ ਇਸ ਕਾਰ ਦਾ ਬੇਸ ਮਾਡਲ 70,000 ਅਤੇ ਟਾਪ ਮਾਡਲ 1 ਲੱਖ ਰੁਪਏ ਸਸਤਾ ਹੋ ਗਿਆ ਹੈ। ਡਿਟੇਲ 'ਚ ਜਾਣਦੇ ਹਾਂ ਇਨ੍ਹਾਂ ਕੀਮਤਾਂ ਬਾਰੇ...
ਇੰਨੀਆਂ ਘੱਟ ਹੋਈਆਂ ਕੀਮਤਾਂ
ਭਾਰਤ ਸਰਕਾਰ ਨੇ 22 ਸਤੰਬਰ 2025 ਤੋਂ ਜੀ.ਐੱਸ.ਟੀ. 2.0 ਲਾਗੂ ਕੀਤਾ, ਜਿਸਤੋਂ ਬਾਅਦ ਹੀ ਟਾਟਾ ਪੰਚ ਦੀਆਂ ਕੀਮਤਾਂ ਧੜਾਮ ਹੋ ਗਈਆਂ। ਪੰਚ ਦੀ ਐਕਸ-ਸ਼ੋਅਰੂਮ ਕੀਮਤ ਜੋ ਪਹਿਲਾਂ 6 ਲੱਖ ਰੁਪਏ ਤੋਂ ਵੱਧ ਸੀ, ਹੁਣ ਘੱਟ ਕੇ 5.50 ਲੱਖ ਰੁਪਏ ਹੋ ਗਈ ਹੈ।
ਇਹ ਵੀ ਪੜ੍ਹੋ- ਸੈਕਿੰਡ ਹੈਂਡ ਕਾਰ ਖਰੀਦਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋਂ ਖ਼ਾਸ ਧਿਆਨ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ
ਫੀਚਰਜ਼
ਟਾਟਾ ਪੰਚ ਭਾਰਤੀ ਬਾਜ਼ਾਰ 'ਚ ਇਕ ਬਜਟ ਫ੍ਰੈਂਡਲੀ 5-ਸੀਟਰ ਕਾਰ ਹੈ। ਇਸ ਵਿਚ 1.2 ਲੀਟਰ DynaPro ਤਕਨਾਲੋਜੀ ਵਾਲਾ ਇੰਜਣ ਦਿੱਤਾ ਗਿਆ ਹੈ ਜੋ 6,000 rpm 'ਤੇ 87.8 PS ਦੀ ਪਾਵਰ ਅਤੇ 3,150-3,350 rpm 'ਤੇ 115 Nm ਦਾ ਟਾਰਕ ਦਿੰਦਾ ਹੈ। ਇਸ ਦੇ ਹੀ ਨਾਲ ਗਾਹਕਾਂ ਨੂੰ ਮੈਨੁਅਲ ਅਤੇ ਆਟੋਮੈਟਿਕ ਦੋਵਾਂ ਟ੍ਰਾਂਸਮਿਸ਼ਨ ਦਾ ਆਪਸ਼ਨ ਵੀ ਮਿਲਦਾ ਹੈ।
ਇਸਦੀ ਖਾਸੀਅਤ ਹੈ ਕਿ ਟਾਟਾ ਪੰਚ ਨੂੰ ਗਲੋਬਲ NCAP ਤੋਂ 5-ਸਟਾਰ ਦੀ ਸ਼ਾਨਦਾਰ ਸੇਫਟੀ ਰੇਟਿੰਗ ਮਿਲੀ ਹੋਈ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਪੰਚ ਦੇ ਕਿਸੇ ਵੀ ਵੇਰੀਐਂਟ 'ਚ ਸਨਰੂਫ ਨਹੀਂ ਮਿਲਦਾ।
ਇਹ ਵੀ ਪੜ੍ਹੋ- iPhone ਯੂਜਰਜ਼ ਲਈ ਵੱਡੀ ਖ਼ੁਸ਼ਖ਼ਬਰੀ! ਹੁਣ ਇਕ ਫੋਨ 'ਚ ਚਲਾ ਸਕੋਗੇ ਕਈ WhatsApp
