Tata Harrier ਦਾ ਨਵਾਂ XT+ ਮਾਡਲ ਲਾਂਚ, ਕਿਫਾਇਤੀ ਕੀਮਤ ’ਚ ਮਿਲਣਗੇ ਦਮਦਾਰ ਫੀਚਰ
Friday, Sep 04, 2020 - 06:28 PM (IST)

ਗੈਜੇਟ ਡੈਸਕ– ਟਾਟਾ ਮੋਟਰਸ ਨੇ ਲੋਕਪ੍ਰਸਿੱਧ ਐੱਸ.ਯੂ.ਵੀ. ਹੈਰੀਅਰ ਦਾ ਸਨਰੂਫ ਅਤੇ ਆਟੋਮੈਟਿਕ ਮਾਡਲ ਕੁਝ ਸਮਾਂ ਪਹਿਲਾਂ ਲਾਂਚ ਕੀਤਾ ਸੀ ਅਤੇ ਹੁਣ ਕੰਪਨੀ ਨੇ ਇਸ ਦਾ ਇਕ ਨਵਾਂ ਮਾਡਲ XT+ ਵੀ ਭਾਰਤੀ ਬਾਜ਼ਾਰ ’ਚ ਉਤਾਰ ਦਿੱਤਾ ਹੈ। ਇਸ ਦੀ ਕੀਮਤ 16.99 ਲੱਖ ਰੁਪਏ ਰੱਖੀ ਗਈ ਹੈ। ਟਾਟਾ ਹੈਰੀਅਰ ਐਕਸ.ਟੀ. ਪਲੱਸ ਦੀ ਇਹ ਸ਼ੁਰੂਆਤੀ ਕੀਮਤ ਹੈ ਜੋ ਕਿ ਸਤੰਬਰ ’ਚ ਬੁਕਿੰਗ ਕਰਨ ਵਾਲਿਆਂ ਅਤੇ 31 ਦਸੰਬਰ ਤਕ ਡਲਿਵਰੀ ਲੈਣ ਵਾਲਿਆਂ ਲਈ ਹੀ ਯੋਗ ਰਹੇਗੀ।
ਕਾਰ ’ਚ ਮਿਲਣਗੇ ਇਹ ਦਮਦਾਰ ਫੀਚਰਜ਼
ਟਾਟਾ ਹੈਰੀਅਰ ਐਕਸ.ਟੀ. ਪਲੱਸ ’ਚ ਵੀ ਪੈਨਾਰੋਮਿਕ ਸਨਰੂਫ ਦੇ ਨਾਲ ਪ੍ਰਾਜੈਕਟਰ ਹੈੱਡਲੈਂਪ, ਡਿਊਲ ਫੰਕਸ਼ਨ LED DRLs, 7-ਇੰਚ ਦਾ ਇੰਫੋਟੇਨਮੈਂਟ ਸਿਸਟਮ, ਚਾਰ ਸਪੀਕਰ ਅਤੇ ਚਾਰ ਟਵਿਟਰ, ਐਂਡਰਾਇਡ ਆਟੋ ਅਤੇ ਐਪਲ ਕਾਰ ਪਲੇਅ ਕੁਨੈਕਟੀਵਿਟੀ ਵਰਗੇ ਫੀਚਰਜ਼ ਮਿਲਣਗੇ। ਕਾਰ ’ਚ 17-ਇੰਚ ਦੇ ਅਲੌਏ ਵ੍ਹੀਲਜ਼ ਅਤੇ ਪੁੱਸ਼ ਬਟਨ ਸਟਾਰਟ ਦੀ ਸੁਵਿਧਾ ਦਿੱਤੀ ਗਈ ਹੈ।
ਆਟੋਮੈਟਿਕ ਕਲਾਈਮੇਟ ਕੰਟਰੋਲ ਅਤੇ ਰੇਨ ਸੈਂਸਿੰਗ ਵਾਈਪਰਸ
ਇਸ ਪਾਵਰਫੁਲ ਐੱਸ.ਯੂ.ਵੀ. ’ਚ ਆਟੋਮੈਟਿਕ ਕਲਾਈਮੇਟ ਕੰਟਰੋਲ, ਆਟੋਮੈਟਿਕ ਹੈੱਡਲੈਂਪ ਅਤੇ ਰੇਨ ਸੈਂਸਿੰਗ ਵਾਈਪਰਸ ਦਿੱਤੇ ਗਏ ਹਨ। ਸੁਰੱਖਿਆ ਦੇ ਲਿਹਾਜ ਨਾਲ ਇਸ ਵਿਚ ਡਿਊਲ ਏਅਰਬੈਗ, ਫੋਗ ਲੈਂਪ ਅਤੇ ਰੀਵਰਸ ਪਾਰਕਿੰਗ ਕੈਮਰਾ ਮਿਲ ਜਾਂਦਾ ਹੈ।
ਇੰਜਣ
ਟਾਟਾ ਹੈਰੀਅਰ XT+ ’ਚ 2.0 ਲੀਟਰ ਦਾ ਕ੍ਰਾਯੋਟੈੱਕ ਡੀਜ਼ਲ ਇੰਜਣ ਲੱਗਾ ਹੈ ਜੋ 170 ਬੀ.ਐੱਚ.ਪੀ. ਦੀ ਪਾਵਰ ਅਤੇ 350 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਵਿਚ 6 ਸਪੀਡ ਮੈਨੁਅਲ ਗਿਅਰਬਾਕਸ ਲਿਆਇਆ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਹੈਰੀਅਰ ਐੱਸ.ਯੂ.ਵੀ. ਨੂੰ ਭਾਰਤ ’ਚ ਲਗਾਤਾਰ ਚੰਗੀ ਪ੍ਰਤੀਕਿਰਿਆ ਮਿਲ ਰਹੀ ਹੈ।