ਟਾਟਾ ਲਾਂਚ ਕਰੇਗੀ ਨਵੀਂ 6 ਸੀਟਰ SUV, ਜਾਣੋ ਕਦੋਂ ਤੱਕ ਹੋਵੇਗੀ ਲਾਂਚ

Sunday, Nov 29, 2020 - 09:11 PM (IST)

ਟਾਟਾ ਲਾਂਚ ਕਰੇਗੀ ਨਵੀਂ 6 ਸੀਟਰ SUV, ਜਾਣੋ ਕਦੋਂ ਤੱਕ ਹੋਵੇਗੀ ਲਾਂਚ

ਆਟੋ ਡੈਸਕ-ਟਾਟਾ ਮੋਟਰਸ ਆਪਣੀ ਮਸ਼ਹੂਰ ਐੱਸ.ਯੂ.ਵੀ. ਹੈਰੀਅਰ ਦੇ 6 ਸੀਟਰ ਵਰਜ਼ਨ ਨੂੰ ਲਾਂਚ ਕਰਨ ਵਾਲੀ ਹੈ। ਇਸ ਨੂੰ Tata Gravitas ਨਾਂ ਤੋਂ ਅਗਲੇ ਸਾਲ ਪਹਿਲੀ ਤਿਮਾਹੀ 'ਚ ਭਾਰਤੀ ਬਾਜ਼ਾਰ 'ਚ ਪੇਸ਼ ਕੀਤਾ ਜਾਵੇਗਾ। ਇਸ ਦਾ ਇੰਟੀਰੀਅਰ ਬਿਲਕੁੱਲ ਟਾਟਾ ਹੈਰੀਅਰ ਵਾਲਾ ਹੀ ਹੋਵੇਗਾ ਪਰ ਇਸ 'ਚ ਰੀਅਰ ਪੈਸੇਂਜਰਸ ਨੂੰ ਹੈਰੀਅਰ ਦੇ ਮੁਕਾਬਲੇ ਜ਼ਿਆਦਾ ਹੈਡਰੂਮ ਮਿਲੇਗਾ।

PunjabKesari

ਇਹ ਵੀ ਪੜ੍ਹੋ:-ਕੋਰੋਨਾ ਕਾਲ 'ਚ ਘਰ ਬੈਠੇ ਸੋਨੇ-ਚਾਂਦੀ ਦੇ ਮਾਸਕ ਵੇਚ ਰਿਹਾ ਇਹ ਵਿਅਕਤੀ

ਇੰਨੀ ਹੋ ਸਕਦੀ ਹੈ ਕੀਮਤ
ਟਾਟਾ ਗ੍ਰੈਵਿਟਸ ਦੀ ਕੀਮਤ ਦੇ ਬਾਰੇ 'ਚ ਅਜੇ ਕੰਪਨੀ ਨੇ ਕੋਈ ਆਫੀਸ਼ੀਅਲ ਜਾਣਕਾਰੀ ਤਾਂ ਨਹੀਂ ਦਿੱਤੀ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਕਾਰ ਦੀ ਸ਼ੁਰੂਆਤੀ ਕੀਮਤ 15 ਲੱਖ ਰੁਪਏ ਦੇ ਤਕਰੀਬਨ ਹੋ ਸਕਦੀ ਹੈ। ਕਾਰ ਦੀਆਂ ਖਾਸੀਅਤਾਂ ਦੀ ਗੱਲ ਕਰੀਏ ਤਾਂ ਇਸ 'ਚ ਨਵਾਂ 8.8 ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਮਿਲੇਗਾ ਜੋ ਐਂਡ੍ਰਾਇਡ ਆਟੋ ਅਤੇ ਐਪਲ ਕਾਰ ਪਲੇਅ ਨੂੰ ਸਪੋਰਟ ਕਰੇਗਾ।

PunjabKesari

ਇਹ ਵੀ ਪੜ੍ਹੋ:-Nissan ਜਲਦ ਲਾਂਚ ਕਰੇਗੀ ਨਵੀਂ ਹਾਈ ਪਰਫਾਰਮੈਂਸ ਫੁੱਲ ਸਾਈਜ਼ X-Terra SUV

ਇਸ 'ਚ ਆਟੋਮੈਟਿਕ ਕਲਾਈਮੇਟ ਕੰਟਰੋਲ, ਡਰਾਈਵ ਮੋਡ, ਕਰੂਜ਼ ਕੰਟਰੋਲ, ਕੀਲੈਂਸ ਐਂਟਰੀ ਅਤੇ ਪੁਸ਼ ਬਟਨ ਸਟਾਰਟ ਵਰਗੇ ਫੀਚਰਸ ਦਿੱਤੇ ਗਏ ਹੋਣਗੇ। ਕੰਪਨੀ ਇਸ 'ਚ ਸਨਰੂਫ ਦੀ ਸੁਵਿਧਾ ਵੀ ਦੇਵੇਗੀ। ਭਾਰਤ 'ਚ ਇਸ ਕਾਰ ਦੀ ਟੱਕਰ 2021 Mahindra XUV ਅਤੇ MG Hector Plus ਵਰਗੀਆਂ ਕਾਰਾਂ ਨਾਲ ਹੋਵੇਗੀ।


author

Karan Kumar

Content Editor

Related News