ਟਾਟਾ ਡੋਕੋਮੋ ਨੇ ਪ੍ਰੀਪੇਡ ਯੂਜ਼ਰਸ ਲਈ ਪੇਸ਼ ਕੀਤਾ ਇਹ ਧਮਾਕੇਦਾਰ ਆਫਰ

04/24/2018 10:50:46 AM

ਜਲੰਧਰ-ਟਾਟਾ ਡੋਕੋਮੋ ਨੇ ਰਿਲਾਇੰਸ ਜਿਓ ਨੂੰ ਟੱਕਰ ਦੇਣ ਲਈ ਆਪਣੇ ਨਵੇਂ ਟੈਰਿਫ ਪਲਾਨ ਨੂੰ ਪ੍ਰੀਪੇਡ ਯੂਜ਼ਰਸ ਲਈ ਪੇਸ਼ ਕੀਤਾ ਹੈ। ਇਸ ਪ੍ਰੀਪੇਡ ਪਲਾਨ ਦੀ ਕੀਮਤ 499 ਰੁਪਏ ਹੈ। ਇਸ ਪਲਾਨ 'ਚ ਹੋਰ ਰਾਈਵਲ ਕੰਪਨੀਆਂ ਵੀ ਪਲਾਨ ਪੇਸ਼ ਕਰ ਰਹੀਆਂ ਹਨ।ਰਿਪੋਰਟ ਮੁਤਾਬਕ 499 ਰੁਪਏ ਦੇ ਪਲਾਨ 'ਚ ਟਾਟਾ ਡੋਕੋਮੋ ਸਬਸਕ੍ਰਾਈਬਰ ਨੂੰ ਅਨਲਿਮਟਿਡ ਹਰ ਰੋਜ਼ ਡਾਟਾ, ਐੱਸ. ਐੱਮ. ਐੱਸ. ਅਤੇ ਵਾਇਸ ਕਾਲਿੰਗ ਆਦਿ ਮਿਲਣਗੇ। ਇਹ ਪਲਾਨ ਨਵੇਂ ਅਤੇ ਪੁਰਾਣੇ ਯੂਜ਼ਰਸ ਲਈ ਪੇਸ਼ ਕੀਤਾ ਗਿਆ ਹੈ। 

 

ਇਸ ਪਲਾਨ 'ਚ ਤੁਹਾਨੂੰ 1.4 ਜੀ. ਬੀ. ਡਾਟਾ ਹਰ ਰੋਜ਼ 90 ਦਿਨਾਂ ਲਈ 126 ਜੀ. ਬੀ. ਡਾਟਾ ਮਿਲੇਗਾ, ਪਰ ਇਸ ਲਿਮਿਟ ਦੇ ਸਮਾਪਤ ਹੋਣ ਤੋਂ ਬਾਅਦ ਤੁਹਾਨੂੰ 1 ਐੱਮ. ਬੀ. ਲਈ 10 ਪੈਸੇ ਚਾਰਜ ਕਰਵਾਉਣੇ ਹੋਣਗੇ। ਇਸ ਨਾਲ ਪਲਾਨ 'ਚ ਤੁਹਾਨੂੰ ਕਾਲਿੰਗ ਲਈ 250 ਮਿੰਟ ਹਰ ਦਿਨ ਦੀ ਲਿਮਿਟ ਮਿਲ ਰਹੀਂ ਹੈ, ਜਿਸ ਤੋਂ ਬਾਅਦ ਤੁਹਾਨੂੰ 30 ਪੈਸੇ ਪ੍ਰਤੀ ਮਿੰਟ ਦਰ ਨਾਲ ਚਾਰਜ ਕਰਨਾ ਹੋਵੇਗਾ। ਇਸ ਤੋਂ ਇਲਾਵਾ ਪਲਾਨ 'ਚ ਤੁਹਾਨੂੰ 100 ਐੱਸ. ਐੱਮ. ਐੱਸ. ਹਰ ਰੋਜ਼ ਮਿਲਣਗੇ, ਪਰ ਇਸ ਲਿਮਿਟ ਤੋਂ ਬਾਅਦ ਤੁਸੀਂ ਐੱਸ. ਐੱਮ. ਐੱਸ. ਨਹੀਂ ਭੇਜ ਸਕਦੇ ਹੋ।

 

ਇਹ ਪਲਾਨ ਸਿਰਫ ਆਂਧਰਾ ਪ੍ਰਦੇਸ਼, ਕਰਨਾਟਕ, ਮਹਾਂਰਾਸ਼ਟਰ, ਯੂ. ਪੀ. ਈਸਟ, ਯੂ. ਪੀ. ਵੈਸਟ, ਉੜੀਸਾ, ਪੰਜਾਬ, ਮੱਧ ਪ੍ਰਦੇਸ਼, ਗੁਜਰਾਤ, ਤਾਮਿਲਨਾਡੂ, ਬਿਹਾਰ, ਮੁੰਬਈ, ਕੇਰਲ ਅਤੇ ਲਕਸ਼ਦੀਪ ਤੋਂ ਇਲਾਵਾ ਰਾਜਸਥਾਨ 'ਚ ਲਾਗੂ ਹੋਵੇਗਾ।
 


Related News