ਟਾਟਾ ਮੋਟਰਸ ਨੇ ਲਾਂਚ ਕੀਤੀ ਅਲਟ੍ਰੋਜ਼ ਸੀ. ਐੱਨ. ਜੀ.

06/08/2023 12:16:41 PM

ਆਟੋ ਡੈਸਕ– ਟਾਟਾ ਮੋਟਰਸ ਨੇ ਅਲਟ੍ਰੋਜ਼ ਸੀ. ਐੱਨ. ਜੀ. ਨੂੰ ਲਾਂਚ ਕੀਤਾ, ਜਿਸ ਨੂੰ ਭਾਰਤ ਦੀ ਪਹਿਲੀ ਟਵਿਨ ਸਿਲੰਡਰ ਤਕਨਾਲੋਜੀ ਨਾਲ ਪੇਸ਼ ਕੀਤਾ ਗਿਆ ਹੈ। ਕਾਰ ਨੂੰ 7.55 ਲੱਖ ਰੁਪਏ ਦੇ ਸ਼ੁਰੂਆਤੀ (ਆਲ ਇੰਡੀਆ-ਐਕਸ ਸ਼ੋਅਰੂਮ ਪ੍ਰਾਈਜ਼) ਰੇਟ ’ਤੇ ਲਾਂਚ ਕੀਤਾ ਗਿਆ। ਟਾਟਾ ਮੋਟਰਜ਼ ਨੇ ਇੰਡਸਟਰੀ ਦੀ ਪਹਿਲੀ ਸੀ. ਐੱਨ. ਜੀ. ਤਕਨਾਲੋਜੀ ਵਿਕਸਿਤ ਕੀਤੀ ਹੈ। ਕੰਪਨੀ ਦੀ ਕਾਰ ਅਲਟ੍ਰੋਜ਼ ਆਈ. ਸੀ. ਐੱਨ. ਜੀ. ’ਚ ਸਾਮਾਨ ਰੱਖਣ ਦੀ ਥਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਗਿਆ ਹੈ।

ਅਲਟ੍ਰੋਜ਼ ਆਈ. ਸੀ. ਐੱਨ. ਜੀ. ਨੂੰ ਕਈ ਆਧੁਨਿਕ ਫੀਚਰਸ ਨਾਲ ਪੇਸ਼ ਕੀਤਾ ਗਿਆ ਹੈ। ਇਸ ’ਚ ਵੁਆਇਸ ਅਸਿਸਟੈਡ ਇਲੈਕਟ੍ਰਿਕ ਸਨਰੂਫ, ਵਾਇਰਲੈੱਸ ਚਾਰਜਰ ਅਤੇ ਏਅਰ ਪਿਊਰੀਫਾਇਰ ਸ਼ਾਮਲ ਹਨ। ਟਿਆਗੋ ਅਤੇ ਟਿਗੋਰ ਦੀ ਸਫਲਤਾ ਤੋਂ ਬਾਅਦ ਅਲਟ੍ਰੋਜ਼ ਆਈ. ਸੀ. ਐੱਨ. ਜੀ. ਕੰਪਨੀ ਦੀ ਤੀਜੀ ਅਜਿਹੀ ਸੀ. ਐੱਨ. ਜੀ. ਗੱਡੀ ਹੈ, ਜੋ ਖਪਤਕਾਰਾਂ ਨੂੰ ਸਿਰਫ ਨਿੱਜੀ ਸੈਗਮੈਂਟ ’ਚ ਆਫਰ ਕੀਤੀ ਜਾ ਰਹੀ ਹੈ।

ਚੰਡੀਗੜ੍ਹ ਵਿਚ ਲਾਂਚ ਮੌਕੇ ਟਾਟਾ ਮੋਟਰਸ ਯਾਤਰੀ ਵ੍ਹੀਕਲ ਲਿਮਟਿਡ ਅਤੇ ਟਾਟਾ ਪੈਸੇਂਜਰ ਇਲੈਕਟ੍ਰੀਸਿਟੀ ਮੋਬਿਲਿਟੀ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸ਼ੈਲੇਸ਼ ਚੰਦਰਾ ਨੇ ਕਿਹਾ ਕਿ ਜ਼ਿਆਦਾਤਰ ਖਪਤਕਾਰ ਹੁਣ ਬਦਲ ਈਂਧਨ ਨਾਲ ਚੱਲਣ ਵਾਲੀਆਂ ਗੱਡੀਆਂ ਦੀ ਭਾਲ ਕਰ ਰਹੇ ਹਨ। ਇਸ ਦੇ ਨਾਲ ਹੀ ਉਹ ਅਜਿਹੀ ਕਾਰ ਚਾਹੁੰਦੇ ਹਨ ਜੋ ਈਂਧਨ ਦੀ ਖਪਤ ’ਚ ਰਿਆਇਤੀ ਹੋਵੇ ਅਤੇ ਇਸ ਦੇ ਨਾਲ ਹੀ ਉਸ ਨੂੰ ਚਲਾਉਣ ਨਾਲ ਪ੍ਰਦੂਸ਼ਣ ਵੀ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਅਲਟ੍ਰੋਜ ਆਈ. ਸੀ. ਐੱਨ. ਜੀ. ਦੀ ਲਾਂਚਿੰਗ ਖਪਤਕਾਰਾਂ ਦੀਆਂ ਲੋੜਾਂ ਦੀ ਡੂੰਘੀ ਸਮਝ ਅਤੇ ਸਾਡੀ ਇੰਜੀਨੀਅਰਿੰਗ ਪ੍ਰਤਿਭਾ ਦਾ ਨਤੀਜਾ ਹੈ।


Rakesh

Content Editor

Related News