ਇਸ ਸਾਲ Google Play Store ''ਤੇ Talking Tom ਨੇ ਮਾਰੀ ਬਾਜ਼ੀ

Saturday, Dec 12, 2015 - 03:55 PM (IST)

ਇਸ ਸਾਲ Google Play Store ''ਤੇ Talking Tom ਨੇ ਮਾਰੀ ਬਾਜ਼ੀ

ਜਲੰਧਰ— ਕੁਝ ਹੀ ਦਿਨਾਂ ''ਚ ਸਾਲ 2015 ਖਤਮ ਹੋਣ ਵਾਲਾ ਹੈ। ਪੂਰੇ ਸਾਲ ਕਿਸ ਨੇ ਕੀ ਕੀਤਾ ਅਤੇ ਕਿਵੇਂ ਰਿਹਾ? ਆਏ ਦਿਨ ਇਸ ਨਾਲ ਸੰਬੰਧਿਤ ਅੰਕੜੇ ਵੀ ਪੇਸ਼ ਹੋ ਰਹੇ ਹਨ। ਉਥੇ ਹੀ ਗੂਗਲ ਪਲੇ ਸਟੋਰ ਨੇ ਵੀ ਆਪਣਾ ਡਾਟਾ ਪੇਸ਼ ਕੀਤਾ ਹੈ ਜਿਸ ਵਿਚ ਸਾਲ ਭਰ ਦੀਆਂ ਸਭ ਤੋਂ ਲੋਕਪ੍ਰਿਅ ਗੇਮਜ਼ ਅਤੇ ਐਪਸ ਦੀ ਲਿਸਟ ਜਾਰੀ ਕੀਤੀ ਹੈ। 
ਗੂਗਲ ਪਲੇ ਸਟੋਰ ਵੱਲੋਂ ਜਾਰੀ ਕੀਤੀ ਗਈ ਲਿਸਟ ''ਚ ਬੈਸਟ ਗੇਮ ਆਫ 2015, ਬੈਸਟ ਐਪਸ ਆਫ 2015 ਤੋਂ ਇਲਾਵਾ ਬੈਸਟ ਬੁੱਕ ਆਫ 2015 ਅਤੇ ਬੈਸਟ ਮੂਵੀ ਆਫ 2015 ਸ਼ਾਮਿਲ ਹੈ। ਗੂਗਲ ਪਲੇ ਸਟੋਰ ''ਤੇ ਸਾਲ 2015 ''ਚ ਬੈਸਟ ਗੇਮਜ਼ ਦੀ ਗੱਲ ਕਰੀਏ ਤਾਂ ਇਸ ਵਿਚ ਟਾਪ ''ਤੇ ਟਾਕਿੰਗ ਟਾਮ ਜੇਟਸਿਕ ਰਿਹਾ। ਉਥੇ ਹੀ ਦੂਜੇ ਨੰਬਰ ''ਤੇ ਐਂਗਰੀ ਬਰਡ 2 ਰਿਹਾ। ਬੈਸਟ ਗੇਮਜ਼ ਆਫ 2015 ਦੀ ਟਾਪ 5 ਲਿਸਟ ''ਚ ਮਿਲੀਅਨ ਪੈਰਾਡਾਈਸ, ਸਟੂਪਿਡ ਜਾਬਿੰਜਸ 3 ਅਤੇ ਛੋਟਾ ਭੀਮ ਸ਼ਾਮਿਲ ਹੈ। 
ਉਥੇ ਹੀ ਬੈਸਟ ਐਪਸ ਆਫ 2015 ਦੀ ਟਾਪ 5 ਲਿਸਟ ''ਚ ਸਭ ਤੋਂ ਪਹਿਲਾ ਐਪ ਕਲਰਫਾਈ ਕਲਰਿੰਗ ਬੁੱਕ ਫ੍ਰੀ ਹੈ। ਉਸ ਤੋਂ ਬਾਅਦ ਟਰੂਕਾਲਰ, ਗਾਣਾ, ਛੋਟਾ ਭੀਮ ਅਤੇ ਕੈਂਡੀ ਕੈਮਰਾ ਜ਼ਿਆਦਾ ਲੋਕਪ੍ਰਿਅ ਰਹੇ। ਗੂਗਲ ਪਲੇ ''ਤੇ ਟਾਪ ਸੇਲਿੰਗ ਆਫ 2015 ਮੂਵੀ ''ਚ ਇਸ ਸਾਲ ਸਭ ਤੋਂ ਜ਼ਿਆਦਾ ਸੇਲ ਹੋਣ ਵਾਲੀ ਫਿਲਮ ਕਵੀਨ ਹੈ। ਉਸ ਤੋਂ ਬਾਅਦ ਇਸ ਜ਼ਿਆਦਾ ਸੇਲ ਹੋਈ ਫਿਲਮ ''ਚ ਬੀ.ਏ. ਪਾਸ, ਇੰਟਰਸਟੇਲਰ, ਡਿਟੈਕਟਿਵ ਬਿਓਮਕੇਸ਼ ਅਤੇ ਪੀਕੂ ਦਾ ਨਾਂ ਆਉਂਦਾ ਹੈ।


Related News