ਮੋਬਾਇਲ ''ਤੇ ਗੱਲ ਕਰਨਾ ਹੋਵੇਗਾ ਮਹਿੰਗਾ, ਵਧ ਸਕਦੀਆਂ ਹਨ ਪਲਾਨ ਦੀਆਂ ਕੀਮਤਾਂ

02/14/2020 6:57:08 PM

ਗੈਜੇਟ ਡੈਸਕ—ਮੋਬਾਇਲ 'ਤੇ ਗੱਲ ਕਰਨਾ ਹੁਣ ਮਹਿੰਗਾ ਹੋਵੇਗਾ ਕਿਉਂਕਿ ਜਿਓ, ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਤਿੰਨੋਂ ਹੀ ਆਉਣ ਵਾਲੇ ਸਮੇਂ 'ਚ ਪ੍ਰੀਪੇਡ ਪਲਾਨ ਮਹਿੰਗੇ ਕਰ ਸਕਦੀਆਂ ਹਨ। ਦਰਅਸਲ, ਹਾਲ ਹੀ 'ਚ ਇਕ ਮੀਡੀਆ ਰਿਪੋਰਟ ਸਾਹਮਣੇ ਆਈ ਸੀ ਜਿਸ 'ਚ ਕਿਹਾ ਗਿਆ ਸੀ ਕਿ ਕੰਪਨੀਆਂ (AGR)  ਦਾ ਭੁਗਤਾਨ ਕਰਨ ਲਈ ਜਲਦ ਪ੍ਰੀਪੇਡ ਪਲਾਨ ਦੀਆਂ ਕੀਮਤਾਂ 'ਚ 25 ਫੀਸਦੀ ਵਾਧਾ ਕਰਨਗੀਆਂ। ਹਾਲਾਂਕਿ, ਹੁਣ ਤਕ ਤਿੰਨੋਂ ਕੰਪਨੀਆਂ ਨੇ ਟੈਰਿਫ ਹਾਈਕ ਨੂੰ ਲੈ ਕੇ ਕੋਈ ਸੰਕੇਤ ਨਹੀਂ ਦਿੱਤੇ ਹਨ। ਤੁਹਾਡੀ ਜਾਣਕਾਰੀ ਲਈ ਦਸ ਦੇਈਏ ਕਿ ਇਨ੍ਹਾਂ ਤਿੰਨੋਂ ਕੰਪਨੀਆਂ ਨੇ ਪਿਛਲੇ ਸਾਲ ਦਸੰਬਰ 'ਚ ਆਪਣੇ ਟੈਰਿਫ ਪਲਾਨ ਮਹਿੰਗੇ ਕੀਤੇ ਸਨ। ਇਸ ਖਬਰ 'ਚ ਅਸੀਂ ਤੁਹਾਨੂੰ ਦੱਸਾਂਗੇ ਕਿ ਪ੍ਰੀਪੇਡ ਪਲਾਨ 'ਚ 25 ਫੀਸਦੀ ਵਾਧਾ ਹੋਣ ਤੋਂ ਬਾਅਦ ਜਿਓ, ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਦੇ ਮੌਜੂਦਾ ਪਲਾਨਸ ਲਈ ਕਿੰਨੀ ਕੀਮਤ ਦੇਣੀ ਪਵੇਗੀ।

ਜਿਓ ਦਾ 149 ਰੁਪਏ ਵਾਲਾ ਪ੍ਰੀਪੇਡ ਪਲਾਨ
ਜੇਕਰ ਜਿਓ ਦੇ ਇਸ ਪਲਾਨ 'ਚ 25 ਫੀਸਦੀ ਵਾਧਾ ਹੁੰਦਾ ਹੈ ਤਾਂ ਇਸ ਦੀ ਕੀਮਤ 186 ਰੁਪਏ ਹੋ ਜਾਵੇਗੀ। ਇਸ ਪਲਾਨ ਲਈ ਤੁਹਾਨੂੰ 37.25 ਰੁਪਏ ਜ਼ਿਆਦਾ ਦੇਣੇ ਪੈਣਗੇ। ਸੁਵਿਧਾਵਾਂ ਦੀ ਗੱਲ ਕਰੀਏ ਤਾਂ ਤੁਹਾਨੂੰ ਇਸ ਪੈਕ 'ਚ ਰੋਜ਼ਾਨਾ 1ਜੀ.ਬੀ. ਡਾਟਾ, ਜਿਓ-ਟੂ-ਜਿਓ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ, ਹੋਰ ਨੈੱਟਵਰਕ 'ਤੇ ਕਾਲਿੰਗ ਲਈ 300 ਐੱਫ.ਯੂ.ਪੀ. ਮਿੰਟ, 100 ਐੱਸ.ਐੱਮ.ਐੱਸ., ਪ੍ਰੀਮੀਅਮ ਐਪਸ ਦੀ ਮੁਫਤ 'ਚ ਸਬਸਕਰੀਪਸ਼ਨ ਅਤੇ 24 ਦਿਨਾਂ ਦੀ ਮਿਆਦ ਨਾਲ ਮਿਲੇਗੀ।

ਏਅਰਟੈੱਲ ਦਾ 219 ਰੁਪਏ ਵਾਲਾ ਪਲਾਨ
ਜੇਕਰ ਏਅਰਟੈੱਲ ਦੇ ਇਸ ਪਲਾਨ 'ਚ 25 ਫੀਸਦੀ ਦਾ ਵਾਧਾ ਹੁੰਦਾ ਹੈ ਤਾਂ ਇਸ ਦੀ ਕੀਮਤ 273 ਰੁਪਏ ਹੋ ਜਾਵੇਗੀ। ਇਸ ਪਲਾਨ ਲਈ 54.75 ਰੁਪਏ ਜ਼ਿਆਦਾ ਦੇਣੇ ਪੈਣਗੇ। ਇਸ ਰਿਚਾਰਜ ਪੈਕ 'ਚ ਯੂਜ਼ਰਸ ਨੂੰ 1ਜੀ.ਬੀ. ਡਾਟਾ, 100 ਐੱਸ.ਐੱਮ.ਐੱਸ., ਕਿਸੇ ਵੀ ਨੈੱਟਵਰਕ 'ਤੇ ਅਨਮਿਲਟਿਡ ਕਾਲਿੰਗ, ਫ੍ਰੀ ਪ੍ਰੀਮੀਅਮ ਸਬਸਕਰਪੀਸ਼ਨ ਐਪਸ ਅਤੇ 28 ਦਿਨਾਂ ਦਾ ਸਮਾਂ ਮਿਲੇਗਾ।

ਵੋਡਾਫੋਨ-ਆਈਡੀਆ ਦਾ 199 ਰੁਪਏ ਵਾਲਾ ਪਲਾਨ
ਇਸ ਪਲਾਨ ਦੀ ਗੱਲ ਕਰੀਏ ਤਾਂ 25 ਫੀਸਦੀ ਦੇ ਵਾਧੇ ਤੋਂ ਬਾਅਦ ਇਸ ਪਲਾਨ ਦੀ ਕੀਮਤ 248 ਰੁਪਏ ਹੋ ਜਾਵੇਗੀ। ਇਸ ਪ੍ਰੀਪੇਡ ਪਲਾਨ ਲਈ ਯੂਜ਼ਰਸ ਨੂੰ 49.75 ਰੁਪਏ ਐਕਸਟਰਾ ਦੇਣੇ ਹੋਣਗੇ। ਇਸ ਪੈਕ 'ਚ ਵੀ ਯੂਜ਼ਰਸ ਨੂੰ 1 ਜੀ.ਬੀ. ਰੋਜ਼ਾਨਾ ਡਾਟਾ, 100 ਐੱਸ.ਐੱਮ.ਐੱਸ., ਕਿਸੇ ਵੀ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ, ਮੁਫਤ 'ਚ ਪ੍ਰੀਮੀਅਮ ਐਪਸ ਦੀ ਸਬਸਕਰੀਪਸ਼ਨ ਅਤੇ 28 ਦਿਨਾਂ ਦੀ ਮਿਆਦ ਮਿਲੇਗੀ।

ਮੀਡੀਆ ਰਿਪੋਰਟ ਤੋਂ ਮਿਲੀ ਟੈਰਿਫ ਪਲਾਨ ਦੀ ਕੀਮਤ ਵਧਣ ਦੀ ਜਾਣਕਾਰੀ
ਹਾਲ ਹੀ 'ਚ ਟੈਲੀਕਾਮਟਾਕ ਦੀ ਰਿਪੋਰਟ 'ਚ ਕਿਹਾ ਗਿਆ ਸੀ ਕਿ ਇਸ ਵਾਰ 28 ਦਿਨ ਵਾਲੇ ਟੈਰਿਫ ਪਲਾਨ ਦੀਆਂ ਕੀਮਤਾਂ ਵਧਾਉਣ ਦੀ ਸੰਭਾਵਨਾ ਹੈ ਜਿਸ ਨਾਲ ਟੈਲੀਕਾਮ ਕੰਪਨੀਆਂ ਦੇ ਏਵਰੇਜ ਰੈਵਿਨਿਊ 'ਤੇ ਯੂਜ਼ਰ (ARAPU) 'ਚ ਵਾਧਾ ਹੋਵੇਗਾ। ਰਿਪੋਰਟ 'ਚ ਅਗੇ ਕਿਹਾ ਗਿਆ ਸੀ ਕਿ 28 ਦਿਨ ਵਾਲੇ ਗਾਹਕਾਂ ਨੂੰ ਖਤਰਾ ਹੈ ਕਿਉਂਕਿ ਵਧੀਆ ਸੇਵਾ ਨਾ ਮਿਲਣ 'ਤੇ ਉਹ ਦੂਜੇ ਆਪਰੇਟਰਸ ਨਾਲ ਜੁੜ ਜਾਂਦੇ ਹਨ। ਜਦਕਿ 84 ਦਿਨ ਪਲਾਨ ਵਾਲੇ ਗਾਹਕ ਸਥਾਈ ਹੁੰਦੇ ਹਨ।


Karan Kumar

Content Editor

Related News