ਹੁਣ ਅੱਤਵਾਦੀ ਵੀ ਖ਼ਰੀਦ ਰਹੇ ਟਵਿਟਰ ਦਾ ਬਲਿਊ ਟਿਕ, ਪੇਡ ਸਬਸਕ੍ਰਿਪਸ਼ਨ ਦਾ ਚੁੱਕ ਰਹੇ ਫ਼ਾਇਦਾ

Tuesday, Jan 17, 2023 - 05:42 PM (IST)

ਹੁਣ ਅੱਤਵਾਦੀ ਵੀ ਖ਼ਰੀਦ ਰਹੇ ਟਵਿਟਰ ਦਾ ਬਲਿਊ ਟਿਕ, ਪੇਡ ਸਬਸਕ੍ਰਿਪਸ਼ਨ ਦਾ ਚੁੱਕ ਰਹੇ ਫ਼ਾਇਦਾ

ਗੈਜੇਟ ਡੈਸਕ– ਅਫ਼ਗਾਨਿਸਤਾਨ ’ਤੇ ਰਾਜ ਕਰ ਰਹੇ ਅੱਤਵਾਦੀ ਸੰਗਠਨ ਤਾਲਿਬਾਨ ਦੇ ਅਧਿਕਾਰੀਆਂ ਨੇ ਟਵਿਟਰ ਦੇ ਪੇਡ ਬਲਿਊ ਟਿਕ ਸਬਸਕ੍ਰਿਪਸ਼ਨ ਸਰਵਿਸ ਦੀ ਵਰਤੋਂ ਕਰਕੇ ਟਵਿਟਰ ਬਲਿਊ ਟਿਕ ਖ਼ਰੀਦਣਾ ਸ਼ੁਰੂ ਕਰ ਦਿੱਤਾ ਹੈ। ਦਰਅਸਲ, ਹਾਲ ਹੀ ’ਚ ਮਾਈਕ੍ਰੋ ਬਲਾਗਿੰਗ ਪਲੇਟਫਾਰਮ ਟਵਿਟਰ ਨੇ ਯੂਜ਼ਰਜ਼ ਲਈ ਬਲਿਊ ਟਿਕ ਦੇਣ ਦੀ ਪ੍ਰਕਿਰਿਆ ’ਚ ਬਦਲਾਅ ਕੀਤਾ ਹੈ ਅਤੇ ਨਵੀਂ ਬਲਿਊ ਟਿਕ ਸਬਸਕ੍ਰਿਪਸ਼ਨ ਸਰਵਿਸ ਸ਼ੁਰੂ ਕੀਤੀ ਹੈ, ਜਿਸ ਤੋਂ ਬਾਅਦ ਹੀ ਸੋਸ਼ਲ ਮੀਡੀਆ ਅਕਾਊਂਟ ਨੂੰ ਵੈਰੀਫਾਈ ਕਰਵਾਉਣ ਲਈ ਟਵਿਟਰ ਤੋਂ ਬਲਿਊ ਟਿਕ ਨੂੰ ਖ਼ਰੀਦਿਆ ਜਾ ਰਿਹਾ ਹੈ। ਦੱਸ ਦੇਈਏ ਕਿ ਪਹਿਲਾਂ ਵੀ ਇਸ ਸਰਵਿਸ ਨੂੰ ਸ਼ੁਰੂ ਕੀਤਾ ਗਿਆ ਸੀ ਪਰ ਪਹਿਲਾਂ ਫਰਜ਼ੀ ਅਕਾਊਂਟਸ ਦੀ ਸਮੱਸਿਆ ਦੇ ਚਲਦੇ ਇਸਨੂੰ ਬੰਦ ਕਰ ਦਿੱਤਾ ਗਿਆ ਸੀ। 

ਇਹ ਵੀ ਪੜ੍ਹੋ– WhatsApp ਨੇ ਦਿੱਤਾ ਨਵੇਂ ਸਾਲ ਦਾ ਤੋਹਫ਼ਾ, ਹੁਣ ਬਿਨਾਂ ਇੰਟਰਨੈੱਟ ਦੇ ਵੀ ਭੇਜ ਸਕੋਗੇ ਮੈਸੇਜ, ਜਾਣੋ ਕਿਵੇਂ

ਮੀਡੀਆ ਰਿਪੋਰਟ ਮੁਤਾਬਕ, ਤਾਲਿਬਾਨ ਦੇ ਟਵਿਟਰ ਦੇ ਅਧਿਕਾਰੀਆਂ ਨੇ ਵੀ ਭੁਗਤਾਨ ਕਰਕੇ ਟਵਿਟਰ ਅਕਾਊਂਟ ਵੈਰੀਫਾਈ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਮੀਡੀਆ ਰਿਪੋਰਟ ਮੁਤਾਬਕ, ਤਾਲਿਬਾਨ ਨਾਲ ਜੁੜੇ ਕੁਝ ਲੋਕਾਂ ਨੂੰ ਟਵਿਟਰ ਦਾ ਬਲਿਊ ਟਿਕ ਸਬਸਕ੍ਰਿਪਸ਼ਨ ਮਿਲਿਆ ਵੀ ਸੀ ਅਤੇ ਉਨ੍ਹਾਂ ਦੇ ਅਕਾਊਂਟ ’ਚ ਬਲਿਊ ਟਿਕ ਆ ਗਿਆ ਸੀ ਪਰ ਕੁਝ ਸਮੇਂ ਬਾਅਦ ਟਵਿਟਰ ਨੇ ਉਨ੍ਹਾਂ ਤੋਂ ਬਲਿਊ ਟਿਕ ਵਾਪਸ ਲੈ ਲਿਆ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਅੱਤਵਾਦੀ ਸੰਗਠਨ ਦੇ ਅਧਿਕਾਰੀਆਂ ਨੂੰ ਟਵਿਟਰ ਵੈਰੀਫਿਕੇਸ਼ਨ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਟਵਿਟਰ ’ਤੇ ਬਲਿਊ ਟਿਕ ਮਿਲ ਸਕਦਾ ਹੈ। 

ਇਹ ਵੀ ਪੜ੍ਹੋ– ਘੁੰਮਣ ਜਾਣ ਤੋਂ ਪਹਿਲਾਂ WhatsApp 'ਤੇ ਆਨ ਕਰ ਲਓ ਇਹ ਸੈਟਿੰਗ, ਮਿਲੇਗੀ ਸੇਫਟੀ

PunjabKesari

ਇਹ ਵੀ ਪੜ੍ਹੋ– ਹੁਣ ਯੂਟਿਊਬ ਦੀ ਸ਼ਾਰਟ ਵੀਡੀਓ ਤੋਂ ਵੀ ਹੋਵੇਗੀ ਮੋਟੀ ਕਮਾਈ! ਬਸ ਕਰਨਾ ਪਵੇਗਾ ਇਹ ਕੰਮ

ਹਿਦਾਇਤੁੱਲ੍ਹਾ ਹਿਦਾਇਤ ਨੂੰ ਮਿਲਿਆ ਬਲਿਊ ਟਿਕ

ਬਲਿਊ ਟਿਕ ਲੈਣ ਵਾਲਿਆਂ ’ਚ ਤਾਲਿਬਾਨ ਦੇ ਸੂਚਨਾ ਵਿਭਾਗ ਦੇ ਮੁਖੀ ਹਿਦਾਇਤੁੱਲ੍ਹਾ ਹਿਦਾਇਤ ਵੀ ਸ਼ਾਮਲ ਸਨ। ਦੱਸ ਦੇਈਏ ਕਿ ਟਵਿਟਰ ’ਤੇ ਹਿਦਾਇਤੁੱਲ੍ਹਾ ਹਿਦਾਇਕ ਦੇ ਦੋ ਲੱਖ ਦੇ ਕਰੀਬ ਫਾਲੋਅਰ ਹਨ। ਉਹ ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਨਾਲ ਜੁੜੀਆਂ ਸੂਚਨਾਵਾਂ ਬਾਰੇ ਟਵਿਟਰ ’ਤੇ ਜਾਣਕਾਰੀ ਦਿੰਦੇ ਰਹਿੰਦੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਤਾਲਿਬਾਨੀ ਮੁਹੰਮਦ ਜਲਾਲ ਨੇ ਟਵਿਟਰ ਦੀ ਖ਼ਰੀਦ ’ਤੇ ਏਲਨ ਮਸਕ ਦੀ ਕਾਫ਼ੀ ਪ੍ਰਸ਼ੰਸਾ ਕੀਤੀ ਸੀ। 

ਇਹ ਵੀ ਪੜ੍ਹੋ– Apple Watch ਨੇ ਬਚਾਈ 16 ਸਾਲਾ ਮੁੰਡੇ ਦੀ ਜਾਨ, ਵਰਦਾਨ ਸਾਬਿਤ ਹੋਇਆ ਇਹ ਫੀਚਰ


author

Rakesh

Content Editor

Related News