ਸ਼ੂਗਰ ਦੇ ਮਰੀਜ਼ਾਂ ਲਈ ਇਹ ਸਮਾਰਟਵਾਚ ਹੋਵੇਗੀ ਇਕ ''ਵਰਦਾਨ''
Tuesday, Dec 08, 2015 - 02:08 PM (IST)

ਜਲੰਧਰ- ਗੂਗਲ ਨੇ ਇਸ ਸਾਲ ਕਈ ਪ੍ਰਾਜੈਕਟਸ ''ਤੇ ਕੰਮ ਕੀਤਾ ਹੈ ਜਿਨ੍ਹਾਂ ''ਚ ਗੂਗਲ ਫਾਈਬਰ, ਗੂਗਲ ਵੇਵ, ਡ੍ਰਾਈਵਲੈੱਸ ਕਾਰ ਆਦਿ ਸ਼ਾਮਿਲ ਹਨ। ਇਸੇ ਤਰ੍ਹਾਂ ਕੰਪਨੀ ਨੇ ਇਕ ਹੋਰ ਆਵਿਸ਼ਕਾਰ ਕੀਤਾ ਹੈ, ਜਿਸ ਨਾਲ ਬਲੱਡ ਟੈੱਸਟ ਸਮੇਂ ਹੋਣ ਵਾਲੀ ਦਰਦ ਤੋਂ ਛੁਟਕਾਰਾ ਮਿਲ ਸਕਦਾ ਹੈ। ਹੁਣ ਕੰਪਨੀ, "ਨੀਡਲ ਫ੍ਰੀ ਬਲੱਡ ਡ੍ਰਾਇੰਗ ਸਿਸਟਮ" ਨਾਂ ਦੇ ਇਕ ਪ੍ਰਾਜੈਕਟ ''ਤੇ ਕੰਮ ਕਰ ਰਹੀ ਹੈ ਜੋ ਪਹਿਨੀ ਜਾਣ ਵਾਲੀ ਇਕ ਸਮਾਰਟਵਾਚ ਹੈ ਜਾਂ ਇਕ ਡਿਵਾਈਸ ਦੀ ਤਰ੍ਹਾਂ ਹੱਥ ''ਚ ਵੀ ਫੜੀ ਜਾ ਸਕਦੀ ਹੈ ਜਿਸ ਨਾਲ ਮਰੀਜ਼ ਦੇ ਸਰੀਰ ''ਚੋਂ ਬਲੱਡ ਦਾ ਸੈਂਪਲ ਲਿਆ ਜਾ ਸਕਦਾ ਹੈ।
ਇਸ ਡਿਵਾਈਸ ਨੂੰ ਚਮੜੀ ''ਤੇ ਰੱਖਣ ਤੋਂ ਬਾਅਦ ਮਾਈਕ੍ਰੋ ਕਣ ਗੈਸ ਪ੍ਰੈਸ਼ਰ ਨਾਲ ਚਮੜੀ ਅੰਦਰ ਬਿਨਾਂ ਕਿਸੇ ਸੂਈ ਦੇ ਬਲੱਡ ਦੀਆਂ ਕੁਝ ਬੂੰਦਾਂ ਨੂੰ ਇਕੱਠਾ ਕਰਨਗੇ ਤੇ ਡਿਵਾਈਸ ਤੱਕ ਪਹੁੰਚਾਉਣਗੇ। ਗੂਗਲ ਅਨੁਸਾਰ ਇਸ ਡਿਵਾਈਸ ਦੀ ਵਰਤੋਂ ਸ਼ੂਗਰ ਦੇ ਮਰੀਜ਼ਾਂ ਵੱਲੋਂ ਗੁਲੂਕੋਜ਼ ਟੈਸਟਰ ਵਜੋਂ ਕੀਤੀ ਜਾ ਸਕਦੀ ਹੈ। ਗੂਗਲ ਨੇ ਇਸ ਦੀ ਸ਼ੁਰੂਆਤ ਪਿਛਲੇ ਸਾਲ ਕੀਤੀ ਸੀ ਅਤੇ 3 ਦਸੰਬਰ 2015 ''ਚ ਇਸ ਨੂੰ ਮਨਜ਼ੂਰੀ ਮਿਲ ਗਈ ਹੈ।