Synology ਭਾਰਤ ''ਚ ਲੈ ਕੇ ਆਈ NAS ਪੋਰਟਫੋਲਿਓ ਦੀ ਨਵੀਂ ਸੀਰੀਜ਼
Tuesday, Feb 06, 2018 - 11:35 AM (IST)
ਜਲੰਧਰ- ਨੈੱਟਵਰਕ ਅਟੈਚਡ ਸਟੋਰੇਜ (NAS) ਆਈ. ਪੀ ਸਰਵਿਲਾਂਸ ਅਤੇ ਨੈੱਟਵਰਕ ਇਕਵਿਪਮੈਂਟ ਸਲਿਊਸ਼ਨ ਕੰਪਨੀ Synology ਨੇ ਆਪਣੇ ਐੱਨ. ਏ. ਐੈੱਸ ਸਲਿਊਸ਼ਨਸ ਦੀ ਨਵੀਂ ਸੀਰੀਜ਼ ਦੇ ਨਾਲ ਭਾਰਤੀ ਬਾਜ਼ਾਰ 'ਚ ਐਂਟਰੀ ਦਾ ਐਲਾਨ ਕੀਤਾ ਹੈ
ਕੰਪਨੀ ਨੇ ਦੇਸ਼ ਭਰ 'ਚ ਆਪਣੇ ਪੋਡਕਟਸ ਉਪਲੱਬਧ ਕਰਾਉਣ ਲਈ ਆਨਲਾਈਨ ਅਤੇ ਆਫਲਾਈਨ ਚੈਨਲਾਂ ਦੇ ਨਾਲ ਸਾਂਝੇਦਾਰੀਆਂ ਵੀ ਕੀਤੀਆਂ ਹਨ। ਭਾਰਤ 'ਚ ਸਿਨੋਲੋਜੀ ਦੇ ਆਫਲਾਈਨ ਡਿਸਟੀਬਿਊਟ 'ਚ ਸੁਪਰਟਰੋਨ ਅਤੇ ਈ. ਬੀ. ਐੱਮ ਸ਼ਾਮਿਲ ਹਨ। ਜਦੋਂ ਕਿ ਅਮੇਜ਼ਾਨ ਕੰਪਨੀ ਦੀ ਆਨਲਾਈਨ ਰਿਟੇਲਰ ਦੀ ਭੂਮਿਕਾ ਨਿਭਾਏਗਾ।
ਛੋਟੇ ਦਫਤਤਾਂ, ਐੱਸ. ਐੱਮ. ਬੀ, ਇੰਟਰਪ੍ਰਾਇਜਸ ਅਤੇ ਨਿੱਜੀ ਗਾਹਕਾਂ ਦੀਆਂ ਜਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੰਪਨੀ ਨੇ NAS ਦੀ ਚਾਰ ਕੰਪਲੀਟ ਪ੍ਰੋਡਕਟ ਲਾਈਨਅਪ ਪੇਸ਼ ਦੀਆਂ ਹਨ (XS/XS+ ਸੀਰੀਜ਼, ਪਲਸ ਸੀਰੀਜ, ਵੈਲਿਊ ਸੀਰੀਜ਼ ਅਤੇ ਜੇ ਸੀਰੀਜ਼) ਜੋ ਹੁਣ ਭਾਰਤ 'ਚ ਉਪਬੱਲਧ ਹੋਣਗੀਆਂ। ਕੰਪਨੀ ਛੇਤੀ ਹੀ ਦੇਸ਼ 'ਚ ਨਵੇਂ ਐਪਲੀਕੇਸ਼ਨਸ ਅਤੇ ਸਰਵੀਸਿਜ਼ ਦੇ ਨਾਲ ਡਿਸਕਸਟੇਸ਼ਨ ਮੈਨੇਜਰ 6-2 (DSM6.2) OS ਅਪਡੇਟ ਨੂੰ ਵੀ ਪੇਸ਼ ਕਰੇਗੀ।
ਸਿਨੋਲੋਜੀ ਦੇ ਮਾਰਕੀਟਿੰਗ ਡਾਇਰੈਕਟਰ ਮਾਈਕ ਚੈਨ ਨੇ ਕਿਹਾ ਕਿ, ਭਾਰਤ ਐੈੱਸ. ਐੈੱਮ. ਬੀ. ਸੈਗਮੇਂਟ 'ਚ ਵਿਕਾਸ ਅਤੇ ਸਮਾਰਟ ਸਿਟੀ ਪ੍ਰੋਗਰਾਮ ਵਰਗੀ ਉਮੰਗੀ ਸਰਕਾਰੀ ਯੋਜਨਾਵਾਂ ਦੇ ਰਾਹੀਂ ਤੇਜੀ ਨਾਲ ਵਿਸ਼ਵ ਪੱਧਰ ਤੇ ਮਾਲੀ ਹਾਲਤ 'ਚ ਆਪਣੀ ਹਾਜ਼ਰੀ ਨੂੰ ਮਜ਼ਬੂਤ ਬਣਾ ਰਿਹਾ ਹੈ। ਸਿਨੋਲੋਜੀ 'ਚ ਅਸੀਂ ਐੱਨ. ਏ. ਐੱਸ ਸਾਲਿਊਸ਼ਨ ਦੇ ਰਾਹੀਂ ਦੇਸ਼ ਦੇ ਵਿਕਾਸ 'ਚ ਯੋਗਦਾਨ ਦੇਣ ਲਈ ਮੌਜੂਦ ਹਾਂ।
