ਦਮਦਾਰ ਬੈਟਰੀ ਨਾਲ Swipe ਨੇ ਲਾਂਚ ਕੀਤਾ ਨਵਾਂ ਬਜਟ ਸਮਾਰਟਫੋਨ

Friday, Jun 03, 2016 - 11:18 AM (IST)

ਦਮਦਾਰ ਬੈਟਰੀ ਨਾਲ Swipe ਨੇ ਲਾਂਚ ਕੀਤਾ ਨਵਾਂ ਬਜਟ ਸਮਾਰਟਫੋਨ
ਜਲੰਧਰ— ਭਾਰਤ ''ਚ ਘੱਟ ਕੀਮਤ ਵਾਲੇ ਸਮਾਰਟਫੋਨ ਅਤੇ ਟੈਬਲੇਟ ਬਣਾਉਣ ਵਾਲੇ ਕੰਪਨੀ ਸਵਾਇਪ (Swipe) ਨੇ ਆਪਣੇ ਲੇਟੈਸਟ ਇਲਾਈਟ ਪਲੱਸ (Elite Plus) ਸਮਾਰਟਫੋਨ 6,999 ਰੁਪਏ ਦੀ ਕੀਮਤ ''ਚ ਲਾਂਚ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਇਹ ਕੰਪਨੀ ਦਾ ਚੌਥਾ ਫੋਨ ਹੈ ਇਸ ਨੂੰ ਪਹਿਲਾਂ ਵੀ ਕੰਪਨੀ ਸਵਾਇਪ ਇਲਾਈਟ, ਇਲਾਈਟ 2 ਅਤੇ ਇਲਾਈਟ ਨੋਟ ਆਦਿ ਲਾਂਚ ਕਰ ਚੁੱਕੀ ਹੈ। ਇਹ ਸਮਾਰਟਫੋਨ 6 ਜੂਨ ਤੋਂ ਐਕਸਕਲੂਜ਼ਿਵ ਤੌਰ ''ਤੇ ਈ-ਕਾਮਰਸ ਸਾਈਟ ਫਲਿੱਪਕਾਰਟ ''ਤੇ ਉਪਲੱਬਧ ਹੋਵੇਗਾ। 
ਇਸ ਸਮਾਰਟਫੋਨ ਦੇ ਫੀਚਰਜ਼-
ਡਿਜ਼ਾਈਨ- ਇਸ ਸਮਾਰਟਫੋਨ ਦੀ ਬਾਡੀ ਨੂੰ ਪਾਲੀਕਾਰਬੋਨੇਟ ਮਟੀਰੀਅਲ ਨਾਲ ਬਣਾਇਆ ਗਿਆ ਹੈ ਅਤੇ ਇਸ ਦੀ ਬੈਕ ''ਤੇ ਮੈਟ ਫਿਨਿਸ਼ ਵੀ ਦਿੱਤੀ ਗਈ ਹੈ। 
ਪ੍ਰੋਸੈਸਰ- ਇਸ ਵਿਚ 64-ਬਿਟ 1.5 ਗੀਗਾਹਰਟਜ਼ ''ਤੇ ਕੰਮ ਕਰਨ ਵਾਲਾ ਆਕਟਾ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ, ਨਾਲ ਹੀ ਗੇਮਜ਼ ਖੇਡਣ ਲਈ ਇਸ ਵਿਚ ਐਡ੍ਰੀਨੋ 405 ਜੀ.ਪੀ.ਯੂ. ਵੀ ਮੌਜੂਦ ਹੈ। 
ਡਿਸਪਲੇ- ਇਸ ਸਮਾਰਟਫੋਨ ''ਚ 5-ਇੰਚ ਦੀ ਐੱਚ.ਡੀ. 1920x1080 ਪਿਕਸਲ ਰੈਜ਼ੋਲਿਊਸ਼ਨ ''ਤੇ ਕੰਮ ਕਰਨ ਵਾਲੀ ਡਿਸਪਲੇ ਦਿੱਤੀ ਗਈ ਹੈ, ਨਾਲ ਹੀ ਇਸ ਵਿਚ ਡ੍ਰੈਗਨ ਟ੍ਰੇਲ ਗਿਲਾਸ ਦੀ ਪ੍ਰੋਟੈਕਸ਼ਨ ਵੀ ਮੌਜੂਦ ਹੈ। 
ਕੈਮਰਾ- ਇਸ ਵਿਚ ਐੱਫ/2.0 ਅਪਰਚਰ ਨਾਲ ਲੈਸ 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 88-ਡਿਗਰੀ ਵਾਈਡ ਐਂਗਲ ਲੈਂਜ਼ ਨਾਲ 8 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ। 
ਮੈਮਰੀ- ਮੈਮਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 2ਜੀ.ਬੀ. ਰੈਮ ਦੇ ਨਾਲ 16ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 64ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। 
ਬੈਟਰੀ- ਇਸ ਸਮਾਰਟਫੋਨ ''ਚ 3,050 ਐੱਮ.ਏ.ਐੱਚ. ਪਾਵਰ ਦੀ ਬੈਟਰੀ ਮੌਜੂਦ ਹੈ ਜੋ ਲਗਾਤਾਰ ਦੋ ਦਿਨਾਂ ਦੀ ਬੈਟਰੀ ਲਾਈਫ ਦੇਵੇਗੀ। 

Related News