4G VoLTE ਸਪੋਰਟ ਨਾਲ ਲਾਂਚ ਹੋਇਆ ਸਵਾਈਪ ਕਨੈਕਟ ਸਟਾਰ ਸਮਾਰਟਫੋਨ

02/16/2017 9:52:03 AM

ਜਲੰਧਰ- ਭਾਰਤ ਦੀ ਸਟਾਟਰਅਪ ਕੰਪਨੀ ਸਵਾਈਪ ਟੈਕਨਾਲੋਜੀ ਨੇ ਆਪਣੀ ਕਨੈਕਟ ਸੀਰੀਜ਼ ਦੇ ਤਹਿਤ ਨਵਾਂ ਅਫੋਰਡੇਬਲ ਸਮਾਰਟਫੋਨ ਸਵਾਈਪ ਕਨੈਕਟ ਸਟਾਰ ਲਾਂਚ ਕੀਤਾ ਹੈ, ਜੋ 4G VoLTE ਨੂੰ ਸਪੋਰਟ ਕਰਦਾ ਹੈ। ਸਿਲਵਰ, ਗੋਲਡਨ ਅਤੇ ਗ੍ਰੇ ਕਲਰ ''ਚ ਲਾਂਚ ਹੋਏ ਇਸ ਸਮਾਰਟਫੋਨ ਦੀ ਕੀਮਤ 3,799 ਰੁਪਏ ਹੈ। ਇਸ ਸਮਾਰਟਫੋਨ ਨੂੰ ਸ਼ਾਪਕਲੁਜ ਦੇ ਮਾਧਿਅਮ ਤੋਂ ਖਰੀਦਿਆ ਜਾ ਸਕਦਾ ਹੈ।

ਸਵਾਈਪ ਕਨੈਕਟ ਸਟਾਰ ਸਮਾਰਟਫੋਨ ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ ''ਚ ਤੁਹਾਨੂੰ 4-ਇੰਚ ਦੀ ਡਿਸਪਲੇ, 1GHz ਦਾ ਕਵਾਡ-ਕੋਰ ਪ੍ਰੋਸੈਸਰ, 1GB ਰੈਮ ਮਿਲ ਰਹੀ ਹੈ। ਨਾਲ ਹੀ ਦੱਸ ਦਈਏ ਕਿ ਸਮਾਰਟਫੋਨ ਐਂਡਰਾਇਡ 6.0 ਮਾਰਸ਼ਮੈਲੋ ''ਤੇ ਚੱਲਦਾ ਹੈ। ਇਸ ਤੋਂ ਇਲਾਵਾ ਇਸ ''ਚ 16GB ਦੀ ਇੰਟਰਨਲ ਸਟੋਰੇਜ ਵੀ ਤੁਹਾਨੂੰ ਮਿਲ ਰਹੀ ਹੈ।
ਫੋਟੋਗ੍ਰਾਫੀ ਲਈ ਸਮਾਰਟਫੋਨ ''ਚ 5MP ਦਾ ਰਿਅਰ ਕੈਮਰਾ LED ਫਲੈਸ਼ ਨਾਲ ਅਤੇ 1.3 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲ ਰਿਹਾ ਹੈ। ਪਾਵਰ ਲਈ ਸਮਾਰਟਫੋਨ ''ਚ ਤੁਹਾਨੂੰ 1800mAh ਸਮਰੱਥਾ ਦੀ ਬੈਟਰੀ ਵੀ ਦਿੱਤੀ ਗਈ ਹੈ। ਜੇਕਰ ਸਮਾਰਟਫੋਨ ਦੇ ਕਨੈਕਟੀਵਿਟੀ ਆਪਸ਼ਨ ਦੀ ਗੱਲ ਕਰੀਏ ਤਾਂ ਇਸ ''ਚ ਡਿਊਲ-ਸਿਮ ਸਪੋਰਟ ਦੇ ਨਾਲ-ਨਾਲ  GPS, ਵਾਈ-ਫਾਈ, ਬਲੂਟੁਥ, ਮਾਈਕ੍ਰੋ USB ਪੋਰਟ ਅਤੇ FM ਰੇਡੀਓ ਆਦਿ ਦਿੱਤੇ ਗਏ ਹਨ।

Related News