Swipe Elite Star 16GB ਸਟੋਰੇਜ ਵੇਰੀਅੰਟ ਲਾਂਚ, ਕੀਮਤ 4,000 ਰੁਪਏ ਤੋਂ ਵੀ ਘੱਟ
Thursday, Apr 20, 2017 - 10:36 AM (IST)
ਜਲੰਧਰ- ਸਵਾਈਪ ਟੈਕਨਾਲੋਜੀ ਨੇ ਪਿਛਲੇ ਸਾਲ ਦਸੰਬਰ ''ਚ ਆਪਣਾ 4ਜੀ ਵੀ. ਓ. ਐੱਲ. ਟੀ. ਈ. ਸਮਾਰਟਫੋਨ ਸਵਾਈਪ ਐਲੀਟ ਸਟਾਰ ਲਾਂਚ ਕੀਤਾ ਸੀ। ਕੰਪਨੀ ਨੇ ਬੁੱਧਵਾਰ ਨੂੰ ਇਸ ਸਮਾਰਟਫੋਨ ਦਾ ਜ਼ਿਆਦਾ ਸਟੋਰੇਜ ਵਾਲਾ ਵੇਰੀਅੰਟ ਪੇਸ਼ ਕੀਤਾ। ਨਵੇਂ ਵੇਰੀਅੰਟ ''ਚ 8 ਜੀ. ਬੀ. ਦੀ ਜਗ੍ਹਾ 16 ਜੀ. ਬੀ. ਸਟੋਰੇਜ ਦਿੱਤੀ ਗਈ ਹੈ ਅਤੇ ਇਸ ਨੂੰ ਕੰਪਨੀ ਨੇ 3,999 ਰੁਪਏ ''ਚ ਫਲਿੱਪਕਾਰਟ ''ਤੇ ਉਪਲੱਬਧ ਕਰਾਇਆ ਹੈ। ਇਹ ਸਮਾਰਟਫੋਨ ਬਲੈਕ ਵਹਾਈਟ ਕਲਰ ਵੇਰੀਅੰਟ ''ਚ ਮਿਲਦਾ ਹੈ।
ਸਵਾਈਪ ਐਲੀਟ ਸਟਾਰ ਐਂਡਰਾਇਡ ਮਾਰਸ਼ਮੈਲੋ ਆਧਾਰਿਤ ਇੰਡਸ ਓ. ਐੱਸ. ''ਤੇ ਚੱਲਦਾ ਹੈ। ਸਵਾਈਪ ਐਲੀਟ ਸਟਾਰ ''ਚ ਇੰਡਸ ਸਵਾਈਪ, ਇੰਡਸ ਰੀਡਰ, ਇੰਡਸ ਮਾਸੇਜਿੰਗ ਅਤੇ ਇਕ ਹਾਈਬ੍ਰਿਡ ਕੀਬੋਰਡ ਹੈ। ਡਿਊਲ ਸਿਮ ਸਮਾਰਟਫੋਨ ''ਚ ਇਕ 4 ਇੰਚ ਡਬਲਯੂ. ਵੀ. ਜੀ. ਏ. (480x800 ਪਿਕਸਲ) ਡਿਸਪਲੇ ਹੈ। ਇਸ ''ਚ 1.5 ਗੀਗਾਹਟਰਜ਼ ਕਵਾਡ-ਕੋਰ ਪ੍ਰੋਸੈਸਰ ਅਤੇ 1 ਜੀ. ਬੀ. ਰੈਮ ਤੱਕ ਵਧਾਇਆ ਜਾ ਸਕਦਾ ਹੈ।
ਕੈਮਰੇ ਦੀ ਗੱਲ ਕਰੀਏ ਤਾਂ ਸਵਾਈਪ ਐਲੀਟ ਸਟਾਰ ''ਚ ਇਕ 5 ਮੈਗਾਪਿਕਸਲ ਦਾ ਰਿਅ੍ਰ ਕੈਮਰਾ ਹੈ, ਜੋ ਐੱਲ. ਈ. ਡੀ. ਫਲੈਸ਼ ਨਾਲ ਆਉਂਦਾ ਹੈ। ਫੋਨ ''ਚ 1.3 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਸਮਾਰਟਫੋਨ ''ਚ 2000 ਐੱਮ. ਏ. ਐੱਚ. ਦੀ ਬੈਟਰੀ ਹੈ, ਜੋ ਰੈਪਿਡ-ਚਾਰਜ ਫੰਕਸ਼ਨਾਲਿਟੀ ਨਾਲ ਆਉਂਦੀ ਹੈ।
ਕਨੈਕਟੀਵਿਟੀ ਦੀ ਗੱਲ ਕਰੀਏ ਤਾਂ ਸਵਾਈਪ ਐਲੀਟ ਸਟਾਰ ''ਚ 4ਜੀ ਵੀ. ਓ. ਐੱਲ. ਟੀ. ਈ., ਵਾਈ-ਫਾਈ, ਜੀ. ਪੀ. ਐੱਸ, 3.5 ਐੱਮ. ਐੇੱਮ. ਹੈੱਡਫੋਨ ਜੈਕ ਅਤੇ ਬਲੂਟੁਥ ਵਰਗੇ ਫੀਚਰ ਹਨ। ਸਮਾਰਟਫੋਨ ਦਾ ਡਾਈਮੈਂਸ਼ਨ 125.5x64.6x10.6 ਮਿਲੀਮੀਟਰ ਹੈ।
