Suzuki ਨੇ Hayabusa ਦੀਆਂ 1056 ਇਕਾਈਆਂ ਨੂੰ ਕੀਤਾ ਰੀਕਾਲ, ਕੰਪਨੀ ਨੇ ਇਸ ਖਾਮੀਂ ਦੇ ਚਲਦੇ ਲਿਆ ਫੈਸਲਾ
Wednesday, Oct 30, 2024 - 05:07 PM (IST)
ਆਟੋ ਡੈਸਕ- ਸੁਜ਼ੂਕੀ ਦੇ ਦੋ ਪਹੀਆ ਵਾਹਨਾਂ ਦੀ ਭਾਰਤੀ ਬਾਜ਼ਾਰ 'ਚ ਕਾਫੀ ਮੰਗ ਹੈ। ਰਿਪੋਰਟਾਂ ਮੁਤਾਬਕ, ਕੰਪਨੀ ਨੇ ਆਪਣੀ ਸੁਪਰਬਾਈਕ Suzuki Hayabusa ਨੂੰ ਰੀਕਾਲ ਕੀਤਾ ਹੈ। ਇਸ ਬਾਈਕ 'ਚ ਖਰਾਬੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਵਾਪਸ ਬੁਲਾਇਆ ਗਿਆ ਹੈ।
ਰਿਪੋਰਟਾਂ ਮੁਤਾਬਕ, Suzuki Hayabusa ਦੇ ਜਿਹੜੇ ਮੋਟਰਸਾਈਕਲਾਂ ਨੂੰ ਰੀਕਾਲ ਕੀਤਾ ਗਿਆ ਹੈ ਉਹ ਮਾਰਚ 2021 ਤੋਂ ਸਤੰਬਰ 2024 ਦੇ ਵਿਚਕਾਰ ਬਣਾਏ ਗਏ ਹਨ। ਇਸ ਬਾਈਕ ਨੂੰ ਭਾਰਤ 'ਚ ਉਪਲੱਬਧ ਕਰਵਾਇਆ ਜਾ ਰਿਹਾ ਹੈ। ਇਸ ਦੀਆਂ 1056 ਇਕਾਈਆਂ ਨੂੰ ਵਾਪਸ ਬੁਲਾਇਆ ਗਿਆ ਹੈ। ਬਾਈਕ ਦੇ ਫਰੰਟ ਬ੍ਰੇਕ 'ਚ ਲੀਵਰ ਪਲੇਅ ਦੀ ਸਮੱਸਿਆ ਦੀ ਜਾਣਕਾਰੀ ਮਿਲੀ ਹੈ। ਬਾਈਕ ਦੇ ਫਰੰਟ ਬ੍ਰੇਕ ਲੀਵਰ 'ਚ ਪਲੇਅ ਵੱਧ ਜਾਂਦੀ ਹੈ, ਜਿਸ ਨਾਲ ਬ੍ਰੇਕ ਲਗਾਉਣ 'ਚ ਸਮਾਂ ਲੱਗ ਸਕਦਾ ਹੈ।
ਬਾਈਕ 'ਚ ਖਰਾਬੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਕੰਪਨੀ ਨੇ ਗਾਹਕਾਂ ਨੂੰ ਈ-ਮੇਲ, ਐੱਸ.ਐੱਮ.ਐੱਸ., ਫੋਨ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਅਜੇ ਜਿਨ੍ਹਾਂ ਲੋਕਾਂ ਨੂੰ ਇਸ ਦੀ ਜਾਣਕਾਰੀ ਨਹੀਂ ਮਿਲੀ ਉਹ ਕੰਪਨੀ ਦੀ ਵੈੱਬਸਾਈਟ, ਸ਼ੋਅਰੂਮ ਜਾਂ ਸਰਵਿਸ ਸੈਂਟਰ 'ਤੇ ਜਾ ਕੇ ਵੀ ਜਾਣਕਾਰੀ ਲੈ ਸਕਦੇ ਹਨ। Suzuki Hayabusa ਦੇ ਜਿਹੜੇ ਮੋਟਰਸਾਈਕਲਾਂ ਨੂੰ ਵਾਪਸ ਮੰਗਵਾਇਆ ਗਿਆ ਹੈ, ਉਨ੍ਹਾਂ ਨੂੰ ਮੁਫਤ 'ਚ ਠੀਕ ਕੀਤਾ ਜਾਵੇਗਾ। ਕੰਪਨੀ ਵੱਲੋਂ ਗਾਹਕਾਂ ਨੂੰ ਇਸ ਸੰਬੰਧ 'ਚ ਸੂਚਨਾ ਦਿੱਤੀ ਜਾਵੇਗੀ। ਗਾਹਕ ਆਪਣੇ ਬਾਈਕ ਨੂੰ ਸਰਵਿਸ ਸੈਂਟਰ ਲਿਜਾ ਕੇ ਚੈਕਿੰਗ ਕਰਵਾ ਸਕਦੇ ਹਨ। ਜੇਕਰ ਕਿਸੇ ਬਾਈਕ 'ਚ ਕੋਈ ਖਰਾਬੀ ਪਾਈ ਜਾਂਦੀ ਹੈ ਤਾਂ ਉਸ ਨੂੰ ਮੁਫਤ 'ਚ ਠੀਕ ਕੀਤਾ ਜਾਵੇਗਾਹ।
ਕੀਮਤ
ਇਸ ਬਾਈਕ ਦੀ ਭਾਰਤ 'ਚ ਕੀਮਤ 16.90 ਲੱਖ ਰੁਪਏ ਐਕਸ-ਸ਼ੋਅਰੂਮ ਹੈ। ਉਥੇ ਹੀ ਇਸ ਦੇ ਐਨੀਵਰਸਰੀ ਐਡੀਸ਼ਨ ਦੀ ਕੀਮਤ 17.70 ਲੱਖ ਰੁਪਏ ਐਕਸ-ਸ਼ੋਅਰੂਮ ਹੈ।