TVS Ntorq 125 ਨੂੰ ਟੱਕਰ ਦੇਣ ਲਈ ਸੁਜ਼ੂਕੀ ਨੇ ਲਾਂਚ ਕੀਤਾ ਨਵਾਂ ਸਕੂਟਰ

11/20/2021 2:45:15 PM

ਆਟੋ ਡੈਸਕ– ਸੁਜ਼ੂਕੀ ਮੋਟਰਸਾਈਕਲ ਇੰਡੀਆ ਨੇ 86,700 ਰੁਪਏ ਦੀ ਕੀਮਤ ਵਾਲੇ ਨਵੇਂ ਸਕੂਟਰ Suzuki Avenis ਨੂੰ ਲਾਂਚ ਕਰ ਦਿੱਤਾ ਹੈ। ਇਹ ਸਕੂਟਰ ਸੁਜ਼ੂਕੀ ਦੀ ਭਾਰਤ ’ਚ ਤੀਜੀ ਪੇਸ਼ਕਸ਼ ਹੈ, ਇਸ ਤੋਂ ਪਹਿਲਾਂ ਵੀ ਕੰਪਨੀ ਨੇ ਭਾਰਤ ’ਚ ਐਕਸੈੱਸ 125 ਅਤੇ ਬਰਗਮੈਨ ਸਟ੍ਰੀਟ 125 ਨੂੰ ਪੇਸ਼ ਕੀਤਾਸੀ। ਸੁਜ਼ੂਕੀ ਦੇ ਇਸ ਨਵੇਂ ਸਕੂਟਰ ਦਾ ਮੁਕਾਬਲਾ TVS Ntorq 125 ਨਾਲ ਹੋਵੇਗਾ।

ਨਵੇਂ Suzuki Avenis ਦਾ ਡਿਜ਼ਾਇਨ ਪੂਰੀ ਤਰ੍ਹਾਂ ਅਲੱਗ ਹੋਣ ਵਾਲਾ ਹੈ। ਇਸ ਸਕੂਟਰ ਨੂੰ ਇਕ ਸਪੋਰਟੀ ਲੁੱਕ ਦਿੱਤੀ ਗਈ ਹੈ, ਜਿਸ ਦਾ ਮਕਸਦ ਨੌਜਵਾਨਾਂ ਨੂੰ ਸਕੂਟਰ ਵਲ ਆਕਰਸ਼ਿਕ ਕਰਨਾ ਹੈ। ਇਸ ਤੋਂ ਇਲਾਵਾ ਇਸ ਵਿਚ ਕਾਫੀ ਫੀਚਰਜ਼ ਜਿਵੇਂ ਬਾਹਰੀ ਫਿਊਲ ਫਿਲਰ ਕੈਪ, ਬਲੂਟੁੱਥ ਕੁਨੈਕਟੀਵਿਟੀ ਦੇ ਨਾਲ ਫੁਲ ਡਿਜੀਟਲ ਡਿਸਪਲੇਅ, ਟਰਨ-ਬਾਈ-ਟਰਨ ਨੈਵੀਗੇਸ਼ਨ, ਇਨਕਮਿੰਗ ਕਾਲ, ਮਿਡਸਕ ਕਾਲ ਅਤੇ ਐੱਸ.ਐੱਮ.ਐੱਸ. ਅਲਰਟ, ਇਕ ਨਿਫਟੀ ਚਾਰਜਿੰਗ ਸਾਕੇਟ ਨੂੰ ਸ਼ਾਮਲ ਕੀਤਾ ਗਿਆ ਹੈ। 

PunjabKesari

ਨਵੇਂ Avenis ’ਚ 125cc ਦਾ ਇੰਜਣ ਦਿੱਤਾ ਗਿਆ ਹੈ ਜੋ 6,750 rpm ’ਤੇ 8.7 hp ਦੀ ਪਾਵਰ ਅਤੇ 5,500 rpm ’ਤੇ 10 Nm ਦਾ ਟਾਰਕ ਜਨਰੇਟ ਕਰ ਸਕਦਾ ਹੈ। ਕੰਪਨੀ ਨੇ ਨਵੇਂ Suzuki Avenis ਦੀ ਕੀਮਤ 86,700 ਰੁਪਏ ਰੱਖੀ ਹੈ ਜੋ ਕਿ ਸ਼ੁਰੂਆਤੀ ਮਾਡਲ ਐਕਸੈੱਸ 125 ਦੇ ਮੁਕਾਬਲੇ 12,000 ਰੁਪਏ ਜ਼ਿਆਦਾ ਹੈ। 

Suzuki Avenis ਨੂੰ 5 ਰੰਗਾਂ ’ਚ ਪੇਸ਼ ਕੀਤਾ ਜਾਵੇਗਾ ਜਿਸ ਵਿਚ ਮੋਟੋ ਜੀ.ਪੀ. ਮਸ਼ੀਨ ਤੋਂ ਪ੍ਰੇਰਿਤ ਕੋਲੋਰਵੇ ਵੀ ਸ਼ਾਮਲ ਹੈ। ਕੰਪਨੀ ਦੁਆਰਾ ਇਸ ਦੀ ਬੁਕਿੰਗਸ ਦਸੰਬਰ ਦੇ ਪਹਿਲੇ ਹਫਤੇ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਕੁਝ ਸਮੇਂ  ਬਾਅਦ ਇਸ ਦੀ ਡਿਲੀਵਰੀ ਵੀ ਸ਼ੁਰੂ ਹੋ ਜਾਵੇਗੀ। 


Rakesh

Content Editor

Related News