iOS ਯੂਜਰਸ ਲਈ ਉਪਲੱਬਧ ਹੋਈ ਸੁਪਰ ਮਾਰੀਓ ਰਨ

Saturday, Dec 17, 2016 - 11:31 AM (IST)

 iOS ਯੂਜਰਸ ਲਈ ਉਪਲੱਬਧ ਹੋਈ ਸੁਪਰ ਮਾਰੀਓ ਰਨ

ਜਲੰਧਰ : ਆਈ. ਓ. ਐੱਸ. ਡਿਵਾਈਸਿਸ (ਆਈਫੋਨਸ ਅਤੇ ਆਈਪੈਡਸ) ਲਈ ਸੁਪਰ ਮਾਰੀਓ ਰਨ ਨੂੰ ਲਾਂਚ ਕਰ ਦਿੱਤਾ ਗਿਆ ਹੈ। ਜੇਕਰ ਤਤੁਹਾਡਾ ਆਈ. ਓ. ਐੱਸ. ਡਿਵਾਇਸ 8 ਜਾਂ ਉਸ ਤੋਂ ਉਪਰ ਦੇ ਵਰਜ਼ਨ ''ਤੇ ਚੱਲਦਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਡਿਵਾਇਸ ''ਚ ਇੰਸਟਾਲ ਕਰ ਸਕਦੇ ਹੋ। ਇਸ ਗੇਮ ਦਾ ਸਾਇਜ਼ 205 ਐੱਮ. ਬੀ. ਦਾ ਹੈ।

 

ਉਂਝ ਤਾਂ ਸੁਪਰ ਮਾਰੀਓ ਰਨ ਫ੍ਰੀ ''ਚ ਉਪਲੱਬਧ ਹਨ ਪਰ ਜੇਕਰ ਕੋਈ ਯੂਜ਼ਰ ਇਸ ਗੇਮ ਦਾ ਸਾਰਾ ਰੂਪ ਨਾਲ ਚੁੱਕਣਾ ਚਾਹੁੰਦਾ ਹੈ ਤਾਂ ਇਸ ਦੇ ਲਈ 9 .99 ਡਾਲਰ (ਅਮਰੀਕੀ ਯੂਜ਼ਰਸ) ਅਤੇ 620 ਰੁਪਏ (ਭਾਰਤੀ ਯੂਜ਼ਰਸ) ਖਰਚ ਕਰਣ ਹੋਣਗੇ।

 

ਜ਼ਿਕਰਯੋਗ ਹੈ ਕਿ ਇਸ ਗੇਮ ਨੂੰ ਫਿਲਹਾਲ ਆਈ. ਓ. ਐੱਸ. ਡਿਵਾਈਸਿਸ ਲਈ ਹੀ ਲਾਂਚ ਕੀਤਾ ਗਿਆ ਹੈ ਅਤੇ ਐਂਡ੍ਰਾਇਡ ਯੂਜ਼ਰਸ ਲਈ ਛੇਤੀ ਹੀ ਇਸ ਗੇਮ ਨੂੰ ਉਪਲੱਬਧ ਕਰਵਾਇਆ ਜਾਵੇਗਾ।


Related News