Google for India 2020: ਕੀ ਹੈ Read Along (Bolo) ਐਪ ਜਿਸ ਦਾ ਸੁੰਦਰ ਪਿਚਾਈ ਨੇ ਕੀਤਾ ਜ਼ਿਕਰ

07/13/2020 4:47:06 PM

ਗੈਜੇਟ ਡੈਸਕ– ਗੂਗਲ ਦੇ ਖ਼ਾਸ ਪ੍ਰੋਗਰਾਮ ਗੂਗਲ ਫਾਰ ਇੰਡੀਆ 2020 ਦੀ ਸ਼ੁਰੂਆਤ ਹੋ ਚੁੱਕੀ ਹੈ। ਕੋਰਨਾ ਮਹਾਮਾਰੀ ਕਾਰਨ ਇਸ ਪ੍ਰੋਗਰਾਮ ਨੂੰ ਵਰਚੁਅਲੀ ਆਯੋਜਿਤ ਕੀਤਾ ਗਿਆ ਹੈ। ਇਸ ਪ੍ਰੋਗਰਾਮ ਦੀ ਸ਼ੁਰੂਆਤ ’ਚ ਕੰਪਨੀ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਖ਼ਾਸ ਮੋਬਾਇਲ ਐਪ ਦਾ ਜ਼ਿਕਰ ਕੀਤਾ ਜਿਸ ਦਾ ਨਾਂ Read Along (Bolo) ਹੈ। ਸੁੰਦਰ ਪਿਚਾਈ ਨੇ ਕਿਹਾ ਕਿ ਇਸ ਐਪ ਨੂੰ ਗਲੋਬਲੀ ਲਾਂਚ ਕੀਤਾ ਜਾ ਚੁੱਕਾ ਹੈ ਅਤੇ ਹੁਣ ਇਸ ਨੂੰ 180 ਦੇਸ਼ਾਂ ’ਚ ਇਸਤੇਮਾਲ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਕੰਪਨੀ ਨੇ ਇਸ ਐਪ ਨੂੰ 2019 ’ਚ ਪੇਸ਼ ਕੀਤਾ ਸੀ। 

Read Along (Bolo) ਐਪ
ਰੀਡ ਅਲੋਂਗ (ਬੋਲੋ) ਇਕ ਮਜ਼ੇਦਾਰ ਰੀਡਿੰਗ ਟਿਊਟਰ ਐਪ ਹੈ। ਇਸ ਮੋਬਾਇਲ ਐਪ ਨੂੰ ਖ਼ਾਸ ਕਰਕੇ 5 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੇ ਬੱਚਿਆਂ ਲਈ ਬਣਾਇਆ ਗਿਆ ਹੈ। ਇਸ ਐਪ ’ਚ ਏ.ਆਈ. (ਆਰਟੀਫੀਸ਼ੀਅਲ ਇੰਟੈਲੀਜੈਂਸ) ਅਸਿਸਟੈਂਟ ਦੀਆ ਦੀ ਸੁਪੋਰਟ ਦਿੱਤੀ ਗਈ ਹੈ, ਜੋ ਬੱਚਿਆਂ ਦੇ ਪੜਨ ਦੇ ਹੁਨਰ ਨੂੰ ਬਿਹਤਰ ਬਣਾਉਂਦੀ ਹੈ। 

PunjabKesari

ਰੀਡ ਅਲੋਂਗ ਐਪ ਬਿਨ੍ਹਾਂ ਇੰਟਰਨੈੱਟ ਦੇ ਕਰਦੀ ਹੈ ਕੰਮ
ਰੀਡ ਅਲੋਂਗ ਬੋਲੋ ਐਪ ਬਿਨ੍ਹਾਂ ਇੰਟਰਨੈੱਟ ਦੇ ਵੀ ਕੰਮ ਕਰਦੀ ਹੈ। ਖ਼ਾਸ ਗੱਲ ਹੈ ਕਿ ਇਸ ਐਪ ’ਚ ਮੌਜੂਦ ਅਸਿਸਟੈਂਟ ਦੀਆ ਬੱਚਿਆਂ ਦੇ ਰੀਡਿੰਗ ਹੁਨਰ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਫੀਡਬੈਕ ਵੀ ਦਿੰਦੀ ਹੈ। 

ਫੀਚਰਜ਼
ਗੂਗਲ ਦੀ ਖ਼ਾਸ ਮੋਬਾਇਲ ਐਪ ’ਚ ਖਥਾ ਕਿਡਸ ਅਤੇ ਛੋਟਾ ਭੀਮ ਵਰਗੀਆਂ ਕਿਤਾਬਾਂ ਮੌਜੂਦ ਹਨ। ਇਸ ਦੇ ਨਾਲ ਹੀ ਇਸ ਐਪ ’ਚ ਕਈ ਐਜੁਕੇਸ਼ਨਲ ਗੇਮਾਂ ਦਿੱਤੀਆਂ ਗਈਆਂ ਹਨ ਜੋ ਬੱਚਿਆਂ ਦੇ ਰੀਡਿੰਗ ਹੁਨਰ ਨੂੰ ਬਿਹਤਰ ਬਣਾਉਂਦੀਆਂ ਹਨ। ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਐਪ ’ਚ ਮਲਟੀ ਚਾਈਲਡ ਪ੍ਰੋਫਾਇਲ ਫੀਚਰ ਦਿੱਤਾ ਗਿਆ ਹੈ, ਜਿਸ ਰਾਹੀਂ ਦੋ ਬੱਚੇ ਇਕੱਠੇ ਇਸ ਐਪ ਦੀ ਵਰਤੋਂ ਕਰ ਸਕਦੇ ਹਨ। ਉਥੇ ਹੀ ਇਸ ਐਪ ਦਾ ਸਾਈਜ਼ ਵੱਖ-ਵੱਖ ਡਿਵਾਈਸ ’ਤੇ ਨਿਰਭਰ ਕਰਦਾ ਹੈ ਅਤੇ ਹੁਣ ਤਕ ਇਸ ਨੂੰ 10 ਲੱਖ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ। ਗੂਗਲ ਦੀ ਰੀਡ ਅਲੋਂਗ ਐਪ ਅੰਗਰੇਜੀ, ਹਿੰਦੀ, ਬਾਂਗਲਾ, ਉਰਦੂ, ਤੇਲਗੂ, ਮਰਾਠੀ, ਸਪੈਨਿਸ਼, ਤਮਿਲ ਅਤੇ ਪੁਰਤਗਾਲੀ ਭਾਸ਼ਾ ਨੂੰ ਸੁਪੋਰਟ ਕਰਦੀ ਹੈ।


Rakesh

Content Editor

Related News