ਇਨ੍ਹਾਂ ਗਲਤੀਆਂ ਕਾਰਨ ਤੁਸੀਂ ਵੀ ਹੋ ਸਕਦੇ ਹੋ ਫੇਸਬੁੱਕ ਤੋਂ ਬਲਾਕ
Friday, May 13, 2016 - 04:16 PM (IST)

ਜਲੰਧਰ— ਅੱਜ ਦੇ ਸਮੇਂ ''ਚ ਹਰ ਕੋਈ ਫੇਸਬੁੱਕ ਚਲਾਉਂਦਾ ਹੈ, ਪੋਸਟ ਵੀ ਸ਼ੇਅਰ ਕੀਤੇ ਜਾਂਦੇ ਹਨ ਪਰ ਕੀ ਤੁਸੀਂ ਇਹ ਜਾਣਦੇ ਹੋ ਕਿ ਹਰ ਪੋਸਟ ਨੂੰ ਸ਼ੇਅਰ ਕਰਨਾ ਤੁਹਾਡੇ ਲਈ ਮੁਸ਼ਕਲ ਪੈਦਾ ਕਰ ਸਕਦਾ ਹੈ। ਇਥੋਂ ਤੱਕ ਕਿ ਤੁਹਾਡੀ ਪ੍ਰੋਫਾਇਲ ਵੀ ਬਲਾਕ ਹੋ ਸਕਦੀ ਹੈ। ਤੁਹਾਨੂੰ ਦੱਸ ਦਈਏ ਕਿ ਕਈ ਲੋਕ ਅਜਿਹੇ ਹਨ ਵੀ ਜਿਨ੍ਹਾਂ ਦੀ ਪ੍ਰੋਫਾਇਲ ਬਲਾਕ ਕੀਤੀ ਜਾ ਚੁੱਕੀ ਹੈ ਅਤੇ ਉਹ ਵੀ ਸਿਰਫ ਇਸ ਲਈ ਕਿਉਂਕਿ ਉਨ੍ਹਾਂ ਨੇ ਬਿਨਾਂ ਸੋਚੇ-ਸਮਝੇ ਕੁਝ ਅਜਿਹੇ ਪੋਸਟ ਸ਼ੇਅਰ ਕਰ ਦਿੱਤੇ ਸਨ। ਅੱਜ ਅਸੀਂ ਤੁਹਾਨੂੰ ਫੇਸਬੁੱਕ ਨਾਲ ਜੁੜੀਆਂ ਕੁਝ ਅਹਿਮ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਧਿਆਨ ''ਚ ਰੱਖਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਤੁਹਾਡਾ ਵੀ ਫੇਸਬੁੱਕ ਅਕਾਊਂਟ ਬਲਾਕ ਹੋ ਸਕਦਾ ਹੈ।
1. ਫੇਸਬੁੱਕ ''ਤੇ ਹਰ ਕੋਈ ਕਿਸੇ ਨਾ ਕਿਸੇ ਗਰੁੱਪ ਨਾਲ ਜੁੜਿਆ ਹੋਇਆ ਹੈ। ਕੁਝ ਲੋਕ ਤਾਂ ਅਜਿਹੇ ਵੀ ਹਨ ਜੋ ਕਈ ਗਰੁੱਪਸ ਦੇ ਐਡਮਿਨ ਵੀ ਹਨ। ਅਜਿਹੇ ''ਚ ਜੇਕਰ ਤੁਸੀਂ 200 ਤੋਂ ਜ਼ਿਆਦਾ ਗਰੁੱਪ ਜੁਆਇਨ ਕਰ ਲੈਂਦੇ ਹੋ ਤਾਂ ਤੁਹਾਨੂੰ ਬਲਾਕ ਕੀਤਾ ਜਾ ਸਕਦਾ ਹੈ।
2. ਜੇਕਰ ਤੁਸੀਂ ਫੇਸਬੁੱਕ ''ਤੇ ਕੋਈ ਹੇਟ ਸਪੀਚ ਸ਼ੇਅਰ ਕਰ ਰਹੇ ਹੋ ਜਿਸ ਨਾਲ ਕਿਸੇ ਵਿਅਕਤੀ ਵਿਸ਼ੇਸ਼ ਜਾਂ ਭਾਈਚਾਰੇ ਦੀਆਂ ਭਾਵਨਾਨਾਂ ਨੂੰ ਠੇਸ ਪਹੁੰਚ ਰਹੀ ਹੈ ਤਾਂ ਤੁਹਾਨੂੰ ਫੇਸਬੁੱਕ ਤੋਂ ਬਲਾਕ ਕੀਤਾ ਜਾ ਸਕਦਾ ਹੈ।
3. ਜਿਨ੍ਹਾਂ ਨੂੰ ਮੈਸੇਜਿਸ ਭੇਜਣ ਦੀ ਆਦਤ ਹੁੰਦੀ ਹੈ ਉਨ੍ਹਾਂ ਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਉਨ੍ਹਾਂ ਨੇ ਇਕ ਹੀ ਪੋਸਟ ਜਾਂ ਮੈਸੇਜ ਕਿੰਨੀ ਵਾਰ ਸੈਂਡ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਇਕ ਹੀ ਮੈਸੇਜ ਨੂੰ 300 ਤੋਂ ਜ਼ਿਆਦਾ ਵਾਰ ਪੋਸਟ ਕਰ ਰਹੇ ਹੋ ਤਾਂ ਤੁਹਾਨੂੰ ਬਲਾਕ ਕੀਤਾ ਜਾ ਸਕਦਾ ਹੈ।
4. ਜਦੋਂ ਤੁਸੀਂ ਫੇਸਬੁੱਕ ''ਤੇ ਅਕਾਊਂਟ ਬਣਾਉਂਦੇ ਹੋ ਤਾਂ ਕੁਝ ਜਾਣਕਾਰੀ ਮੰਗੀ ਜਾਂਦੀ ਹੈ। ਜੇਕਰ ਤੁਸੀਂ ਆਪਣੀ ਕੋਈ ਵੀ ਜਾਣਕਾਰੀ ਗਲਤ ਦਿੱਤੀ ਹੈ ਤਾਂ ਤੁਹਾਨੂੰ ਇਹ ਕਾਫੀ ਭਾਰੀ ਪੈ ਸਕਦਾ ਹੈ। ਇਸ ਲਈ ਤੁਹਾਡੀ ਫੇਸਬੁੱਕ ਨੂੰ ਬਲਾਕ ਕੀਤਾ ਜਾ ਸਕਦਾ ਹੈ।
5. ਜੇਕਰ ਤੁਹਾਨੂੰ ਲੋਕਾਂ ਨੂੰ ਬਿਨਾਂ ਕਿਸੇ ਕਾਰਨ ਪੋਕ (Poke) ਕਰਨ ਦਾ ਸ਼ੌਕ ਹੈ ਤਾਂ ਧਿਆਨ ਰੱਖੋ ਕਿ ਅਜਿਹਾ ਕਰਨ ਨਾਲ ਵੀ ਤੁਹਾਡੀ ਪ੍ਰੋਫਾਇਲ ਬਲਾਕ ਕੀਤੀ ਜਾ ਸਕਦੀ ਹੈ।
6. ਜੇਕਰ ਤੁਸੀਂ ਕੋਈ ਅਜਿਹਾ ਕੁਮੈਂਟ ਪੋਸਟ ਕਰਦੇ ਹੋ ਜਿਸ ਵਿਚ ਗੈਰ ਕਾਨੂੰਨੀ ਡਰੱਗ ਦੀ ਵਰਤੋਂ ਕਰਦੇ ਦਿਖਾਇਆ ਗਿਆ ਹੈ ਤਾਂ ਵੀ ਤੁਹਾਡੀ ਪ੍ਰੋਫਾਇਲ ਬਲਾਕ ਕੀਤੀ ਜਾ ਸਕਦੀ ਹੈ।
8. ਜੇਕਰ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਦੋਸ ਬਣਾਉਣ ਦਾ ਸ਼ੌਕ ਹੈ ਤਾਂ ਜ਼ਰਾ ਸੰਭਲ ਕੇ, ਫੇਸਬੁੱਕ ''ਤੇ 5000 ਤੋਂ ਜ਼ਿਆਦਾ ਦੋਸ ਬਣਾਉਣ ''ਤੇ ਪ੍ਰੋਫਾਇਲ ਬਲਾਕ ਹੋਣ ਦਾ ਖਤਰਾ ਹੈ।