ਇਸ ਤਰ੍ਹਾਂ ਵਧਾ ਸਕਦੇ ਹੋ ਆਈਫੋਨ ਦੀ ਸਟੋਰੇਜ

Tuesday, Sep 20, 2016 - 06:34 PM (IST)

ਇਸ ਤਰ੍ਹਾਂ ਵਧਾ ਸਕਦੇ ਹੋ ਆਈਫੋਨ ਦੀ ਸਟੋਰੇਜ

ਜਲੰਧਰ- ਇਸ ਵਾਰ ਐਪਲ ਨੇ ਆਈਫੋਨ 7 ''ਚ 32ਜੀ.ਬੀ. ਦੀ ਸ਼ੁਰੂਆਤੀ ਸਟੋਰੇਜ ਦਾ ਵਿਕਲਪ ਦਿੱਤਾ ਹੈ ਪਰ ਜੇਕਰ ਤੁਹਾਨੂੰ 32ਜੀ.ਬੀ. ਸਟੋਰੇਜ ਵੀ ਘੱਟ ਲੱਗੀ ਹੈ ਤਾਂ ਤੁਸੀਂ ਮਾਈਕ੍ਰੋ-ਐੱਸ.ਡੀ. ਕਾਰਡ ਦੀ ਮਦਦ ਨਾਲ ਸਟੋਰੇਜ ਵਧਾ ਵੀ ਸਕਦੇ ਹੋ। ਹਾਲਾਂਕਿ ਇਸ ਲਈ ਤੁਹਾਨੂੰ ਸਟ੍ਰੋਂਟਿਅਮ ਦੇ ਇਸ ਡਿਵਾਈਸ ਦੀ ਲੋੜ ਪਵੇਗੀ। ਸਟ੍ਰੋਂਟਿਅਮ ਐਪਲ ਆਈ.ਓ.ਐੱਸ. ਡਿਵਾਈਸ ਲਈ ਸਟੋਰੇਜ ਡਿਵਾਈਸਿਸ ਦੀ ਲਿਸਟ ਵਧਾ ਰਿਹਾ ਹੈ ਅਤੇ ਸਟ੍ਰੋਂਟਿਅਮ ਨੇ ਆਈ.ਓ.ਐੱਸ. ਡਿਵਾਈਸਿਸ ਲਈ ਮੈਮਰੀ ਕਾਰਡ ਰੀਡਰ ਨੂੰ ਪੇਸ਼ ਕੀਤਾ ਹੈ। ਕੰਪਨੀ ਦਾ ਨਾਈਟਰੋ ਆਈ.ਡ੍ਰਾਈਵ ਮਾਈਕ੍ਰੋ-ਐੱਸ.ਡੀ. ਕਾਰਡ ਰੀਡਰ ਨਾਲ ਆਈ.ਓ.ਐੱਸ. ਯੂਜ਼ਰਸ ਕਿਸੇ ਵੀ ਮੈਮਰੀ ਕਾਰਡ ਨੂੰ ਐਕਸਪੈਂਡੇਬਲ ਸਟੋਰੇਜ ਦੇ ਤੌਰ ''ਤੇ ਇਸਤੇਮਾਲ ਕਰ ਸਕਦੇ ਹੋ। ਇਸ ਦੀ ਖਾਸੀਅਤ ਇਹ ਹੈ ਕਿ ਮਾਈਕ੍ਰੋ-ਐੱਸ.ਡੀ. ਕਾਰਡ ਨੂੰ ਹੋਰ ਡਿਵਾਈਸਿਸ ਨਾਲ ਵੀ ਅਟੈਚ ਕਰ ਸਕਦੇ ਹੋ। 

ਸਟ੍ਰੋਂਟਿਅਮ ਨੇ ਨਾਈਟਰੋ ਆਈ.ਡ੍ਰਾਈਵ 3.0 ਓ.ਟੀ.ਜੀ. ਡ੍ਰਾਈਵ ਨੂੰ ਵੀ ਆਈ.ਓ.ਐੱਸ. ਡਿਵਾਈਸਿਸ ਲਈ ਪੇਸ਼ ਕੀਤਾ ਹੈ। ਨਾਈਟ੍ਰੋ ਆਈ.ਡ੍ਰਾਈਵ 3.0 ਓ.ਟੀ.ਜੀ. ਨਾਲ ਆਈ.ਓ.ਐੱਸ. ਅਤੇ ਹੋਰ ਡਿਵਾਈਸਿਸ ਤੋਂ ਆਰਾਮ ਨਾਲ ਡਾਟਾ ਸੈਂਡ ਕਰ ਸਕਦੇ ਹੋ।


Related News