''ਸਾਡਾ ਹੱਕ ਇੱਥੇ ਰੱਖ'', ਡਾ. ਬਲਬੀਰ ਸਿੰਘ ਬੋਲੇ-ਇਸ ਵੇਲੇ CM ਮਾਨ ਨਾਲ ਖੜ੍ਹਨ ਦੀ ਲੋੜ
Monday, Sep 29, 2025 - 01:00 PM (IST)

ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਹੜ੍ਹਾਂ ਬਾਰੇ ਬੋਲਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਭ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਸਾਰੇ ਇਕੱਠੇ ਹੋ ਕੇ ਕੇਂਦਰ 'ਤੇ ਪੰਜਾਬ ਮਦਦ ਕਰਨ ਲਈ ਜ਼ੋਰ ਪਾਵਾਂਗੇ ਤਾਂ ਹੀ ਕੁੱਝ ਬਣ ਸਕੇਗਾ ਅਤੇ ਅਸੀਂ ਸਾਰੇ ਮਿਲ ਕੇ ਕਹਾਂਗੇ ਕਿ ਸਾਡਾ ਹੱਕ ਇੱਥੇ ਰੱਖ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਜਿਵੇਂ 'ਆਪਰੇਸ਼ਨ ਸਿੰਦੂਰ' ਵੇਲੇ ਅਸੀਂ ਸਾਰੇ ਪ੍ਰਧਾਨ ਮੰਤਰੀ ਮੋਦੀ ਨਾਲ ਖੜ੍ਹੇ ਸੀ, ਇਸੇ ਤਰ੍ਹਾਂ ਹੁਣ ਹੜ੍ਹਾਂ ਦੇ ਮੁੱਦੇ 'ਤੇ ਸਾਨੂੰ ਮੁੱਖ ਮੰਤਰੀ ਮਾਨ ਨਾਲ ਖੜ੍ਹਨ ਦੀ ਲੋੜ ਹੈ ਅਤੇ ਉਨ੍ਹਾਂ ਦੀ ਸੱਜੀ ਬਾਂਹ ਬਣਨ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਜਦੋਂ ਹੜ੍ਹ ਆਉਣੇ ਸ਼ੁਰੂ ਹੋਏ ਤਾਂ ਉਸੇ ਦਿਨ ਸਾਡੀਆਂ ਟੀਮਾਂ ਸਰਗਰਮ ਹੋ ਗਈਆਂ ਸਨ। ਉਸ ਦੌਰਾਨ ਹੁਣ ਤੱਕ 4,740 ਕੈਂਪ ਲਾਏ ਗਏ ਸਨ ਅਤੇ ਹਜ਼ਾਰਾਂ ਲੋਕਾਂ ਦਾ ਇਲਾਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਵੇਲੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਮੁੱਖ ਮੰਤਰੀ ਨਾਲ ਖੜ੍ਹੇ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਰਾਵੀ ਦਰਿਆ ਪਾਰ ਪਿੰਡਾਂ 'ਚ 9 ਗਰਭਵਤੀ ਔਰਤਾਂ ਨੂੰ ਹੜ੍ਹਾਂ ਦੇ ਪਾਣੀ 'ਚੋਂ ਕੱਢਿਆ ਗਿਆ ਅਤੇ ਉਨ੍ਹਾਂ ਦੀ ਡਿਲੀਵਰੀ ਕਰਵਾ ਕੇ ਉਨ੍ਹਾਂ ਨੂੰ ਘਰ ਪਹੁੰਚਾਇਆ ਗਿਆ।
ਇਹ ਵੀ ਪੜ੍ਹੋ : ਵਿਧਾਨ ਸਭਾ 'ਚ ਭਾਰੀ ਹੰਗਾਮਾ, ਹਰਪਾਲ ਚੀਮਾ ਤੇ ਬਾਜਵਾ ਵਿਚਾਲੇ ਖੜਕੀ, ਸਦਨ 10 ਮਿੰਟਾਂ ਲਈ ਮੁਲਤਵੀ
ਇਸ ਵੇਲੇ ਸਾਡੇ ਮੁਲਾਜ਼ਮਾਂ ਨੂੰ ਸ਼ਾਬਾਸ਼ੀ ਦੇਣ ਦੀ ਲੋੜ ਹੈ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਆਸ਼ਾ ਵਰਕਰ, ਡਾਕਟਰ, ਨਰਸਾਂ ਅਤੇ ਹੋਰ ਲੋਕ ਵੀ ਬੇੜੀਆਂ 'ਚ ਜਾ ਕੇ ਲੋਕਾਂ ਦੀ ਸੇਵਾ ਦੇ ਰਹੇ ਸਨ। ਆਸ਼ਾ ਵਰਕਰਾਂ ਨੇ ਇਕੱਲੇ-ਇਕੱਲੇ ਘਰ ਜਾ ਕੇ ਲੋਕਾਂ ਦੀ ਮਦਦ ਕੀਤੀ। ਸਾਰੇ ਪਿੰਡਾਂ 'ਚ ਸਪਰੇਅ ਕੀਤਾ ਗਿਆ ਅਤੇ ਡੇਂਗੂ ਨਹੀਂ ਫੈਲਣ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਹੜ੍ਹ ਆਉਣਾ ਗਲੋਬਲ ਮੁੱਦਾ ਹੈ ਅਤੇ ਇਹ ਸਿਰਫ ਪੰਜਾਬ 'ਚ ਨਹੀਂ ਆਏ, ਸਗੋਂ ਉੱਤਰਾਖੰਡ, ਹਿਮਾਚਲ ਪ੍ਰਦੇਸ਼ 'ਚ ਵੀ ਆਏ ਹਨ। ਉਨ੍ਹਾਂ ਕਿਹਾ ਕਿ ਸਾਨੂੰ ਮੁੱਖ ਮੰਤਰੀ ਭਗਵੰਤ ਦੀ ਸੱਜੀ ਬਾਂਹ ਬਣਨ ਦੀ ਲੋੜ ਹੈ ਪਰ ਵਿਰੋਧੀ ਧਿਰ ਸਾਡੇ 'ਰੰਗਲਾ ਪੰਜਾਬ' ਮਿਸ਼ਨ ਨੂੰ ਵੀ ਗਲਤ ਕਹਿ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8