ਐਪਲ ਵਾਚ ਰਾਹੀਂ ਫੋਨ ਵੇਚਣ ਦੀ ਰਣਨੀਤੀ

Wednesday, Sep 16, 2020 - 12:56 AM (IST)

ਐਪਲ ਵਾਚ ਰਾਹੀਂ ਫੋਨ ਵੇਚਣ ਦੀ ਰਣਨੀਤੀ

ਗੈਜੇਟ ਡੈਸਕ - ਜੂਨ 2007 ’ਚ ਐਪਲ ਵੱਲੋਂ ਫੋਨ ਦੀ ਲਾਂਚਿੰਗ ਕੀਤੇ ਜਾਣ ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦ ਕੰਪਨੀ ਦੇ ਸਾਲਾਨਾ ਈਵੈਂਟ ’ਚ ਕੰਪਨੀ ਨੇ ਫੋਨ ਦੀ ਲਾਂਚਿੰਗ ਨਹੀਂ ਕੀਤੀ। ਇਸ ਦਾ ਮਤਲਬ ਸਾਫ ਹੈ ਕਿ ਕੰਪਨੀ ਭਵਿੱਖ ’ਚ ਆਪਣਾ ਫੋਨ ਵੇਚਣ ਲਈ ਆਪਣੇ ਹੋਰ ਪ੍ਰੋਡਕਟਸ ਦਾ ਸਹਾਰਾ ਲੈਣਾ ਚਾਹੁੰਦੀ ਹੈ। ਮੰਗਲਵਾਰ ਨੂੰ ਕੰਪਨੀ ਨੇ ਸਾਫ ਸੰਕੇਤ ਵੀ ਦੇ ਦਿੱਤਾ ਹੈ। ਕੰਪਨੀ ਹੁਣ ਆਪਣੇ ਹੋਰ ਪ੍ਰੋਡਕਟ ਵੇਚਣ ਲਈ ਆਪਣੀ ਸਮਾਰਟ ਵਾਚ ਨੂੰ ਇੰਜਣ ਬਣਾਵੇਗੀ ਅਤੇ ਐਪਲ ਦੀ ਪੂਰੀ ਗੱਡੀ ਹੁਣ ਇਸ ਵਾਚ ਦੇ ਦਮ ’ਤੇ ਅੱਗੇ ਚੱਲੇਗੀ। ਐਪਲ ਵਾਚ ਨੂੰ ਦੁਨੀਆ ਦੀ ਨੰਬਰ ਵਨ ਹੈਲਥ ਡਿਵਾਈਸ ਬਣਾ ਕੇ ਕੰਪਨੀ ਹੁਣ ਇਸ ਦੇ ਰਾਹੀਂ ਹੀ ਫੋਨ ਵੇਚਣ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ। 2012 ਤੋਂ ਬਾਅਦ ਤੋਂ ਕੰਪਨੀ ਦੇ ਕੁੱਲ ਰੈਵੇਨਿਊ ’ਚ ਆਈ ਫੋਨ ਦੀ ਹਿੱਸੇਦਾਰੀ 50 ਫੀਸਦੀ ਤੋਂ ਜ਼ਿਆਦਾ ਰਹੀ ਹੈ 2018 ਵਿਚ ਤਾਂ ਇਹ 70 ਫੀਸਦੀ ਤੱਕ ਵੀ ਪਹੁੰਚ ਗਈ ਸੀ ਪਰ ਇਸ ਵਿੱਤੀ ਸਾਲ ਦੀਆਂ ਪਹਿਲੀਆਂ ਦੋ ਤਿਮਾਹੀਆਂ ਦੌਰਾਨ ਐਪਲ ਦੇ ਕੁੱਲ ਰੈਵੇਨਿਊ ਵਿਚ ਆਈ ਫੋਨ ਦੀ ਵਿਕਰੀ ਦਾ ਹਿੱਸਾ 50 ਫੀਸਦੀ ਤੋਂ ਹੇਠਾਂ ਡਿੱਗ ਗਿਆ ਹੈ, ਜਦੋਂ ਕਿ ਵੀਅਰੇਬਲ ਨਾਲ ਇਸ ਦਾ ਰੈਵੇਨਿਊ ਪਿਛਲੇ 2 ਸਾਲ ’ਚ ਤਕਰੀਬਨ 6 ਫੀਸਦੀ ਤੋਂ ਵੱਧ ਕੇ 11 ਫੀਸਦੀ ਨੇੜੇ ਪਹੁੰਚ ਗਿਆ ਹੈ। ਐਪਲ ਵਾਚ ਵੀ ਕੰਪਨੀ ਦੀ ਵੀਅਰੇਬਲ ਡਿਵਾਈਸ ਹੈ ਅਤੇ ਕੰਪਨੀ ਹੁਣ ਇਸ ਦੇ ਦਮ ‘ਤੇ ਹੀ ਆਪਣੇ ਆਈਫੋਨ ਅਤੇ ਹੋਰ ਪ੍ਰੋਡਕਟਸ ਦੀ ਵਿਕਰੀ ਕਰਨ ਦੀ ਰਣਨੀਤੀ ‘ਤੇ ਕੰਮ ਕਰ ਰਹੀ ਹੈ। ਸਰਵੀਸਿਜ਼ ਨਾਲ ਕੰਪਨੀ ਦਾ ਰੈਵੇਨਿਊ ਪਿਛਲੀ ਤਿਮਾਹੀ ਵਿਚ ਵੱਧ ਕੇ 22.4 ਫੀਸਦੀ ਹੋ ਗਿਆ ਹੈ ਅਤੇ ਇਸ ਸੈਗਮੈਂਟ ਵਿਚ ਇਹ ਹੁਣ ਤੱਕ ਦਾ ਜ਼ਿਆਦਾ ਰੈਵੇਨਿਊ ਹੈ।

ਕਿਉਂ ਲਿਆ ਐਪਲ ਵਾਚ ‘ਤੇ ਫੋਕਸ ਕਰਨ ਦਾ ਫੈਸਲਾ
ਜਾਣਕਾਰਾਂ ਦਾ ਮੰਨਣਾ ਹੈ ਕਿ ਦੁਨੀਆ ਭਰ ਵਿਚ ਫੈਲੀ ਮਹਾਂਮਾਰੀ ਦੇ ਦੌਰ ’ਚ ਸਿਹਤ ਹੁਣ ਲੋਕਾਂ ਦੀ ਪਹਿਲ ਬਣ ਗਈ ਹੈ। ਮਹਾਮਾਰੀ ਦੇ ਚੱਲਦੇ ਜਿਸ ਤਰੀਕੇ ਨਾਲ ਪੂਰੀ ਦੁਨੀਆ ’ਚ ਡਾਕਟਰਸ ਦੀ ਅਵੇਲੀਬਿਲਟੀ ਦਾ ਸੰਕਟ ਆਇਆ ਹੈ ਉਸ ਨੂੰ ਦੇਖਦੇ ਹੋਏ ਕੰਪਨੀ ਨੇ ਆਪਣੀ ਵਾਚ ਵਿਚ ਹੀ ਹੋਰ ਅਜਿਹੇ ਫੀਚਰ ਜੋੜੇ ਹਨ ਜੋ ਯੂਜ਼ਰ ਨੂੰ ਉਸ ਦੀ ਸਰੀਰਕ ਫਿਟਨੈੱਸ ਦਾ ਸੰਕੇਤ ਦਿੰਦੇ ਰਹਿੰਦੇ ਹਨ, ਅਜਿਹੇ ’ਚ ਸਿਹਤ ਪ੍ਰਤੀ ਸੁਚੇਤ ਵਿਅਕਤੀ ਇਨ੍ਹਾਂ ਸੰਕੇਤਾਂ ਦਾ ਲਾਭ ਲੈ ਕੇ ਸਮੇਂ ‘ਤੇ ਦਵਾਈ ਲੈ ਕੇ ਸਿਹਤ ਲਾਭ ਹਾਸਲ ਕਰ ਸਕਦਾ ਹੈ ਅਤੇ ਹਾਰਟ ਰੇਟ ਅਤੇ ਈ.ਸੀ.ਜੀ. ਵਰਗੇ ਟੈਸਟ ਦੀ ਜਾਣਕਾਰੀ ਉਸ ਨੂੰ ਵਾਚ ’ਤੇ ਹੀ ਮਿਲ ਜਾਂਦੀ ਹੈ। ਕੰਪਨੀ ਦੀ ਵਾਚ ਦੀ ਵਰਤੋਂ ਕਰਨ ਵਾਲਾ ਯੂਜ਼ਰ ਖੁਦ ਵੀ ਕੰਪਨੀ ਦਾ ਫੋਨ ਖਰੀਦਣ ‘ਤੇ ਮਜਬੂਰ ਹੋਵੇਗਾ ਕਿਉਂਕਿ ਇਹ ਉਸ ਦੇ ਫੋਨ ਦੇ ਨਾਲ ਕਨੈਕਟ ਕਰਕੇ ਕੰਮ ਕਰੇਗੀ। ਇਸੇ ਤਰ੍ਹਾਂ ਕੰਪਨੀ ਦੇ ਫੋਨ ਵੀ ਵਿਕਣਗੇ। 


author

Inder Prajapati

Content Editor

Related News