2.5 ਕਰੋੜ ’ਚ ਵਿਕਿਆ ਸਟੀਵ ਜਾਬਸ ਦਾ ਜਾਬ ਐਪਲੀਕੇਸ਼ਨ, 18 ਸਾਲ ਦੀ ਉਮਰ ’ਚ ਦਿੱਤੀ ਸੀ ਅਰਜ਼ੀ

07/31/2021 5:11:22 PM

ਗੈਜੇਟ ਡੈਸਕ– ਟੈਕਨਾਲੋਜੀ ਦੀ ਦਿੱਗਜ ਕੰਪਨੀ ਐਪਲ ਦੇ ਫਾਊਂਡਰ ਸਟੀਵ ਜਾਬਸ ਕਾਫ਼ੀ ਲੋਕਾਂ ਲਈ ਪ੍ਰੇਰਣਾ ਸਰੋਤ ਹਨ। ਸਟੀਵ ਜਾਬਸ ਬਾਰੇ ਕਈ ਕਿਤਾਬਾਂ ਵੀ ਬਾਜ਼ਾਰ ’ਚ ਹਨ। ਤੁਹਾਡੇ ’ਚੋਂ ਕਈ ਲੋਕ ਸਟੀਵ ਜਾਬਸ ਬਾਰੇ ਕਾਫ਼ੀ ਕੁਝ ਜਾਣਦੇ ਵੀ ਹੋਣਗੇ ਪਰ ਬਹੁਤ ਹੀ ਘੱਟ ਹੋਣ ਅਜਿਹੇ ਹੋਣਗੇ ਜਿਨ੍ਹਾਂ ਨੂੰ ਇਹ ਪਤਾ ਹੋਵੇਗਾ ਕਿ ਸਟੀਵ ਜਾਬਸ ਨੇ ਨੌਕਰੀ ਲਈ ਅਰਜ਼ੀ ਦਿੱਤੀ ਸੀ। 

ਸਟੀਵ ਜਾਬਸ ਨੇ 1973 ’ਚ ਨੌਕਰੀ ਲਈ ਅਰਜ਼ੀ ਦਿੱਤੀ ਸੀ ਅਤੇ ਹੁਣ ਉਨ੍ਹਾਂ ਦੀ ਇਹ ਅਰਜ਼ੀ 3,43,00 ਡਾਲਰ (ਕਰੀਬ 2.5 ਕਰੋੜ ਰੁਪਏ) ’ਚ ਨਿਲਾਮ ਹੋਇਆ ਹੈ। ਸਟੀਵ ਜਾਬਸ ਦੀ ਉਮਰ ਉਸ ਸਮੇਂ 18 ਸਾਲ ਦੀ ਸੀ ਜਿਸ ਦੌਰਾਨ ਉਨ੍ਹਾਂ ਨੇ ਨੌਕਰੀ ਲਈ ਅਰਜ਼ੀ ਦਿੱਤੀ ਸੀ। ਕਈ ਰਿਪੋਰਟਾਂ ’ਚ ਇਹ ਵੀ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਪਹਿਲੀ ਅਤੇ ਅਖਰੀ ਅਰਜ਼ੀ ਸੀ ਜਿਸ ਨੂੰ ਜਾਬਸ ਨੇ ਭਰਿਆ ਸੀ।

ਸਟੀਵ ਜਾਬਸ ਦੀ ਜਿਸ ਅਰਜ਼ੀ ਦੀ ਨਿਲਾਮੀ ਹੋਈ ਹੈ, ਉਸ ਵਿਚ ਤੁਸੀਂ ਉਨ੍ਹਾਂ ਦੇ ਹੱਥ ਦੀ ਲਿਖਾਈ ਵੀ ਵੇਖ ਸਕਦੇ ਹੋ। ਆਪਣੀ ਅਰਜ਼ੀ ’ਚ ਜਾਬਸ ਨੇ ਡਰਾਈਵਿੰਗ ਲਾਈਸੈਂਸ ਹੋਣ ਦੀ ਗੱਲ ਕਹੀ ਹੈ ਪਰ ਉਸ ਦੌਰਾਨ ਉਨ੍ਹਾਂ ਦਾ ਕੋਈ ਫੋਨ ਨੰਬਰ ਨਹੀਂ ਸੀ। ਇਸ ਤੋਂ ਪਹਿਲਾਂ ਇਸੇ ਸਾਲ ਮਾਰਚ ’ਚ ਜਾਬਸ ਦੀ ਇਸ ਅਰਜ਼ੀ ਦੀ ਨਿਲਾਮੀ 1.7 ਕਰੋੜ ਰੁਪਏ’ਚ ਹੋਈ ਸੀ। ਇਸ ਦੀ ਪਹਿਲੀ ਨਿਲਾਮੀ 2017 ’ਚ ਹੋਈ ਸੀ। 

ਨਿਲਾਮੀ ਦੀ ਵੈੱਬਸਾਈਟ ’ਤੇ ਜਾਬਸ ਦੀ ਅਰਜ਼ੀ ਨੂੰ ਅਪਲੋਡ ਕੀਤਾ ਗਿਆ ਹੈ ਜਿਸ ਵਿਚ ਉਨ੍ਹਾਂ ਸਕਿਲ ਦੇ ਤੌਰ ’ਤੇ ਕੰਪਿਊਟਰ ਅਤੇ ਕੈਲਕੁਲੇਟਰ ਭਰਿਆ ਹੈ। ਇਸ ਤੋਂ ਇਲਾਵਾ ਡਿਜ਼ਾਈਨਿੰਗ ਅਤੇ ਟੈਕਨਾਲੋਜੀ ’ਚ ਵੀ ਉਨ੍ਹਾਂ ਦੀ ਰੁਚੀ ਸੀ। ਸਟੀਵ ਜਾਬਸ ਦੇ ਜਾਬ ਐਪਲੀਕੇਸ਼ਨ ਦੀ ਵੀ ਡਿਜੀਟਲ ਨਿਲਾਮੀ ਵੀ ਹਈ ਹੈ ਜਿਸ ਦੀ ਕੀਮਤ 23,000 ਡਾਲਰ (ਕਰੀਬ 17,10,637 ਰੁਪਏ ਲਗਾਈ ਗਈ ਹੈ ਜੋ ਕਿ ਅਸਲ ਕਾਪੀ ਤੋਂ ਕਾਫ਼ੀ ਘੱਟ ਹੈ। 


Rakesh

Content Editor

Related News