ਸਟੀਵ ਜਾਬਸ ਨੇ ਨਹੀਂ ਬਣਾਇਆ ਆਈਫੋਨ !
Friday, Jun 10, 2016 - 05:00 PM (IST)
ਜਲੰਧਰ : ਸੁਣਨ ''ਚ ਤੁਹਾਨੂੰ ਥੋੜਾ ਅਜੀਬ ਲੱਗੇਗਾ ਪਰ ਇਕ ਅਮਰੀਕੀ ਨੇਤਾ ਨੇ ਇਕ ਬਿਆਨ ''ਚ ਇਹ ਕਿਹਾ ਹੈ ਕਿ ਨਾ ਹੀ ਸਟੀਵ ਜਾਬਸ ਤੇ ਨਾ ਹੀ ਐਪਲ ਦੀ ਟੀਮ ਨੇ ਆਈਫੋਨ ਇਨਵੈਂਟ ਕੀਤਾ ਹੈ। ਇਹ ਸਟੇਟਮੈਂਟ ਨੈਂਸੀ ਪਿਲੋਸੀ (ਹਾਊਸ ਮਾਈਨੋਰਿਟੀ ਲੀਡਰ) ਵੱਲੋਂ ਦਿੱਤੀ ਗਈ ਹੈ। ਵੀਰਵਾਰ ਨੂੰ ਵਾਸ਼ਿੰਗਟਨ ਡੀ. ਸੀ. ''ਚ ਹੋ ਰਹੀ ਡੈਮੋਕ੍ਰੇਟਿਕ ਨੈਸ਼ਨਲ ਕਨਵੈਂਸ਼ਨ ਪਲੈਟਫੋਰਮ ਹੇਅਰਿੰਗ ''ਚ ਨੈਂਸੀ ਪਿਲੋਸੀ ਨੇ ਕਿਹਾ ਕਿ ਸਟੀਵ ਜਾਬਸ ਨੇ ਨਹੀਂ ਸਗੋਂ ਫੈਡਰਲ ਗਵਰਮੈਂਟ ਨੇ ਆਈਫੋਨ ਬਣਾਇਆ ਹੈ।
ਉੱਪਰ ਦਿੱਤੀ ਵੀਡੀਓ ''ਚ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਹੱਥ ''ਚ ਆਈਫੋਨ ਫੜ ਕੇ ਸਭ ਨੂੰ ਪੁੱਛਦੇ ਹੋਏ ਕਿ ਅੱਜਕਲ ਸਭ ਕੋਲ ਸਮਾਰਟਫੋਮ ਤਾਂ ਹੋਵੇਗਾ ਹੀ ਤੇ ਇਸ ਦੇ ਨਾਲ ਹੀ ਨੈਂਸੀ ਪਿਲੋਸੀ ਨੇ ਕਿਹਾ ਕਿ ਇਸ ਫੋਨ ''ਚ ਜੋ ਵੀ ਹੈ ਉਹ ਫੈਡਰਲ ਇਨਵੈਸਟਮੈਂਟ ਤੇ ਰਿਸਰਚ ਵੱਲੋਂ ਖੋਜਿਆ ਗਿਆ ਹੈ, ਜਿਸ ''ਚ ਮਿਲਟ੍ਰੀ ਫਲੈਟ ਸਕ੍ਰੀਨ, ਜੀ. ਪੀ. ਐੱਸ., ਵੁਆਇਸ ਰਿਕੋਗਨਾਈਜ਼ੇਨਸ਼ ਆਦਿ ਤੇ ਅਜਿਹੀ ਪੂਰੀ ਲਿਸਟ ਸ਼ਾਮਿਲ ਹੈ। ਸਟੀਵ ਜਾਬਸ ਨੇ ਇਕ ਬਿਹਤਰ ਆਈਡੀਏ ਦੀ ਮਦਦ ਨਾਲ ਇਨ੍ਹਾਂ ਸਭ ਕੋਂਪੋਨੈਂਟਸ ਨੂੰ ਜੋੜਿਆ ਪਰ ਇਸ ਨੂੰ ਇਨਵੈਂਟ ਫੈਡਰਲ ਗਵਰਮੈਂਟ ਨੇ ਕੀਤਾ ਹੈ।
